ਅਦਾਕਾਰ ਜਿੰਮੀ ਸ਼ੇਰਗਿੱਲ ਤੇ ਲੁਧਿਆਣਾ ਚ ਕੇਸ ਦਰਜ

ਕਰਫਿਊ ਦੌਰਾਨ ਆਪਣੀ ਟੀਮ ਨਾਲ ਸ਼ੂਟਿੰਗ ਕਰ ਰਹੇ ਸਨ ਜਿੰਮੀ

ਵਨਰਿੰਦਰ ਸਿੰਘ ਮਣਕੂ, ਲੁਧਿਆਣਾ। ਕੋਰੋਨਾ ਮਹਾਂਮਾਰੀ ਦੇ ਪੰਜਾਬ ਵਿਚ ਸਭ ਤੋਂ ਬੁਰੇ ਹਾਲਾਤ ਲੁਧਿਆਣਾ ਜ਼ਿਲੇ ਦੇ ਹਨ, ਇਸੇ ਵਿਚਾਲੇ ਫਿਲਮ ਅਭਿਨੇਤਾ ਜਿੰਮੀ ਸ਼ੇਰਗਿੱਲ ਕੋਰੋਨਾ ਪ੍ਰੋਟੋਕਾਲ ਤੋੜਨ ਉੱਤੇ ਫੜ੍ਹੇ ਗਏ ਹਨ। ਪੁਲਿਸ ਨੇ ਜਿੰਮੀ ਸਣੇ 4 ਨੂੰ ਗ੍ਰਿਫਤਾਰ ਕੀਤਾ ਹੈ, ਇਕ ਦਿਨ ਪਹਿਲਾਂ ਹੀ ਉਨ੍ਹਾਂ ਦਾ ਪ੍ਰੋਟੋਕਾਲ ਤੋੜਨ ਉੱਤੇ ਚਾਲਾਨ ਕੱਟਿਆ ਗਿਆ ਸੀ। ਇਸ ਦੇ ਬਾਵਜੂਦ ਉਹ ਫਿਰ ਤੋਂ ਨਾਈਟ ਕਰਫਿਊ ਸ਼ੂਟਿੰਗ ਕਰ ਰਹੇ ਸਨ।

ਐੱਸ.ਆਈ. ਮਨਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਜਿੰਮੀ ਸ਼ੇਰਗਿੱਲ ਦੀ ਟੀਮ ਆਰਿਆ ਸਕੂਲ ਵਿਚ ਇਕ ਪੰਜਾਬੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ, ਇਸ ਦੇ ਚੱਲਦਿਆਂ ਉਹਨਾਂ ਵੱਲੋਂ ਸਕੂਲ ਇਮਾਰਤ ਨੂੰ ਸੈਸ਼ਨ ਕੋਰਟ ਦੇ ਵਿੱਚ ਤਬਦੀਲ ਕੀਤਾ ਹੋਇਆ ਸੀ। ਸੋਮਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਥੇ ਡਿਸਟੈੱਸ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ, ਕਿਸੇ ਨੇ ਆਪਣੇ ਚਿਹਰੇ ਉੱਤੇ ਮਾਸਕ ਨਹੀਂ ਪਾਇਆ ਹੈ।

ਇਸ ਦੇ ਚੱਲਦੇ ਏ.ਸੀ.ਪੀ. ਸੈਂਟਰਲ ਵਰਿਆਮ ਸਿੰਘ ਦੀ ਅਗਵਾਈ ਵਿਚ ਪਹੁੰਚੀ ਪੁਲਸ ਟੀਮ ਨੇ ਦੋ ਚਲਾਨ ਕੱਟ ਦਿੱਤੇ। ਇਸ ਦੇ ਬਾਵਜੂਦ ਟੀਮ ਨੇ ਫਿਰ ਤੋਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਮੰਗਲਵਾਰ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਕਿ ਨਾਈਟ ਕਰਫਿਊ ਦੌਰਾਨ ਸ਼ੂਟਿੰਗ ਕੀਤੀ ਰਹੀ ਹੈ ਤੇ ਸੈੱਟ ਉੱਤੇ 150 ਦੇ ਤਕਰੀਬਨ ਲੋਕ ਮੌਜੂਦ ਹਨ। ਪੁਲਸ ਨੇ ਫਿਰ ਤੋਂ ਤਬਦੀਸ਼ ਕੀਤੀ ਤਾਂ ਦੋਸ਼ ਸਹੀ ਸਾਬਿਤ ਹੋਇਆ। ਪੁਲਿਸ ਨੇ ਤੁਰੰਤ ਜਿੰਮੀ ਸ਼ੇਰਗਿੱਲ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ, ਇਸ ਵਿਚ ਬਾਕੀ 3 ਦੀ ਪਛਾਣ ਮੁੰਬਈ ਦੇ ਵਰਸੋਵਾ ਪੰਚ ਮਾਰਗ ਸਥਿਤ ਪਾਰਕ ਨਿਵਾਸੀ ਈਸ਼ਵਰ ਨਿਵਾਸ ਸਿਓਡਾ ਸਿਓਡਾ ਚੌਂਕ ਨਿਵਾਸੀ ਆਕਾਸ਼ ਦੀਪ ਸਿੰਘ ਤੇ ਜੀਰਕਪੁਰ ਦੇ ਮਧੂਬਨ ਨਿਵਾਸੀ ਮਨਦੀਪ ਦੇ ਰੂਪ ਵਿਚ ਹੋਈ ਹੈ। ਸਾਰਿਆਂ ਦੇ ਖਿਲਾਫ ਸਰਕਾਰੀ ਹੁਕਮਾਂ ਦੀ ਉਲੰਘਣਾ, ਤੇ ਮਹਾਂਮਾਰੀ ਐਕਟ ਤੇ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।