ਲੁਧਿਆਣਾ ਸ਼ਹਿਰ ਦੀਆਂ ਮਾਰਕੀਟਾਂ ਅਤੇ ਬਜ਼ਾਰ ਰਹੇ ਮੁਕੰਮਲ ਬੰਦ, ਆਵਾਜਾਈ ਰਹੀ ਬਰਕਰਾਰ

ਲੁਧਿਆਣਾ ਸ਼ਹਿਰ ਦੀਆਂ ਮਾਰਕੀਟਾਂ ਅਤੇ ਬਜ਼ਾਰ ਰਹੇ ਮੁਕੰਮਲ ਬੰਦ, ਆਵਾਜਾਈ ਰਹੀ ਬਰਕਰਾਰ

ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਸੂਬੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਘੱਟਣ ਦੀ ਬਜਾਏ ਦਿਨੋਂੑਦਿਨ ਵੱਧਦਾ ਹੀ ਜਾ ਰਿਹਾ ਹੈ, ਪੰਜਾਬ ਸੂਬੇ ਦਾ ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਜਿਲ੍ਹਾ ਲੁਧਿਆਣਾ ਹੈ, ਜਿਥੇ ਦੇਖਿਆ ਜਾਵੇ ਤਾਂ ਸਵਾ ਘੰਟੇ ਵਿੱਚ ਕੋਰੋਨਾ ਨਾਲ ਲੁਧਿਆਣਾ ਚ ਇਕ ਮੌਤ ਅਤੇ 50 ਤੋਂ 60 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋੋਵਿਡ 19 ਤੇ ਕਾਬੂ ਪਾਉਣ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਿ੍ਹਲਾ ਲੁਧਿਆਣਾ ’ਚ ਦਿਸ਼ਾ ਨਿਰਦੇਸ਼ ਲਾਗੂ ਕੀਤੇ ਹੋਏ ਹਨ, ਜਿਨ੍ਹਾਂ ਦੀ ਪਾਲਣਾ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਵੀ ਬਹੁਤ ਮਿਹਨਤ ਕਰ ਰਿਹਾ ਹੈ।

ਵੀਕਐਂਡ ਲਾਕਡਾਊਨ ਦੇ ਪਹਿਲੇ ਦਿਨ ਸ਼ਹਿਰ ਲੁਧਿਆਣਾ ਦੀ ਗੱਲ ਕਰੀਏ ਤਾਂ ਵੀਕਐਂਡ ਲਾਕਡਾਊਨ ’ਤੇ ਸ਼ਹਿਰ ਦੇ ਸਾਰੇ ਬਾਜ਼ਾਰ, ਵੱਡੀਆਂ ਛੋਟੀਆਂ ਮਾਰਕਿਟਾਂ, ਸ਼ਾਪਿੰਗ ਕੰਪਲੈਕਸ, ਮਾਲ, ਰੈਸਟੋਰੈਂਟ ਆਦਿ ਬੰਦ ਨਜ਼ਰ ਆਏ। ਸ਼ਹਿਰ ਦੀ ਸਭ ਤੋਂ ਵੱਧ ਭੀੜ ਵਾਲਾ ਗਿੱਲ ਰੋਡ, ਘੰਟਾ ਘਰ ਚੌੜਾ ਬਾਜ਼ਾਰ, ਗੁੜ ਮੰਡੀ, ਦੁਗਰੀ ਕਿਪਸ ਮਾਰਕਿਟ, ਕੇਸਰਗੰਜ ਮੰਡੀ, ਘੁਮਾਰ ਮੰਡੀ ਆਦਿ ਜਿਥੇ ਲੋਕਾਂ ਦੀ ਜਹਿਲ ਪਹਿਲ ਰਹਿੰਦੀ ਹੈ, ਅੱਜ ਉਸ ਥਾਵਾਂ ’ਤੇ ਵੀ ਬਾਜ਼ਾਰ ਬੰਦ ਹੋਣ ਕਾਰਨ ਸੰਨਾਟਾ ਛਾਇਆ ਰਿਹਾ।

ਪਰ ਜੇਕਰ ਗੱਲ ਸ਼ਹਿਰ ਦੀਆਂ ਸੜਕਾਂ ਤੇ ਆਵਾਜਾਈ ਦੀ ਕੀਤੀ ਜਾਵੇ ਤਾਂ ਇਸ ਤੇ ਲਾਕਡਾਊਨ ਦਾ ਕੋਈ ਜਿਆਦਾ ਅਸਰ ਨਹੀਂ ਦਿਖਾਈ ਦਿੱਤਾ। ਸ਼ਹਿਰ ’ਚ ਸਿਰਫ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਜਿਵੇ ਮੈਡੀਕਲ ਸਟੋਰ, ਦੁੱਧ, ਫਲ, ਸਬਜੀਆਂ ਵਾਲੀਆਂ ਦੁਕਾਨਾਂ ਵੀ ਸਿਰਫ਼ 11 ਵਜੇ ਤੱਕ ਹੀ ਖੁਲੀਆਂ ਨਜ਼ਰ ਆਈਆ, ਪਰ ਮੈਡੀਕਲ ਸਟੋਰ ਸਾਰਾ ਦਿਨ ਖੁਲ੍ਹੇ ਰਹੇ। ਜ਼ਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਸਭ ਮੁਕੰਮਲ ਬੰਦ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।