ਬੱਚਿਆਂ ਦੀ ਸੰਭਾਲ ਦੀ ਖਾਸ ਜ਼ਰੂਰਤ
ਜਿਲ੍ਹਾ ਲੁਧਿਆਣਾ ’ਚ ਘਰੋਂ ਨਹਾਉਣ ਗਏ 4 ਬੱਚਿਆਂ ਦੀ ਛੱਪੜ ’ਚ ਡੁੱਬਣ ਨਾਲ ਮੌਤ ਹੋ ਗਈ ਇਸ ਤਰ੍ਹਾਂ ਦੇਸ਼ ਦੇ ਹੋਰ ਸੂਬਿਆਂ ’ਚ ਵੀ ਨਹਿਰਾਂ, ਛੱਪੜਾਂ, ਝੀਲਾਂ ’ਚ ਡੁੱਬਣ ਨਾਲ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ’ਚ ਬੱਚਿਆਂ ਦੇ ਰੁਝੇਵੇਂ ਤੇ ਸਾਂਭ-ਸੰਭਾਲ ਬੜਾ ਮਹੱਤਵਪੂਰਨ ਵਿਸ਼ਾ ਹੈ ਸਕੂਲ ਬੰਦ ਹਨ ਸੀਮਤ ਆਨਲਾਈਨ ਸਿੱਖਿਆ ਦੇ ਬਾਵਜੂਦ ਛੋਟੇ ਬੱਚਿਆਂ ਕੋਲ ਸਮਾਂ ਬਹੁਤ ਜ਼ਿਆਦਾ ਹੈ ਵਿਹਲੇ ਹੋਣ ਕਰਕੇ ਬੱਚੇ ਘਰੋਂ ਬਾਹਰ ਨਿੱਕਲ ਜਾਂਦੇ ਹਨ ਖਾਸ ਕਰ ਪੇਂਡੂ ਖੇਤਰਾਂ ’ਚ ਦੂਰ-ਦੁਰਾਡੇ ਨਹਿਰਾਂ-ਛੱਪੜਾਂ ’ਤੇ ਪਹੁੰਚ ਜਾਂਦੇ ਹਨ ਅਣਭੋਲ ਹੋਣ ਕਾਰਨ ਬੱਚੇ ਨਹਾਉਂਦੇ ਸਮੇਂ ਆਪਣੀ ਜਾਨ-ਗੁਆ ਬੈਠਦੇ ਹਨ
ਅਜਿਹੇ ਹਾਲਾਤਾਂ ’ਚ ਮਾਪਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਮਨੋਵਿਗਿਆਨਕ ਸਮਝ ਦਾ ਇਸ ਵਿੱਚ ਬਹੁਤ ਮਹੱਤਵ ਹੈ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣਾ ਤੇ ਉਹਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਘਰ ਅੰਦਰ ਖੇਡਾਂ ’ਤੇ ਹੋਰ ਜ਼ਰੂਰੀ ਰੁਝੇਵੇਂ ਦੇਣੇ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਸਾਰਾ ਦਿਨ ਪੜ੍ਹਾਈ ਲਈ ਕਹਿੰਦੇ ਰਹਿਣਾ ਸਹੀ ਨਹੀਂ ਸਗੋਂ ਉਹਨਾਂ ਦੇ ਦਿਲੋ-ਦਿਮਾਗ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੂੰ ਖੇਡਣ ਲਈ ਕਹਿਣਾ ਤੇ ਉਹਨਾਂ ਦੀ ਦਿਲਚਸਪੀ ਵਾਲੇ ਵਿਸ਼ੇ ਲੱਭਣੇ ਜ਼ਰੂਰੀ ਹਨ
ਇਹ ਵੀ ਜ਼ਰੂਰੀ ਹੈ ਕਿ ਮਾਪੇ ਬੱਚਿਆਂ ਨਾਲ ਬਣਦਾ ਸਮਾਂ ਗੁਜ਼ਾਰਨ ਤੇ ਉਹਨਾਂ ਨੂੰ ਘਰ ’ਚ ਇਕੱਲੇ ਹੋਣ ਜਾਂ ਬੋਰ ਹੋਣ ਦਾ ਅਹਿਸਾਸ ਨਾ ਹੋਣ ਦੇਣ ਦਰਅਸਲ ਸਾਡੇ ਦੇਸ਼ ਤੇ ਸਮਾਜ ’ਚ ਇਹ ਰੁਝਾਨ ਹੀ ਹੈ ਕਿ ਇੱਥੇ ਬੱਚਿਆਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਕਾਨੂੰਨ ਨਿਯਮ ਵੱਡਿਆਂ ਲਈ ਬਣਦੇ ਹਨ ਤੇ ਬੱਚਿਆਂ ਨੂੰ ਵੱਡਿਆਂ ਦੀ ਜਿੰਮੇਵਾਰੀ ’ਤੇ ਛੱਡ ਦਿੱਤਾ ਜਾਂਦਾ ਹੈ ਸਰਕਾਰਾਂ ਦੇ ਫੈਸਲਿਆਂ ’ਚ ਬਚਪਨ ਪ੍ਰਤੀ ਚਿੰਤਾ ਘੱਟ ਹੀ ਹੁੰਦੀ ਹੈ ਦੂਜੇ ਪਾਸੇ ਭਾਰਤੀ ਸਮਾਜ ਵੀ ਇਸ ਤਰ੍ਹਾਂ ਦਾ ਹੈ ਕਿ ਇੱਥੇ ਰੋਟੀ ਲਈ ਕਮਾਈ ਕਰਨ ਨੂੰ ਸਭ ਤੋਂ ਵੱਡਾ ਤੇ ਸਨਮਾਨ ਭਰਿਆ ਕੰਮ ਮੰਨਿਆ ਜਾਂਦਾ ਹੈ
ਬੱਚਿਆਂ ਨੂੰ ਲਾਡ-ਪਿਆਰ ਕਰਨ ਤੇ ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਦਾ ਖਿਆਲ ਰੱਖਣ ਵਾਲੇ ਮੈਂਬਰ ਦੀ ਮਿਹਨਤ ਨੂੰ ਕਿਸੇ ਕੰਮ-ਕਾਰ ’ਚ ਨਹੀਂ ਗਿਣਿਆ ਜਾਂਦਾ ਹੈ ਆਮ ਤੌਰ ’ਤੇ ਪਰਿਵਾਰ ’ਚ ਕਿਸੇ ਵਿਹਲੇ ਮੈਂਬਰ ਨੂੰ ਹੀ ਬੱਚੇ ਖਿਡਾਉਣ ਲਈ ਕਹਿ ਦਿੱਤਾ ਜਾਂਦਾ ਹੈ ਜੋ ਕੰਮ ਨਹੀਂ ਮੰਨਿਆ ਜਾਂਦਾ ਬਿਨਾਂ ਸ਼ੱਕ ਲਾਕਡਾਊਨ ਦਾ ਸਮਾਂ ਬੱਚਿਆਂ ਲਈ ਚੁਣੌਤੀ ਭਰਿਆ ਹੈ ਉਹਨਾਂ ਦੇਦਿਲ ਦੀ ਗੱਲ ਤੇ ਜ਼ਰੂਰਤਾਂ ਨੂੰ ਸਮਝਣ ਲਈ ਮਾਹੌਲ ਪੈਦਾ ਹੋਣਾ ਬਹੁਤ ਜ਼ਰੂਰੀ ਹੈ
ਅਜਿਹੇ ਸਮੇਂ ’ਚ ਬੱਚਿਆਂ ਨੂੰ ਸੁਰੱਖਿਅਤ ਮਨੋਰੰਜਨ ਦੇਣਾ ਪਵੇਗਾ ਬੱਚਿਆਂ ਨੂੰ ਪੜ੍ਹਨ ਦੇ ਨਾਲ-ਨਾਲ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਮਨੋਰੰਜਨ ਜ਼ਰੂਰੀ ਹੈ ਇਸ ਮਾਮਲੇ ’ਚ ਸਰਕਾਰਾਂ ਨੂੰ ਪਹਿਲ ਕਰਨੀ ਪਵੇਗੀ ਸਰਕਾਰਾਂ ਨੂੰ ਬੱਚਿਆਂ ਦੀ ਬਿਹਤਰੀ ਲਈ ਮਨੋਵਿਗਿਆਨੀਆਂ ਤੇ ਸਮਾਜ ਸ਼ਾਸਤਰੀਆਂ ਦੀ ਮੱਦਦ ਲੈ ਕੇ ਕੋਈ ਨੀਤੀ ਤੇ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ ਬੱਚੇ ਹੀ ਦੇਸ਼ ਦਾ ਭਵਿੱਖ ਹਨ ਤੇ ਇਹਨਾਂ ਨਾਲ ਜੁੜੇ ਸਰੋਕਾਰਾਂ ਨੂੰ ਕੌਮੀ ਸਰੋਕਾਰ ਵਾਂਗ ਹੀ ਵਿਚਾਰਨਾ ਪਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।