ਭਾਰਤ ’ਚ 3 ਲੱਖ 57 ਹਜ਼ਾਰ 299 ਨਵੇਂ ਮਾਮਲੇ ਤੇ 3449 ਹੋਰ ਮੌਤਾ
ਏਜੰਸੀ, ਨਵੀਂ ਦਿੱਲੀ। ਭਾਰਤ ’ਚ ਕੋਰੋਨਾ ਦਿਨੋਂ-ਦਿਨ ਇੱਕ-ਇੱਕ ਰਿਕਾਰਡ ਤੋੜ ਰਿਹਾ ਹੈ। ਮੰਗਲਵਾਰ ਨੂੰ ਦੇਸ਼ ’ਚ ਕੁੱਲ ਸੰਕਰਮਿਤਾਂ ਦਾ ਅੰਕੜਾ 2 ਕਰੋੜ ਤੋਂ ਪਾਰ ਪਹੁੰਚ ਗਿਆ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇੱਕ ਵਾਰ ਫਿਰ ਪਿਛਲੇ 24 ਘੰਟਿਆਂ ’ਚ ਕੋਰੋਨਾ ਸੰਕਰਮਿਤਾਂ ਦੇ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਦਰਜ਼ ਕੀਤੇ ਗਏ।
ਇਸ ਸਮੇਂ 3 ਲੱਖ 57 ਹਜ਼ਾਰ 229 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਹੀ ਸੰਕਰਮਿਤਾਂ ਦੀ ਕੁੱਲ ਗਿਣਤੀ 2 ਕਰੋੜ 2 ਲੱਖ 82 ਹਜ਼ਾਰ 833 ’ਤੇ ਪਹੁੰਚ ਗਈ। ਨਾਲ ਹੀ ਇੱਕ ਹੋਰ ਬੂਰੀ ਖਬਰ ਇਹ ਰਹੀ ਕਿ ਇਸ ਸਮੇਂ 3449 ਹੋਰ ਲੋਕ ਆਪਣੀ ਜਾਨ ਗੁਆ ਬੈਠੇ। ਇਨ੍ਹਾਂ ਮੌਤਾਂ ਨਾਲ ਹੀ ਕੋਰੋਨਾ ਸੰਕਰਮਣ ਨਾਲ ਮਰਨ ਵਾਲਿਆਂ ਦਾ ਅੰਕੜਾ ਦੋ ਲੱਖ 22 ਹਜ਼ਾਰ 408 ਹੋ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।