ਜ਼ਿਆਦਾ ਸਖਤੀ ਕਰਨ ਦੇ ਮੂਡ ’ਚ ਅਮਰਿੰਦਰ ਸਿੰਘ

Capt Amarinder Singh

ਅੱਜ ਸਾਢੇ ਤਿੰਨ ਵਜੇ ਬੁਲਾਈ ਮੀਟਿੰਗ

ਅਸ਼ਵਨੀ ਚਾਵਲਾ, ਚੰਡੀਗੜ੍ਹ। ਕੋਵਿਡ-19 ਦੀ ਮਹਾਂਮਾਰੀ ਦੌਰਾਨ ਲਗਾਤਾਰ ਪੰਜਾਬ ’ਚ ਹਾਲਾਤ ’ਚ ਵਿਗੜ ਰਹੇ ਹਨ, ਪਿਛਲੇ ਕੁਝ ਦਿਨਾਂ ਤੋਂ 5000 ਤੋਂ ਜ਼ਿਆਦਾ ਮਾਮਲੇ ਪੰਜਾਬ ’ਚ ਆ ਰਹੇ ਹਨ। ਅਜਿਹੇ ’ਚ ਪੰਜਾਬ ਦੇ ਲੋਕ ਨਾ ਤਾਂ ਜ਼ਿਆਦਾ ਮਾਸਕ ਲਾ ਰਹੇ ਹਨ ਤੇ ਨਾ ਹੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਜਿਸ ਕਾਰਨ ਕੋਵਿਡ-19 ਦੇ ਮਾਮਲੇ ’ਚ ਵੱਧਦੇ ਜ਼ਿਆਦਾ ਆਸਾਰਾ ਵੀ ਹਨ, ਜਿਸਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀ ਜ਼ਿਆਦਾ ਸਖਤੀ ਕਰਨ ਦਾ ਮੂਡ ਬਣਾ ਲਿਆ ਹੈ। ਇਸ ਲਈ ਅੱਜ 3:30 ਵਜੇ ਕੋਵਿਡ-19 ਸਬੰਧੀ ਸਮੀਖਿਆ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਹੁਣ ਤੱਕ ਦੇ ਪੰਜਾਬ ਦੇ ਹਾਲਾਤ ’ਤੇ ਮੁੱਖ ਮੰਤਰੀ ਵੱਡੇ ਡਾਕਟਰਾਂ, ਸਿਤਹ ਮਾਹਿਰਾਂ ਤੇ ਉਚ ਅਧਿਕਾਰੀਆਂ ਨਾਲ ਚਰਚਾ ਕਰਨਗੇ ਤੇ ਇਸ ਨਾਲ ਹੀ ਅੱਗੇ ਕੀ ਕਰਨਾ ਹੈ ਇਸ ਸਬੰਧੀ ਵੀ ਵਿਸਤਾਰ ’ਚ ਚਰਚਾ ਹੋਵੇਗੀ।

ਅਜੇ ਤੱਕ ਦੇਸ਼ ਦੇ ਕਈ ਸੂਬਿਆਂ ’ਚ ਆਕਸੀਜਨ ਨੂੂੰ ਲੈ ਕੇ ਮਾਰਾਮਾਰੀ ਚੱਲ ਰਹੀ ਹੈ ਤਾਂ ਆਕਸੀਜਨ ਦੀ ਕਮੀ ਕਾਰਨ 30 ਤੋਂ ਜ਼ਿਆਦਾ ਨੇ ਦਮ ਤੋੜ ਦਿੱਤਾ ਹੈ। ਅਜਿਹੀ ਕਿਸੇ ਵੀ ਸਥਿਤੀ ਪੰਜਾਬ ’ਚ ਪੈਦਾ ਨਾ ਹੋਵੇ ਇਸ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਫਰੰਟ ਫੁੱਟ ’ਤੇ ਆ ਕੇ ਕਾਰਵਾਈ ਕਰਨ ਨੂੰ ਤਿਆਰ ਹੈ ਤਾਂ ਕਿ ਹਾਲਾਂਕਿ ਪੰਜਾਬ ਦੇ ਲੋਕਾਂ ਦੀ ਨਾ ਸਿਰਫ ਜਾਨ ਬਚਾਈ ਜਾਵੇ ਸਗੋਂ ਕੋਵਿਡ-19 ਦੇ ਜ਼ਿਆਦਾ ਪ੍ਰਸਾਰ ਨੂੰ ਵੀ ਰੋਕਿਆ ਜਾਵੇ। ਇਸ ਸਾਰੀਆਂ ਗੱਲਾਂ ਸਬੰਧੀ 3:30 ਵਜੇ ਚਰਚਾ ਹੋਵੇਗੀ, ਜਿਸ ਵਿੱਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।