ਲੁਧਿਆਣਾ ’ਚ ਕਰਫਿਊ ਦੌਰਾਨ ਹੋਈ ਹਿੰਸਕ ਝੜਪ, ਸ਼ਰੇਆਮ ਗਾਲੋ ਗਾਲੀ ਹੋਏ ਐਮ ਐਲ ਏ ਸਿਮਰਜੀਤ ਬੈਂਸ ਅਤੇ ਅਕਾਲੀ ਦਲ ਦੇ ਵਰਕਰ

ਲੁਧਿਆਣਾ ’ਚ ਕਰਫਿਊ ਦੌਰਾਨ ਹੋਈ ਹਿੰਸਕ ਝੜਪ, ਸ਼ਰੇਆਮ ਗਾਲੋ ਗਾਲੀ ਹੋਏ ਐਮ ਐਲ ਏ ਸਿਮਰਜੀਤ ਬੈਂਸ ਅਤੇ ਅਕਾਲੀ ਦਲ ਦੇ ਵਰਕਰ

ਲੁਧਿਆਣਾ,(ਵਨਰਿੰਦਰ ਸਿੰਘ ਮਣਕੂ)। ਅੱਜ ਵੀਕਐਂਡ ਲਾਕਡਾਊਨ ਦਾ ਦੂਸਰਾ ਦਿਨ ਹੈ, ਸ਼ਹਿਰ ’ਚ ਸਭ ਕੁਝ ਬੰਦ ਹੈ ਪਰ ਇਹ ਨਿਯਮ ਹਮੇਸ਼ਾ ਦੀ ਤਰ੍ਹਾ ਸ਼ਾਇਦ ਆਮ ਲੋਕਾਂ ਲਈ ਹੀ ਹਨ, ਨਾ ਕਿ ਸਿਆਸੀ ਆਗੂਆਂ ਵਾਸਤੇ, ਇਸ ਗੱਲ ਨੂੰ ਸਾਬਿਤ ਕਰਦੀ ਹੈ ਅੱਜ ਦੀ ਇਹ ਘਟਨਾ। ਸ਼ਹਿਰ ਲੁਧਿਆਣਾ ਦੇ ਜਨਤਾ ਨਗਰ ’ਚ ਉਸ ਟਾਇਮ ਹਫੜਾ ਦਫੜੀ ਮੱਚ ਗਈ ਜਦੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਉਨ੍ਹਾਂ ਦੇ ਪਾਰਟੀ ਕਰਤਾ ਦੇ ਵਿੱਚਕਾਰ ਹਿੰਸਕ ਝੜਪ ਹੋ ਗਈ।

ਇਸ ਦੌਰਾਨ ਦੋਨਾਂ ਪਾਰਟੀਆਂ ਦੇ ਵਰਕਰਾਂ ਨੇ ਆਪਸ ਵਿੱਚ ਬਹੁਤ ਗਾਲੀ ਗਲੋਚ ਕੀਤਾ ਅਤੇ ਦੋਨਾਂ ਪਾਰਟੀਆਂ ਦੇ ਵਰਕਰਾਂ ਦੀਆਂ ਪੱਗਾਂ ਵੀ ਲੱਥਣ ਦੀ ਗੱਲ ਸਾਹਮਣੇ ਆ ਰਹੀ ਹੈ। ਸਥਾਨਕ ਘਟਨਾਂ ਵਾਲੀ ਜਗ੍ਹਾ ’ਤੇ ਮੌਜੂਦ ਲੋਕਾਂ ਦੇ ਮੁਤਾਬਿਕ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਵਿਧਾਇਕ ਸਿਮਰਜੀਤ ਬੈਂਸ ਆਪਣੇ ਪਾਰਟੀ ਵਰਕਰਾਂ ਸਮੇਤ ਕੋਟ ਮੰਗਲ ਸਿੰਘ ਮੇਨ ਮਾਰਕਿਟ ਮੰਦਿਰ ਵਾਲੀ ਗਲੀ ’ਚ ਸੜਕ ਦੀ ਉਸਾਰੀ ਦਾ ਸ਼ੁਭਰੰਭ ਕਰਨ ਲਈ ਆਏ ਸਨ।

ਉਸੇ ਸਮੇਂ ਉਥੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਾਰਟੀ ਵਰਕਰਾਂ ਨਾਲ ਪਹੁੰਚ ਗਏ ਅਤੇ ਬੈਂਸ ਦੁਆਰਾ ਸੜਕ ਉਸਾਰੀ ਦੇ ਉਦਘਾਟਨ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਜਿਸ ਨੂੰ ਲੈ ਕੇ ਦੋਨਾਂ ਪਾਰਟੀਆਂ ’ਚ ਵਿਵਾਦ ਸ਼ੁਰੂ ਹੋ ਗਿਆ। ਵਿਵਾਦ ਇਨ੍ਹਾਂ ਵੱਧ ਗਿਆ ਕਿ ਦੋਨਾਂ ਪਾਰਟੀਆਂ ਦੇ ਵਰਕਰਾਂ ਵਿੱਚਕਾਰ ਗਾਲੀ ਗਲੋਚ ਸ਼ੁਰੂ ਹੋ ਗਿਆ ’ਤੇ ਬਾਅਦ ਵਿੱਚ ਇਸ ਵਿਵਾਦ ਨੇ ਹਿੰਸਕ ਝੜਪ ਦਾ ਰੂਪ ਧਾਰਨ ਕਰ ਲਿਆ। ਦੋਨਾਂ ਪਾਰਟੀਆਂ ਦੇ ਵਰਕਰ ਇੱਕ ਦੂਸਰੇ ਨੂੰ ਲਲਕਾਰਦੇ ਨਜ਼ਰ ਆਏ, ’ਤੇ ਧੱਕਾ ਮੁੱਕੀ ਦੌਰਾਨ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ ਅਤੇ ਕਈਆਂ ਦੇ ਜਖਮੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

ਇਸ ਸਾਰੀ ਘਟਨਾਂ ਦੀ ਵਿਡਿਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ’ਚ ਸਾਫ ਦਿਖਾਈ ਅਤੇ ਸੁਣਾਈ ਦੇ ਰਿਹਾ ਹੈ, ਕਿ ਦੋਨਾਂ ਪਾਰਟੀਆਂ ਦੇ ਵਰਕਰ ਆਪਸ ’ਚ ਕਿਵੇ ਗਾਲੀ ਗਲੋਚ ਹੋ ਰਹੇ ਹਨ ਅਤੇ ਇਕ ਦੂਜੇ ਨੂੰ ਧੱਕੇ ਮਾਰ ਕੇ ਲਲਕਾਰ ਰਹੇ ਹਨ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਹਾਲਾਤ ਤੇ ਕਾਬੂ ਪਾ ਲਿਆ ਸੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਣ ਸਰਕਾਰ ਨੇ ਹਰ ਤਰ੍ਹਾਂ ਦੇ ਇੱਕਠ ’ਤੇ ਰੋਕ ਲਗਾਈ ਹੈ ਤਾਂ ਅਜਿਹੇ ਵਿਧਾਇਕਾਂ ਵੱਲੋਂ ਇਹੋ ਜਿਹੇ ਪ੍ਰੋਗਰਾਮ ਕਿਸ ਤਰ੍ਹਾਂ ਕੀਤੇ ਜਾ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।