ਕੇਂਦਰ ਤੇ ਸੂਬਾ ਸਰਕਾਰਾਂ ਅੱਗੇ ਸੁਪਰੀਮ ਕੋਰਟ ਦੀ ਬੇਨਤੀ
ਏਜੰਸੀ, ਨਵੀਂ ਦਿੱਲੀ। ਦੇਸ਼ ਦੇ ਵੱਸੋ ਬਾਹਰ ਕੋਰੋਨਾ ਦੇ ਮਾਮਲੇ ਨੂੰ ਦੇਖ ਸ਼ਿਖਰ ਅਦਾਲਤ ਬੇਹੱਦ ਚਿੰਤਤ ਹੈ। ਇਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਾ ਸਰਕਾਰਾਂ ਨਾਲ ਲਾਕਡਾਊਨ ’ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰਾਂ ਸਮੂਹਿਕ ਸਮਾਰੋਹਾਂ ਤੇ ਸੁਪਰ ਸਪ੍ਰੇਡਰ ਘਟਨਾਵਾਂ ’ਤੇ ਪਾਬੰਦੀ ਲਾ ਕੇ ਕੋਰੋਨਾ ਦੇ ਪ੍ਰਸਾਰ ਨੂੰ ਰੋਕ ਸਕਦੀ ਹੈ। ਉਹ ਜਨ ਕਲਿਆਨ ਦੇ ਹਿੱਤ ’ਚ ਲਾਕਡਾਊਨ ’ਤੇ ਵੀ ਵਿਚਾਰ ਕਰ ਸਕਦੇ ਹਨ। ਨਾਲ ਹੀ ਸ਼ਿਖਰ ਅਦਾਲਤ ਨੇ ਕਿਹਾ ਕਿ ਇਸ ਨਾਲ ਹੀ ਹਾਸ਼ੀਏ ’ਤੇ ਰਹਿਣ ਵਾਲੇ ਸਮੁਦਾਇ ਲਈ ਵਿਆਪਕ ਇੰਤਜਾਮ ਕੀਤੇ ਜਾਣ। ਇਨ੍ਹਾਂ ਸਮੁਦਾਇ ਦੀਆਂ ਜ਼ਰੂਰਤਾਂ ਅਨੁਸਾਰ ਪਹਿਲਾਂ ਹੀ ਪੂਰੀ ਵਿਵਸਥਾ ਯਕੀਤੀ ਕੀਤੀ ਜਾਣੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।