ਸੁਪਰੀਮ ਕੋਰਟ ਦੀ ਨਵੀਂ ਇਮਾਰਤ ’ਚ 60 ਬੈੱਡ ਦਾ ਅਸਥਾਈ ਕੋਵਿਡ ਕੇਅਰ ਸੈਂਟਰ ਬਣੇਗਾ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਕੋਰੋਨਾ ਸੰਕਰਮਣ ਦੀ ਦੂਜੀ ਲਹਿਰ ਦੀ ਭਿਆਨਕ ਕਰੋਪੀ ਨੂੰ ਦੇਖਦੇ ਹੋਏ ਸੁਪਰੀਮ ਕੋਰਟ ’ਚ ਸਿਰਫ ਅਸਥਾਈ ਕੋਵਿਡ ਕੇਅਰ ਸੈਂਟਰ ਖੋਲਣਗੇ ਸਗੋਂ ਗਰਮੀ ਦੀਆਂ ਛੁੱਟੀਆਂ ਨੂੰ ਸਮੇਂ ਤੋਂ ਪਹਿਲਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਮੁੱਖ ਜੱਜ ਐੱਨਵੀ ਰਮਨ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਅੇੱਸਸੀਬੀਏ) ਦੇ ਵੁਸ ਪ੍ਰਸਤਾਵ ਨੂੰ ਮੰਜੂਰ ਕਰਨ ਦਾ ਫੈਸਲਾ ਲਿਆ ਜਿਸ ਵਿੱਚ ਜੱਜ ਦੀ ਨਵੀਂ ਇਮਾਰਤ ’ਚ ਵਕੀਲਾਂ ਦੇ ਖਾਲੀ ਪਏ ਚੈਂਬਰ ਬਲਾਕ ਨੂੰ ਅਸਥਾਈ ਤੌਰ ’ਤੇ ਕੋਵਿਡ ਕੇਅਰ ਸੈਂਟਰ ’ਚ ਤਲਦੀਲ ਕਰਨ ਦੀ ਮੰਜੂਰੀ ਮੰਗੀ ਗਈ ਸੀ।
ਨਵੀਂ ਇਮਾਰਤ ’ਚ ਤਿੰਨ ਹਾਲ ਹਨ, ਜੋ ਫਿਲਹਾਲ ਖਾਲੀ ਪਏ ਹਨ। ਇੱਕ ਹਾਲ ’ਚ 20 ਬੈੱਡ ਤੱਕ ਲੱਗ ਸਕਦੇ ਹਨ। ਇਸ ਹਿਸਾਬ ਨਾਲ ਸ਼ਿਖਰ ਅਦਾਲਤ ਦੀ ਨਵੀਂ ਇਮਾਰਤ ’ਚ ਘੱਟ ਤੋਂ ਘੱਟ 60 ਬੈੱਡ ਲਾਏ ਜਾ ਸਕਣਗੇ। ਏਨਾ ਹੀ ਨਹੀਂ ਮੁੱਖ ਜੱਜ ਨੇ ਸ਼ਿਖਰ ਅਦਾਲਤ ਦੀਆਂ ਗਰਮੀਆਂ ਦੀਆਂ ਛੁੱਟੀਆਂ ਇੱਕ ਹਫ਼ਤੇ ਪਹਿਲਾਂ ਭਾਵ 8 ਮਈ ਤੋਂ ਕਰਨ ’ਤੇ ਸਿਧਾਂਤਕ ਤੌਰ ’ਤੇ ਸਹਿਮਤੀ ਦਿੰਦੇ ਹੋਏ ਵਿਚਾਰ ਕਰਨ ਦੀ ਗੱਲ ਆਖੀ। ਐੱਸਸੀਬੀਏ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਵਿਕਾਸ ਸਿੰਘ ਨੇ ਕੱਲ੍ਹ ਦੋਵੇਂ ਹੀ ਤਜਵੀਜਾਂ ਜੱਜ ਰਮਨ ਦੇ ਅੱਗੇ ਰੱਖੀਆਂ ਸਨ।