ਰਾਹਤ : ਜਾਰੀ ਹੋਈ ਡੀਆਰਡੀਓ ਦੀ ਕੋਰੋਨਾ ਦਵਾਈ-2 ਡੀਜੀ

ਰਾਹਤ ਉਮੀਦ ਦੀ ਕਿਰਨ: ਜਾਰੀ ਹੋਈ ਡੀਆਰਡੀਓ ਦੀ ਕੋਰੋਨਾ ਦਵਾਈ-2 ਡੀਜੀ

  • ਮਰੀਜ਼ ਹੋਣਗੇ ਜਲਦ ਰਿਕਵਰ
  • ਆਕਸੀਜਨ ਸੰਕਟ ਦਾ ‘ਰਾਮਬਾਣ2-ਡੀਜੀ’
  • ਕੋਰੋਨਾ ਨਾਲ ਨਜਿੱਠਣ ’ਚ ਕਾਰਗਰ ਹੈ 2-ਡੀਜੀ’

ਏਜੰਸੀ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 2-ਡੀਜੀ ਦਵਾਈ ਦੇ ਤੌਰ ’ਤੇ ਭਾਰਤ ਨੂੰ ਇੱਕ ਹੋਰ ਹਥਿਆਰ ਮਿਲ ਗਿਆ ਹੈ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਵੱਲੋਂ ਤਿਆਰ ਕੀਤੀ ਗਈ ਕੋਰੋਨਾ ਵਾਇਰਸ 2-ਡੀਜੀ ਨੂੰ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਸੌਂਪਿਆ।

ਇਸ ਤੋਂ ਬਾਅਦ ਸਿਹਤ ਮੰਤਰੀ ਵੰਲੋਂ ਇਸ ਦਵਾਈ ਨੂੰ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੂੰ ਸੌਂਪਿਆ ਗਿਆ ਦਵਾਈ ਨੂੰ ਰਿਲੀਜ਼ ਕੀਤੇ ਜਾਣ ਮੌਕੇ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਡੀਆਰਡੀਓ ਦੇ ਸਹਿਯੋਗ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਲੀਡਰਸ਼ਿਪ ’ਚ ਇਸ ਵੈਕਸੀਨ ਨੂੰ ਤਿਆਰ ਕੀਤਾ ਗਿਆ ਹੈ ਇਹ ਭਾਰਤ ਦੀ ਪਹਿਲੀ ਪੂਰਨ ਸਵਦੇਸੀ ਵੈਕਸੀਨ ਹੋ ਸਕਦੀ ਹੈ, ਜੋ ਕੋਰੋਨਾ ਸੰਕਟ ਨਾਲ ਨਜਿੱਠਣ ’ਚ ਮੱਦਦ ਕਰੇਗੀ ਇਹੀ ਨਹੀਂ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਇਸ ਵੈਕਸੀਨ ਜ਼ਰੀਏ ਕੋੋਰੋਨਾ ਤੋਂ ਰਿਕਵਰੀ ਦਾ ਟਾਈਮ ਘੱਟ ਹੋਵੇਗਾ ਇਸ ਤੋਂ ਇਲਾਵਾ ਆਕਸੀਜਨ ’ਤੇ ਨਿਰਭਰਤਾ ਵੀ ਘੱਟ ਹੋਵੇਗੀ ਡਾ. ਹਰਸ਼ਵਰਧਨ ਨੇ ਕਿਹਾ ਕਿ ਇਸ ਦਵਾਈ ਨਾਲ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ’ਚ ਕੋਰੋਨਾ ਨਾਲ ਜੰਗ ਲੜਨ ’ਚ ਮੱਦਦ ਮਿਲੇਗੀ।

ਦਵਾਈ ਕਿਵੇਂ ਕੰਮ ਕਰਦੀ ਹੈ?

ਡੀਆਰਡੀਓ ਦੇ ਡਾਕਟਰ ਏਕੇ ਮਿਸ਼ਰਾ ਨੇ ਦੱਸਿਆ, ਕਿਸੇ ਵੀ ਟਿਸ਼ੂ ਜਾਂ ਵਾਇਰਸ ਦੇ ਗ੍ਰੋਥ ਲਈ ਗਲੂਕੋਜ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਜੇਕਰ ਉਸ ਨੂੰ ਗਲੂਕੋਜ ਨਹੀਂ ਮਿਲਦਾ ਤਾਂ ਉਸ ਦੇ ਮਰਨ ਦੀ ਉਮੀਦ ਵਧ ਜਾਂਦੀ ਹੈ ਇਸੇ ਨੂੰ ਅਸੀਂ ਮਿਮਿਕ ਕਰਕੇ ਅਜਿਹਾ ਕੀਤਾ ਕਿ ਗਲੂਕੋਜ ਦਾ ਐਨਾਲਾਗ ਬਣਾਇਆ ਵਾਇਰਸ ਇਸ ਨੂੰ ਗਲੂਕੋਜ ਸਮਝ ਕਰਕੇ ਖਾਣ ਦੀ ਕੋਸ਼ਿਸ਼ ਕਰੇਗਾ, ਪਰ ਇਹ ਗਲੂਕੋਜ ਨਹੀਂ ਹੈ, ਇਸੇ ਕਾਰਨ ਵਾਇਰਸ ਦੀ ਮੌਤ ਹੋ ਜਾਵੇਗੀ ਇਹੀ ਇਸ ਦਵਾਈ ਦਾ ਬੇਸਿਕ ਪਿ੍ਰੰਸੀਪਲ ਹੈ।

ਇਸ ਦਵਾਈ ਨਾਲ ਆਕਸੀਜਨ ਦੀ ਕਮੀ ਵੀ ਨਹੀਂ ਹੋਵੇਗੀ

ਉਨ੍ਹਾਂ ਨੇ ਕਿਹਾ ਕਿ ਇਸ ਦਵਾਈ ਨਾਲ ਆਕਸੀਜਨ ਦੀ ਕਮੀ ਵੀ ਨਹੀਂ ਹੋਵੇਗੀ ਜਿਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਉਨ੍ਹਾਂ ਨੂੰ ਇਸ ਨੂੰ ਦੇਣ ਤੋਂ ਬਾਅਦ ਫਾਇਦਾ ਹੋਵੇਗਾ ਅਤੇ ਵਾਇਰਸ ਦੀ ਮੌਤ ਵੀ ਹੋਵੇਗਾ ਜਿਸ ਨਾਲ ਇੰਫੈਕਸ਼ਨ ਦਾ ਚਾਂਸ ਘੱਟ ਹੋਵੇਗਾ ਅਤੇ ਮਰੀਜ਼ ਜਲਦ ਤੋਂ ਜਲਦ ਰਿਕਵਰ ਹੋਵੇਗਾ ਡਾਕਟਰ ਏਕੇ ਮਿਸ਼ਰਾ ਨੇ ਦੱਸਿਆ ਕਿ ਇਸ ਦਵਾਈ ਦੇ ਤੀਜੇ ਫੇਜ ਦੇ ਟਰਾਇਲ ਦੇ ਚੰਗੇ ਨਤੀਜੇ ਆਏ ਹਨ ਜਿਸ ਤੋਂ ਬਾਅਦ ਇਸ ਦੇ ਐਮਰਜੰਸੀ ਵਰਤੋਂ ਦੀ ਮਨਜ਼ੂਰੀ ਮਿਲੀ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਡਾ. ਰੇਡੀਜ਼ ਨਾਲ ਮਿਲ ਕੇ ਇਹ ਕੋਸ਼ਿਸ਼ ਕਰਾਂਗੇ ਕਿ ਹਰ ਥਾਂ ਅਤੇ ਹਰ ਨਾਗਰਿਕ ਨੂੰ ਮਿਲੇ।

ਗੰਭੀਰ ਕਿਸਮ ਦੇ ਮਰੀਜ਼ਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਦਵਾਈ

ਏਕੇ ਮਿਸ਼ਰਾ ਦਾ ਕਹਿਣਾ ਹੈ ਕਿ ਇਸ ਦਵਾਈ ਨੂੰ ਹਰ ਤਰ੍ਹਾਂ ਦੇ ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ ਹਲਕੇ ਲੱਛਣ ਵਾਲੇ ਕੋੋਰੋਨਾ ਮਰੀਜ਼ ਹੋਦ ਜਾਂ ਗੰਭੀਰ ਮਰੀਜ਼, ਸਭ ਨੂੰ ਇਹ ਦਵਾਈ ਦਿੱਤੀ ਜਾ ਸਕੇਗੀ ਬੱਚਿਆਂ ਦੇ ਇਲਾਜ ’ਚ ਵੀ ਇਹ ਦਵਾਈ ਕਾਰਗਰ ਹੋਵੇਗੀ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਲਈ ਇਸ ਦਵਾਈ ਦੀ ਡੋਜ਼ ਅਲੱਗ ਹੋਵੇਗੀ।

ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਬਣਾਈ ਗਈ 2-ਡੀਜੀ ਦਵਾਈ ਦੇਸ਼ ਦੀ ਵਿਗਿਆਨਕ ਸ਼ਕਤੀ ਦਾ ਉਦਾਹਰਣ ਹੈ ਅਤੇ ਇਹ ਕੋਰੋਨਾ ਮਹਾਂਮਾਰੀ ਨਾਲ ਲੜਨ ’ਚ ਆਸ਼ਾ ਅਤੇ ਉਮੀਦ ਦੀ ਕਿਰਨ ਸਾਬਤ ਹੋਵੇਗੀ।
ਰਾਜਨਾਥ ਸਿੰਘ, ਰੱਖਿਆ ਮੰਤਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।