ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਮਾਣਯੋਗ ਅਦਾਲਤ ...

    ਮਾਣਯੋਗ ਅਦਾਲਤ ਵਲੋ ਭਗੋੜੇ ਐਲਾਨਿਆ ਵਿਅਕਤੀ ਨੂੰ ਪੀ.ਓ. ਸਟਾਫ ਨੇ ਕੀਤਾ ਗਿ੍ਰਫਤਾਰ

    ਮਾਣਯੋਗ ਅਦਾਲਤ ਵਲੋ ਭਗੋੜੇ ਐਲਾਨਿਆ ਵਿਅਕਤੀ ਨੂੰ ਪੀ.ਓ. ਸਟਾਫ ਨੇ ਕੀਤਾ ਗਿ੍ਰਫਤਾਰ

    ਜਲਾਲਾਬਾਦ, (ਰਜਨੀਸ਼ ਰਵੀ) | ਪੀ.ਓ. ਸਟਾਫ ਫਾਜਿਲਕਾ ਦੀ ਪੁਲਸ ਵਲੋਂ ਇਕ ਭਗੌੜੇ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ। ਪੀ.ਓ.ਸਟਾਫ ਦੇ ਇੰਚਾਰਜ਼ ਰਤਨ ਲਾਲ ਨੇ ਦੱਸਿਆ ਕਿ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 26 ਮਿਤੀ 21ਫਰਵਰੀ 2020 ਨੂੰ ਧਾਰਾ 376,506 ਆਈ.ਪੀ.ਸੀ. ਅਤੇ 6 ਪਾਸਕੋ ਐਕਟ ਤਹਿਤ ਲਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਟਿਵਾਣਾ ਕਲਾਂ ਵਿਰੁੱਧ ਦਰਜ ਹੋਇਆ ਸੀ ਅਤੇ ਇਸ ਨਾਮਜਦ ਵਿਅਕਤੀ ਲਖਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਵਲੋਂ ਪੀ.ਓ. 299, ਸੀ.ਆਰ.ਪੀ.ਸੀ. ਤਹਿਤ 09 ਅਪ੍ਰੈਲ 2021 ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।

    ਉਨ੍ਹਾਂ ਅੱਗੇ ਦੱਸਿਆ ਕਿ ਇਹ ਭਗੌੜਾ ਵਿਅਕਤੀ ਪਿਛਲੇ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਰਹਿ ਰਿਹਾ ਸੀ ਪਰ ਅੱਜ ਪਿੰਡ ਟਿਵਾਣਾ ਕਲਾਂ ਆਉਣ ਬਾਰੇ ਪਤਾ ਚੱਲਣ ’ਤੇ ਅੱਜ ਪੀ.ਓ. ਸਟਾਫ ਦੀ ਪੁਲਸ ਨੇ ਛਾਪੇਮਾਰੀ ਕਰਕੇ ਇਸ ਭਗੋੜੇ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ। ਪੀ.ਓ.ਸਟਾਫ ਵਲੋਂ ਇਸ ਭਗੌੜੇ ਵਿਅਕਤੀ ਨੂੰ ਅਗਲੀ ਕਾਰਵਾਈ ਲਈ ਥਾਣਾ ਸਿਟੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਪੀ.ਓ. ਸਟਾਫ ਦੇ ਇੰਚਾਰਜ ਰਤਨ ਲਾਲ, ਏ.ਐਸ.ਆਈ. ਸਵਾਰ ਸਿੰਘ, ਐਚ.ਸੀ. ਪ੍ਰੇਮ ਸਿੰਘ, ਐਚ.ਸੀ. ਜਰਨੈਲ ਸਿੰਘ ਹਾਜਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।