ਕੱਲ੍ਹ ਤੋਂ 18+ ਵਾਲਿਆਂ ਦੇ ਵੈਕਸੀਨੇਸ਼ਨ ’ਤੇ ਕਿਉਂ ਹੈ ਕਿ ਸੰਕਟ ਦੇ ਬੱਦਲ

ਏਜੰਸੀ, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਮਚਾ ਰੱਖੀ ਹੈ। ਦਿੱਲੀ ਹੋਵੇ ਜਾਂ ਮਹਾਰਾਸ਼ਟਰ ਜਾਂ ਫਿਰ ਯੂਪੀ ਤੇ ਪੱਛਮੀ ਬੰਗਾਲ ਹਰ ਪਾਸੇ ਕੋਰੋਨਾ ਦਾ ਕਹਿਰ ਜਾਰੀ ਹੈ। ਹਸਪਤਾਲ ’ਚ ਬੈੱਡਾਂ ਦੀ ਕਮੀ ਹੈ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਹੈ ਤੇ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਵਿਚਕਾਰ ਸਰਕਾਰ ਨੇ 1 ਮਈ ਤੋਂ 18 ਸਾਲ ਲਈ ਰਜਿਸਟ੍ਰੇਸਨ ਵੀ ਸ਼ੁਰੂ ਕਰ ਦਿੱਤੀ ਹੈ, ਪਰ ਦੇਸ਼ ’ਚ ਇਸ ਵੇਲੇ ਤਮਾਮ ਸੁਵਿਧਾਵਾਂ ਨਾਲ ਵੈਕਸੀਨ ਦੀ ਵੀ ਕਿੱਲਤ ਹੈ, ਅਜਿਹੇ ’ਚ ਕਈ ਸੂਬੇ 1 ਮਈ ਤੋਂ ਵੈਕਸੀਨੇਸ਼ਨ ਸ਼ੁਰੂ ਕਰਨ ਤੋਂ ਇਨਕਾਰ ਕਰ ਚੁੱਕੇ ਹਨ।

ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਜੇਕਰ ਦੇਸ਼ ’ਚ ਵੈਕਸੀਨ ਮੌਜੂਦ ਨਹੀਂ ਹੈ, ਸੂਬਿਆ ਕੋਲ ਕੋਈ ਸਟਾਕ ਨਹੀਂ ਹੈ ਤਾਂ ਕੀ ਬਿਨਾ ਤਿਆਰੀ 1 ਮਈ ਤੋਂ ਸਾਰੇ ਲਈ ਵੈਕਸੀਨੇਸ਼ਨ ਦਾ ਐਲਾਨ ਕਰ ਦਿੱਤਾ ਸੀ। ਦਿੱਲੀ, ਮਹਾਰਾਸ਼ਟਰ, ਰਾਜਸਥਾਨ ਸਮੇਤ ਕਈ ਸੂਬਿਆਂ ਨੇ ਆਪਣੇ 1 ਮਈ ਤੋਂ ਵੈਕਸੀਨੇਸ਼ਨ ਦੀ ਨਵੀਂ ਮੁਹਿੰਮ ਸ਼ੁਰੂ ਕਰਨ ’ਚ ਅਸਮਰੱਥਤਾ ਜਤਾਈ ਹੈ। ਸਿਰਫ ਵਿਰੋਧੀ ਧਿਰ ਪਾਰਟੀਆਂ ਦੇ ਸੂਬੇ ਹੀ ਨਹੀ, ਸਗੋਂ ਭਾਜਪਾ ਸ਼ਾਸਿਤ ਸੂਬਿਆਂ ਨੇ ਵੀ ਅਜਿਹਾ ਹੀ ਕੀਤੀ ਹੈ। ਮੱਧ ਪ੍ਰਦੇਸ਼ ਦੇ ਸੀਐੱਮ ਸ਼ਿਵਰਾਜ ਸਿੰਘ ਚੌਹਾਨ ਨੇ ਬੀਤੇ ਦਿਨ ਐਲਾਨ ਕੀਤਾ ਕਿ ਸੀ ਕਿ 1 ਮਈ ਤੋਂ 18+ ਲਈ ਵੈਕਸੀਨ ਨਹੀਂ ਲੱਗੇਗੀ, ਕਿਉਂਕਿ ਵੈਕਸੀਨ ਦਾ ਜੋ ਆਰਡਰ ਕੀਤਾ ਹੈ ਉਹ ਅਜੇ ਤਕ ਨਹੀਂ ਪਹੁੰਚਿਆ ਹੈ।

ਰਜਿਸਟ੍ਰੇਸ਼ਨ ’ਤੇ ਟੁੱਟ ਪਏ ਲੋਕ

ਜ਼ਿਕਰਯੋਗ ਹੈ ਕਿ ਕਰੀਬ ਅੱਧੀ ਦਰਜਨ ਸੂਬਿਆਂ ਨੇ ਆਪਣੇ ਵੈਕਸੀਨੇਸ਼ਨ ਸ਼ੁਰੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ 18 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਲਈ ਜਿਵੇਂ ਹੀ ਰਜਿਸਟ੍ਰੇਸ਼ਨ ਓਪਨ ਹੋਇਆ, ਇਵੇਂ ਹੀ ਕੋਵਿਨ ਪੋਰਟਲ ’ਤੇ ਲੋਕਾਂ ਦੀ ਭੀੜ ਉਮੜ ਗਈ। ਪਹਿਲਾਂ ਦਿਨ ਕਰੀਬ ਸਵਾ ਕਰੋੜ ਰਜਿਸਟੇ੍ਰਸ਼ਨ ਹੋਈਆਂ, ਦੂਜੇ ਦਿਨ ਵੀ ਕਰੀਬ ਇੱਕ ਕਰੋੜ ਰਜਿਸ਼ਟ੍ਰੇਸ਼ਨ ਹੋਈ। ਲੋਕ ਰਜਿਸਟਰ ਹੀ ਕਰ ਰਹੇ ਹਨ, ਵੈਕਸੀਨ ਕਦੋਂ ਤੇ ਕਿੱਥੇ ਲੱਗੇਗੀ, ਇਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।