ਮਮਤੇ ਨੇ ਕਿਹਾ, ਮੈਨੂੰ ਗਿ੍ਰਫ਼ਤਾਰ ਕਰੋ
ਏਜੰਸੀ ਕੋਲਕਾਤਾ। ਪੱਛਮ ਬੰਗਾਲ ਦੀ ਤਿ੍ਰਣਮੂਲ ਸਰਕਾਰ ਦੇ ਦੋ ਮੰਤਰੀਆਂ ਸਮੇਤ 4 ਆਗੂਆਂ ਦੀ ਸੀਬੀਆਈ ਵੱਲੋਂ ਗਿ੍ਰਫ਼ਤਾਰੀ ਨੇ ਸਿਆਸੀ ਮੋੜ ਲੈ ਲਿਆ ਹੈ ਇਨ੍ਹਾਂ ਗਿ੍ਰਫ਼ਤਾਰੀਆਂ ਨੂੰ ਭਾਜਪਾ ਦੁਆਰਾ ਸਾਜਿਸ਼ ਦੱਸਦਿਆਂ ਟੀਐਮਸੀ ਦੇ ਵਰਕਰਾਂ ਨੇ ਹੰਗਾਮਾ ਕੀਤਾ ਹੈ।
ਇਹੀ ਨਹੀਂ ਤਿ੍ਰਣਮੂਲ ਕਾਂਗਰਸ ਦੇ ਵਰਕਰ ਸੋਮਵਾਰ ਦੁਪਹਿਰ ਨੂੰ ਸੀਬੀਆਈ ਦੇ ਦਫ਼ਤਰ ਦੇ ਬਾਹਰ ਜਾ ਡਟੇ ਅਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਪੱਥਰਬਾਜ਼ੀ ਵੀ ਕੀਤੀ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਹੰਗਾਮੇ ਦੀ ਸ਼ੰਕਾ ਨੂੰ ਵੇਖਦਿਆਂ ਸੀਬੀਆਈ ਦਫ਼ਤਰ ਦੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕੇਂਦਰੀ ਫੋਰਸਾਂ ਦੀ ਤਾਇਨਾਤੀ ਸੀਬੀਆਈ ਦਫ਼ਤਰ ਦੇ ਅੰਦਰ ਅਤੇ ਮੇਨ ਗੇਟ ਦੇ ਬਾਹਰ ਕੀਤੀ ਗਈ ਹੈ।
ਕੀ ਹੈ ਪੂਰਾ ਮਾਮਲਾ:
ਸੀਬੀਆਈ ਵੱਲੋਂ ਨਾਰਦਾ ਸਟਿੰਗ ਕੇਸ ’ਚ ਸੋਮਵਾਰ ਸਵੇਰੇ ਬੰਗਾਲ ਸਰਕਾਰ ਦੇ ਮੰਤਰੀਆਂ ਫਿਰਹਾਦ ਹਾਕਿਮ, ਸੁਬਰਤ ਮੁਖਰਜੀ ਅਤੇ ਵਿਧਾਇਕ ਮਦਨ ਮਿਤਰਾ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਗਿ੍ਰਫ਼ਤਾਰੀਆਂ ਦੇ ਵਿਰੋਧ ’ਚ ਖੁਦ ਸੀਐਮ ਮਮਤਾ ਬਨਰਜੀ ਸੀਬੀਆਈ ਦੇ ਦਫ਼ਤਰ ਪਹੰੁਚ ਗਈ ਹੈ। ਅੱਜ ਸਵੇਰੇ ਏਜੰਸੀ ਨੇ ਇਨ੍ਹਾਂ ਆਗੂਆਂ ਦੇ ਘਰ ਛਾਪੇਮਾਰੀ ਕੀਤੀ ਸੀ ਅਤੇ ਇਨ੍ਹਾਂ ਨੂੰ ਆਪਣੇ ਦਫ਼ਤਰ ਲੈ ਗਈ ਸੀ ਕੋਲਕਾਤਾ ਦੇ ਸਾਬਕਾ ਮੇਅਰ ਸੋਵਨ ਚਟਰਜੀ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਹੈ ਇਸ ਦਰਮਿਆਨ ਸੂਬੇ ’ਚ ਵਿਗੜਦੀ ਕਾਨੂੰਨ ਵਿਵਸਥਾ ਸਬੰਧੀ ਰਾਜਪਾਲ ਜਗਦੀਪ ਧਨਖੜ ਨੇ ਟਵੀਟ ਕਰਕੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।