ਤੁਹਾਨੂੰ ਗੁੱਸਾ ਕੋਈ ਨਹੀਂ ਦਿਵਾ ਸਕਦਾ

Medicine

ਤੁਹਾਨੂੰ ਗੁੱਸਾ ਕੋਈ ਨਹੀਂ ਦਿਵਾ ਸਕਦਾ

ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਆਦਮੀ ਕਿਸੇ ਪਿੰਡ ’ਚ ਰਹਿੰਦਾ ਸੀ ਲੋਕ ਕਹਿੰਦੇ ਸੀ ਕਿ ਉਸ ਨੂੰ ਗੁੱਸਾ ਨਹੀਂ ਆਉਂਦਾ ਸੀ ਪਿੰਡ ਦੇ ਕੁਝ ਲੋਕਾਂ ਸੋਚਿਆ ਕਿ ਉਸ ਨੂੰ ਗੁੱਸਾ ਦਿਵਾਇਆ ਜਾਵੇ ਤੇ ਉਨ੍ਹਾਂ ਨੇ ਇੱਕ ਟੋਲੀ ਬਣਾ ਲਈ ਤੇ ਉਸ ਸੱਜਣ ਦੇ ਨੌਕਰ ਨੂੰ ਕਿਹਾ ਕਿ ਦੇਖੋ ਭਾਈ, ਜੇਕਰ ਤੂੰ ਆਪਣੇ ਸਵਾਮੀ ਨੂੰ ਗੁੱਸਾ ਦਿਵਾ ਦੇਵੇਂ, ਤਾਂ ਤੈਨੂੰ ਇਨਾਮ ਦਿੱਤਾ ਜਾਏਗਾ ਨੌਕਰ ਤਿਆਰ ਹੋ ਗਿਆ ਉਹ ਜਾਣਦਾ ਸੀ ਕਿ ਉਸ ਦੇ ਸਵਾਮੀ ਨੂੰ ਬੇਢੰਗਾ ਬਿਸਤਰਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਹੈ ਉਸਨੇ ਉਸ ਰਾਤ ਬਿਸਤਰਾ ਠੀਕ ਹੀ ਨਹੀਂ ਕੀਤਾ ਸਵੇਰ ਹੋਣ ’ਤੇ ਸਵਾਮੀ ਨੇ ਨੌਕਰ ਨੂੰ ਸਿਰਫ਼ ਏਨਾ ਹੀ ਕਿਹਾ ਕਿ ਕੱਲ੍ਹ ਬਿਸਤਰਾ ਠੀਕ ਸੀ ਸੇਵਕ ਨੇ ਬਹਾਨਾ ਬਣਾ ਕੇ ਕਿਹਾ ਕਿ ਮੈਂ ਭੁੱਲ ਗਿਆ ਸੀ

ਇਸ ਤਰ੍ਹਾਂ ਦੂਜੇ, ਤੀਜੇ ਤੇ ਚੌਥੇ ਦਿਨ ਵੀ ਬਿਸਤਰਾ ਠੀਕ ਨਹੀਂ ਵਿਛਾਇਆ ਤਾਂ ਸਵਾਮੀ ਨੇ ਨੌਕਰ ਨੂੰ ਕਿਹਾ, ‘‘ਲੱਗਦਾ ਹੈ ਕਿ ਤੂੰ ਬਿਸਤਰਾ ਠੀਕ ਕਰਨ ਦੇ ਕੰਮ ਤੋਂ ਅੱਕ ਗਿਐਂ ਤੇ ਚਾਹੁੰਦਾ ਹੈਂ ਕਿ ਮੇਰਾ ਇਹ ਸੁਭਾਅ ਛੁੱਟ ਜਾਵੇ ਕੋਈ ਗੱਲ ਨਹੀਂ ਮੈਨੂੰ ਬੇਢੰਗੇ ਬਿਸਤਰੇ ਦੀ ਆਦਤ ਪੈ ਰਹੀ ਹੈ’’ ਇਸ ਤਰ੍ਹਾਂ ਨੌਕਰ ਨੇ ਹੀ ਨਹੀਂ ਸਗੋਂ ਉਨ੍ਹਾਂ ਹੋਰ ਲੋਕਾਂ ਨੇ ਉਸ ਨੂੰ ਗੁੱਸਾ ਦਿਵਾਉਣ ਤੋਂ ਹਾਰ ਮੰਨ ਲਈ ਜੇਕਰ ਤੁਸੀਂ ਗੁੱਸਾ ਨਹੀਂ ਕਰੋਗੇ ਤਾਂ ਤੁਹਾਨੂੰ ਗੁੱਸਾ ਕਦੇ ਨਹੀਂ ਆ ਸਕਦਾ ਕਹਿੰਦੇ ਵੀ ਹਨ ਕਿ ਜੇਕਰ ਕਿਸੇ ਨੇ ਤੁਹਾਨੂੰ ਗੁੱਸਾ ਦਿਵਾ ਦਿੱਤਾ ਤਾਂ ਸਮਝੋ ਉਸ ਨੇ ਤੁਹਾਨੂੰ ਹਰਾ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.