ਈਦ ਦਾ ਤੋਹਫ਼ਾ : ਮਲੇਰਕੋਟਲਾ ਬਣਿਆ ਪੰਜਾਬ ਦਾ 23ਵਾਂ ਜਿਲ੍ਹਾ
ਮਲੇਰਕੋਟਲਾ । ਮਾਲੇਰਕੋਟਲਾ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ ਉਲ ਫਿਤਰ ਦੇ ਮੌਕੇ ‘ਤੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਅਤੇ ਸ਼ੁੱਕਰਵਾਰ ਨੂੰ ਇਸ ਨਵੇਂ ਜ਼ਿਲ੍ਹੇ ਲਈ ਇੱਕ ਨਵਾਂ ਡੀ ਸੀ ਨਿਯੁਕਤ ਕਰਨ ਦਾ ਐਲਾਨ ਕੀਤਾ। ਕੈਪਟਨ ਨੇ ਮਾਲੇਰਕੋਟਲਾ ਨੂੰ ਤੋਹਫ਼ੇ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਮਲੇਰਕੋਟਲਾ ਵਿੱਚ 500 ਕਰੋੜ Wਪਏ ਦੀ ਲਾਗਤ ਨਾਲ ਸ਼ੇਰ ਮੁਹੰਮਦ ਖ਼ਾਨ ਦੇ ਨਾਮ ਤੇ ਇੱਕ ਮੈਡੀਕਲ ਕਾਲਜ ਸਥਾਪਤ ਕੀਤਾ ਜਾਵੇਗਾ।
12 ਕਰੋੜ Wਪਏ ਦੀ ਲਾਗਤ ਨਾਲ ਲੜਕੀਆਂ ਲਈ ਇਕ ਹੋਰ ਕਾਲਜ ਸਥਾਪਤ ਕੀਤਾ ਜਾਵੇਗਾ। ਇੱਥੇ ਇੱਕ ਬੱਸ ਸਟੈਂਡ, ਇੱਕ ਮਹਿਲਾ ਥਾਣਾ ਵੀ ਹੋਵੇਗਾ, ਜੋ ਸਿਰਫ ਮਹਿਲਾ ਕਰਮਚਾਰੀ ਚਲਾਉਣਗੇ। ਮਾਲੇਰਕੋਟਲਾ ਪੰਜਾਬ ਦਾ ਇਕਲੌਤਾ ਮੁਸਲਮਾਨ ਬਹੁੑਗਿਣਤੀ ਖੇਤਰ ਹੈ।
ਕੀ ਹੈ ਮਲੇਰਕਟਲਾ ਦਾ ਇਤਿਹਾਸ
ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਸਰਹਿੰਦ ਦੇ ਸੂਬੇਦਾਰ ਦਾ ਵਿਰੋਧ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਸੀ।
ਇਸ ਕਾਰਨ ਉਸ ਦਾ ਪੰਜਾਬ ਦੇ ਇਤਿਹਾਸ ਵਿੱਚ ਸਤਿਕਾਰਯੋਗ ਸਥਾਨ ਹੈ। ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਜੋ ਉਸ ਸਮੇਂ ਸੱਤ ਸਾਲ ਅਤੇ ਨੌਂ ਸਾਲ ਦੇ ਸਨ, ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾਉਣ ਦਾ ਖੁੱਲ੍ਹ ਕੇ ਵਿਰੋਧ ਕੀਤਾ। ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਇਸ ਬਹਾਦੁਰ ਕਦਮ ਬਾਰੇ ਪਤਾ ਲੱਗਣ ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਮਾਲੇਰਕੋਟਲਾ ਦੀ ਰੱਖਿਆ ਦਾ ਵਾਅਦਾ ਕੀਤਾ।
ਗੁਰੂ ਸਾਹਿਬ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਵੀ ਸ੍ਰੀ ਸਾਹਿਬ ਭੇਜਿਆ। ਇਸ ਤੋਂ ਪਹਿਲਾਂ ਜਨਵਰੀ ਵਿੱਚ, ਸਰਕਾਰ ਨੇ ਮਲੇਰਕੋਟਲਾ ਵਿੱਚ ਮੁਬਾਰਿਕ ਮੰਜ਼ਿਲ ਪੈਲੇਸ ਦੇ ਗ੍ਰਹਿਣ, ਸੰਭਾਲ ਅਤੇ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਸੀ। ਬੇਗਮ ਮੁਨੱਵਰ ਉਲ ਨੀਸਾ ਨੇ ਰਾਜ ਸਰਕਾਰ ਨੂੰ ਲਿਖਿਆ ਕਿ ਉਹ ਮੁਬਾਰਕ ਮੰਜ਼ਿਲ ਪੈਲੇਸ ਮਲੇਰਕੋਟਲਾ ਦੀ ਇਕਲੌਤੀ ਮਾਲਕ ਹੈ ਅਤੇ ਉਸਨੂੰ ਇਸ ਜਾਇਦਾਦ ਨੂੰ ਰਾਜ ਜਾਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਸਮੇਤ ਕਿਸੇ ਨੂੰ ਵੀ ਦੇਣ ਦਾ ਪੂਰਾ ਅਧਿਕਾਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।