ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਉਪ ਰਾਜਪਾਲ ਅੱਗੇ ਕੀਤੀ ਬੇਨਤੀ
ਏਜੰਸੀ, ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ’ਚ ਆਕਸੀਜਨ ਦਾ ਸੰਕਟ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜਿੱਥੋਂ ਦੇ ਪ੍ਰਸਿੱਧ ਹਸਪਤਾਲਾਂ ’ਚ ਸ਼ੁਮਾਰ ਮੂਲੰਚਦ ਹਸਪਤਾਲ ਨੇ ਅੱਜ ਸਵੇਰੇ ਦੀ ਕਮੀ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਹਸਪਤਾਲ ਨੇ ਪੀਐੱਮ ਨਰਿੰਦਰ ਮੋਦੀ, ਸੀਐੱਮ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਅਨਿਲ ਬੈਜਲ ਅੱਗੇ ਮੱਦਦ ਦੀ ਗੁਹਾਰ ਲਾਈ ਹੈ। ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ ਦੋ ਘੰਟੇ ਦੀ ਆਕਸੀਜਨ ਬਚੀ ਹੈ ਤੇ ਉਨ੍ਹਾਂ ਕੋਲ ਹੁਣ 135 ਕੋਰੋਨਾ ਮਰੀਜ ਹਨ, ਜਿਨ੍ਹਾਂ ’ਚ ਕਈ ਲਾਈਫ ਸਪੋਰਟ ’ਤੇ ਜਿੰਦਗੀ ਤੇ ਮੌਤ ਵਿਚਕਾਰ ਜੂਝ ਰਹੇ ਹਨ। ਮੂਲਚੰਦ ਹੈਲਥਕੇਅਰ ਵੱਲੋਂ ਅੱਜ ਟਵੀਟ ਕੀਤਾ ਗਿਆ ਕਿ ਅਤੀ ਜ਼ਰੂਰੀ ਐਂਮਰਜੈਂਸੀ ਮੱਦਦ ਦੀ ਜ਼ਰੂਰਤ ਹੈ। ਸਾਡੇ ਕੋਲ ਬਸ ਦੋ ਘੰਟੇ ਦੀ ਆਕਸੀਜਨ ਬਚੀ ਹੈ। ਅਸੀਂ ਬਹੁਤ ਪ੍ਰੇਸ਼ਾਨ ਹਾਂ। ਅਸੀਂ ਸਾਰੇ ਨੋਡਲ ਅਫ਼ਸਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਰਿਹਾ ਹੈ।
ਸਾਡੇ ਕੋਲ 135 ਕੋਵਿਡ ਮਰੀਜ਼ ਹਨ, ਜਿਨ੍ਹਾ ’ਚੋਂ ਕਈ ਲਾਈਫ ਸਪੋਰਟ ’ਤੇ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਸਪਤਾਲ ਆਕਸੀਜਨ ਦੀ ਕਮੀ ਦੇ ਚੱਲਦੇ ਨਵੇਂ ਮਰੀਜਾਂ ਨੂੰ ਭਰਤੀ ਕਰਨ ’ਚ ਅਸਮਰਥ ਹੋ ਗਿਆ ਹੈ। ਹਸਪਤਾਲ ਦੀ ਮੈਡੀਕਲ ਡਾਇਰੈਕਟਰ ਮਧੂ ਹਾਂਡਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੋ ਪਈ। ਉਨ੍ਹਾਂ ਦੱਸਿਆ ਕਿ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ। ਨੋਡਲ ਅਫ਼ਸਰਾ ਨਾਲ ਗੱਲ ਹੋਈ ਹੈ, ਪਰ ਉਨ੍ਹਾਂ ਨੇ ਦੂਜੇ ਹਸਪਤਾਲਾਂ ਦਾ ਵੀ ਧਿਆਨ ਰੱਖਣਾ ਹੈ ਕਿਉਂਕਿ ਉਨ੍ਹਾਂ ਨੂੰ ਵੀ ਜ਼ਰੂਰਤ ਹੈ। ਮੈਂ ਸਵੇਰੇ ਤੋਂ ਆਕਸੀਜਨ ਦੇ ਪ੍ਰਬੰਧ ਸਬੰਧੀ ਕੋਸ਼ਿਸ਼ ਕਰ ਰਹੀ ਹਾਂ, ਪਰ ਨਹੀਂ ਹੋ ਰਹੀ ਹੈ। ਹਾਂਡਾ ਨੇ ਕਿਹਾ ਕਿ ਅਸੀਂ ਲੋਕਾਂ ਦੀ ਜਾਣ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਕਰਦੀ ਹਾਂ ਕਿ ਛੇਤੀ ਹੀ ਆਕਸੀਜਨ ਦੀ ਸਪਲਾਈ ਮਿਲ ਜਾਵੇ। ਰੋਜਾਨਾ ਜਾਨ ਹੁਣ ਇਨ੍ਹਾਂ ਹਾਲਾਤਾਂ ਤੋਂ ਗੁਜਰਨਾ ਪੈ ਰਿਹਾ ਹੈ। ਅਸੀਂ ਬੇਹੱਦ ਪ੍ਰੇਸ਼ਾਨ ਹਾਂ। ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।