-
ਦੋਵਾਂ ਟੀਮਾਂ ਵਿਚਕਾਰ ਹੋਵੇਗਾ ਦਿਲਚਸਪ ਮੁਕਾਬਲਾ
-
ਰੋਹਿਤ ਨੇ ਛੇ ਮੈਚਾਂ 215 ਦੌੜਾਂ ਬਣਾਈਆਂ ਹਨ
ਏਜੰਸੀ, ਨਵੀਂ ਦਿੱਲੀ। ਆਈਪੀਐਲ ਇਤਿਹਾਸ ’ਚ ਦੋ ਸਭ ਤੋਂ ਸਫ਼ਲ ਟੀਮਾਂ ਮੁੰਬਈ ਇੰਡੀਅਨ (ਐਮਆਈ) ਅਤੇ ਚੇਨੱਈ ਸੁਪਰ ਕਿੰਗਸ (ਸੀਐਸਕੇ) ਇੱਥੇ ਸ਼ਨਿੱਚਰਵਾਰ ਨੂੰ ਆਈਪੀਐਲ-14 ਦੇ 27ਵੇਂ ਮੁਕਾਬਲੇ ’ਚ ਆਪਸ ’ਚ ਭਿੜਨਗੀਆਂ ਅਤੇ ਦੋਵਾਂ ਵਿਚਕਾਰ ਸਖ਼ਤ ਟੱਕਰ ਹੋਵੇਗੀ।
ਫ਼ਿਲਹਾਲ ਮੁੰਬਈ ਛੇ ਮੈਚਾਂ ’ਚ ਤਿੰਨ ਹਾਰ ਅਤੇ ਤਿੰਨ ਜਿੱਤ ਨਾਲ ਛੇ ਅੰਕ ਲੈ ਕੇ ਚੌਥੇ, ਜਦੋਂ ਕਿ ਚੇਨੱਈ ਛੇ ਮੈਚਾਂ ’ਚ ਇੱਕ ਹਾਰ ਅਤੇ ਪੰਜ ਜਿੱਤਾਂ ਨਾਲ 10 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਇਸ ਮੁਕਾਬਲੇ ’ਚ ਮੁੰਬਈ ਦੇ ਸਾਹਮਣੇ ਚੇਨੱਈ ਦੇ ਜੇਤੂ ਰੱਥ ਨੂੰ ਰੋਕਣ ਅਤੇ ਪਿਛਲੇ ਮੁਕਾਬਲੇ ’ਚ ਵਾਪਸ ਆਈ ਆਪਣੀ ਲੈਅ ਨੂੰ ਬਰਕਰਾਰ ਰੱਖਦਿਆਂ ਦੂਜੀ ਜਿੱਤ ਹਾਸਲ ਕਰਨ ਦੇ ਨਾਲ ਪਲੇਆਫ਼ ’ਚ ਪਹੁੰਚਣ ਦੀ ਦਾਅਵੇਦਾਰੀ ਨੂੰ ਮਜ਼ਬੂਤ ਕਰਨ ਦੀ ਚੁਣੌਤੀ ਹੋਵੇਗੀ। ਉਥੇ ਚੇਨੱਈ ਮੁੰਬਈ ਤੋਂ ਆਈਪੀਐਲ 2019 ਫਾਈਨਲ ’ਚ ਮਿਲੀ ਹਾਰ ਦਾ ਬਦਲਾ ਲੈਣਾ ਚਾਹੇਗੀ।
ਦੋਵਾਂ ਟੀਮਾਂ ਨੇ ਆਪਸ ’ਚ ਹੁਣ ਤੱਕ 30 ਮੁਕਾਬਲੇ ਖੇਡੇ ਹਨ, ਜਿਸ ’ਚ ਮੁੰਬਈ ਨੇ 18 ਤਾਂ ਚੇਨੱਈ ਨੇ 12 ਜਿੱਤੇ ਹਨ। ਇਸ ਮੈਚ ’ਚ ਮੁੰਬਈ ਲਈ ਚੇਨੱਈ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ, ਜਿਸ ਦੀ ਵਜ੍ਹਾ ਚੇਨੱਈ ਦੀ ਪੂਰੀ ਟੀਮ ਦੇ ਫਾਰਮ ’ਚ ਹੋਣਾ ਹੈ। ਚੇਨੱਈ ਇਸ ਸੀਜਨ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫ਼ਿਲਡਿੰਗ ਸਾਰੇ ਵਿਭਾਗਾਂ ’ਚ ਸਰਵਸੇ੍ਰਸ਼ਟ ਰਹੀ ਹੈ। ਬੱਲੇ ਨਾਲ ਫ਼ਾਫ ਡੂ ਪਲੇਸਿਸ, ਰਾਤੂਰਾਜ ਗਾਇਕਵਾੜ, ਮੋਈਨ ਅਲੀ, ਸੁਰੇਸ਼ ਰੈਣਾ ਅਤੇ ਰਵਿੰਦਰ ਜਡੇਜਾ, ਜਦੋਂ ਕਿ ਗੇਂਦ ਨਾਲ ਦੀਪਕ ਚਾਹਰ, ਸ਼ਾਰਦੁਲ ਠਾਕੁਰ, ਸੈਮ ਕਰੇਨ ਅਤੇ ਹੋਰ ਗੇਂਦਬਾਜ ਚੰਗਾ ਖੇਡ ਪ੍ਰਦਰਸ਼ਨ ਰਹੇ ਹਨ। ਫੀਲਡਡਿੰਗ ’ਚ ਤਾਂ ਚੇਨੱਈ ਦਾ ਪੱਧਰ ਬਿਹਤਰ ਹੀ ਹੈ।
ਡੂ ਪਲੇਸਿਸ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜਾਂ ਦੀ ਸੁੂਚੀ ’ਚ ਸਿਖ਼ਰ ਧਵਨ ਤੋਂ ਬਾਅਦ ਦੂਜੇ ਨੰਬਰ ’ਤੇ ਹਨ। ਉਥੇ ਸਭ ਤੋਂ ਜਿਆਦਾ ਵਿਕਟਾਂ ਲੈਣ ਦੇ ਮਾਮਲੇ ’ਚ ਦੀਪਕ ਚਾਹਰ ਸੱਤਵੇਂ ਨੰਬਰ ’ਤੇ ਹਨ। ਮੁੰਬਈ ਦਾ ਓਵਰਆਲ ਪ੍ਰਦਰਸ਼ਨ ਤਾਂ ਬਿਹਤਰ ਨਹੀਂ ਰਿਹਾ ਹੈ, ਪਰ ਕਪਤਾਨ ਰੋਹਿਤ ਸ਼ਰਮਾ ਅਤੇ ਸੂਰਿਆ ਕੁਮਾਰ ਯਾਦਵ ਨੇ ਚੰਗੀ ਬੱਲੇਬਾਜ਼ੀ ਕੀਤੀ ਹੈ ਅਤੇ ਪਿਛਲੇ ਮੈਚ ’ਚ ਚੰਗੀ ਪਾਰੀ ਖੇਡ ਕੇ ਕਿਵੰਟਨ ਡੀ ਕਾਕ ਵੀ ਵਾਪਸ ਫਾਰਮ ’ਚ ਆ ਗਏ ਹਨ।
ਰੋਹਿਤ ਨੇ ਛੇ ਮੈਚਾਂ 215 ਦੌੜਾਂ ਬਣਾਈਆਂ ਹਨ, ਜਦੋਂ ਕਿ ਸੂਰਿਆ ਕੁਮਾਰ ਨੇ 170 ਦੌੜਾਂ ਬਣਾਈਆਂ ਹਨ। ਗੇਂਦਬਾਜੀ ’ਚ ਯੁਵਾ ਲੈਗ ਸਪਿੱਨਰ ਰਾਹੁਲ ਚਹਰ 11 ਵਿਕਟਾਂ ਨਾਲ ਸਭ ਤੋਂ ਜਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜਾਂ ਦੀ ਸੂਚੀ ’ਚ ਤੀਜੇ ਨੰਬਰ ’ਤੇ ਹਨ। ਅਜਿਹੇ ’ਚ ਦੋਵਾਂ ਟੀਮਾਂ ਵਿਚਕਾਰ ਦਿਲਚਸਪ ਮੁਕਾਬਲਾ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।