ਬਲਾਕ ਹਕੂਮਤ ਸਿੰਘ ਵਾਲਾ ਦੇ ਛੇਵੇਂ ਅਤੇ ਪਿੰਡ ਸੁਲਹਾਣੀ ਦੇ ਦੂਜੇ ਸਰੀਰ ਦਾਨੀ ਬਣੇ ਸੂਬੇਦਾਰ ਬਲਦੇਵ ਸਿੰਘ ਇੰਸਾਂ
ਮੁੱਦਕੀ/ਤਲਵੰਡੀ ਭਾਈ, (ਬਲਜਿੰਦਰ ਸਿੰਘ/ਬਸੰਤ ਸਿੰਘ ਬਰਾੜ) ਬਲਾਕ ਹਕੂਮਤ ਸਿੰਘ ਵਾਲਾ ਅਧੀਂਨ ਆਉਂਦੇ ਪਿੰਡ ਸੁਲਹਾਣੀ (ਫਿਰੋਜ਼ਪੁਰ) ਦੇ ਸੂਬੇਦਾਰ ਬਲਦੇਵ ਸਿੰਘ ਇੰਸਾਂ ਨੇ 28 ਸਾਲ ਫੌਜ ਵਿੱਚ ਦੇਸ਼ ਦੀ ਸੇਵਾ ਕਰਦਿਆਂ 1962, 1965, 1971 ਦੀਆਂ ਜੰਗਾਂ ਵਿੱਚ ਦੇਸ਼ ਦੀ ਤਾਕਤ ਦਾ ਲੋਹਾ ਮਨਵਾਇਆ, ਦੁਸ਼ਮਣਾਂ ਦੇ ਦੰਦ ਖੱਟੇ ਕਰਨ ਦੇ ਬਾਅਦ 91 ਸਾਲ ਦੀ ਉਮਰ ਵਿੱਚ ਇਨਸਾਨੀਅਤ ਦੀ ਸੇਵਾ ਵਾਲਾ ਫਰਜ਼ ਨਿਭਾਉਂਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ । ਉਹ ਆਪਣੇ ਪਿੱਛੇ ਦੋ ਪੁੱਤਰ 45 ਮੈਂਬਰ ਅੱਛਰ ਸਿੰਘ ਇੰਸਾਂ, ਜਗਤਾਰ ਸਿੰਘ ਅਤੇ ਤਿੰਨ ਧੀਆਂ ਬਲਵਿੰਦਰ ਕੌਰ ਇੰਸਾਂ, ਸਵਰਨਜੀਤ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ ਦੇ ਇਲਾਵਾ ਪੋਤਰੇ, ਦੋਹਤੇ, ਪੜਪੋਤੇ, ਪੜਦੋਹਤੇ ਫੁਲਵਾੜੀ ਦੇ ਰੂਪ ਵਿੱਚ ਛੱਡ ਗਏ ਹਨ ।
45 ਮੈਂਬਰ ਅੱਛਰ ਸਿੰਘ ਇੰਸਾਂ ਦੇ ਬੇਟੇ 15 ਮੈਂਬਰ ਜਗਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਸਾਡੇ ਸਤਿਕਾਰਯੋਗ ਦਾਦਾ ਜੀ ਨੇ 1996 ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਬਾਅਦ ਵਿੱਚ ਸਰੀਰ ਦਾਨ ਦੇ ਫਾਰਮ ਭਰੇ ਸਨ। ਉਹਨਾਂ ਦੀ ਇੱਛਾ ਅਨੁਸਾਰ ਹੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਨੈਸ਼ਨਲ ਕੈਪੀਟਲ ਰੀਜ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਮੇਰਠ (ਉੱਤਰ ਪ੍ਰਦੇਸ਼) ਭੇਜਿਆ ਜਾ ਰਿਹਾ ਹੈ ।
ਇਸ ਤੋਂ ਪਹਿਲਾਂ ਸਾਡੇ ਦਾਦੀ ਸ਼੍ਰੀਮਤੀ ਬਲਵੀਰ ਜੀ ਦੀ ਦੇਹ ਨੂੰ ਦਾਨ ਕੀਤਾ ਗਿਆ ਸੀ । ਡੇਰਾ ਸੱਚਾ ਸੌਦਾ ਸਰਸਾ ਦੀ ਮਰਿਯਾਦਾ ਅਨੁਸਾਰ ਸਰੀਰ ਦਾਨੀ ਸੂਬੇਦਾਰ ਬਲਦੇਵ ਸਿੰਘ ਇੰਸਾਂ ਦੀਆਂ ਬੇਟੀਆਂ ਬਲਵਿੰਦਰ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ, ਸਵਰਨਜੀਤ ਕੌਰ ਇੰਸਾਂ ਨੇ ਅਰਥੀ ਨੂੰ ਮੋਢਾ ਦੇ ਕੇ ਆਪਣੇ ਪਿਤਾ ਦੀਆਂ ਰਸਮਾਂ ਵਿੱਚ ਹਿੱਸਾ ਲਿਆ । ਪਿੰਡ ਸੁਲਹਾਣੀ ਦੇ ਮੌਜੂਦਾ ਸਰਪੰਚ ਸ਼੍ਰੀਮਤੀ ਭੁਪਿੰਦਰ ਕੌਰ ਦੇ ਪਤੀ ਰਾਜਾ ਜਰਾ ਸਿੰਘ ਨੇ ਹਰੀ ਹਰੀ ਝੰਡੀ ਦਿਖਾ ਕੇ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਨੈਸ਼ਨਲ ਕੈਪੀਟਲ ਰੀਜਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਮੇਰਠ (ਉੱਤਰ ਪ੍ਰਦੇਸ਼) ਲਈ ਰਵਾਨਾ ਕੀਤਾ।
ਐਂਬੂਲੈਂਸ ਦੇ ਅੱਗੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵੀਰ ਅਤੇ ਭੈਣਾਂ ਦੋ ਲਾਈਨਾਂ ਵਿੱਚ ਨਾਅਰੇ ‘ਸਰੀਰ ਦਾਨੀ ਸੂਬੇਦਾਰ ਬਲਦੇਵ ਸਿੰਘ ਇੰਸਾਂ ਅਮਰ ਰਹੇ ‘ ਲਾ ਰਹੇ ਸਨ , ਗੱਡੀ ਪਿੱਛੇ ਰਿਸ਼ਤੇਦਾਰ, ਪਰਿਵਾਰਕ ਮੈਂਬਰ, ਨਗਰ ਨਿਵਾਸੀ ਚੱਲ ਰਹੇ ਸਨ। ਇਸ ਮੌਕੇ 45 ਮੈਂਬਰ ਜਗਰੂਪ ਸਿੰਘ ਇੰਸਾਂ, ਗੁਰਬਚਨ ਸਿੰਘ ਇੰਸਾਂ, ਗੁਰਜੀਤ ਸਿੰਘ ਇੰਸਾਂ, ਨਿਰਮਲ ਸਿੰਘ ਇੰਸਾਂ, ਭੈਣ ਕਮਲੇਸ਼ ਰਾਣੀ ਇੰਸਾਂ (ਸਾਰੇ ਹੀ 45 ਮੈਂਬਰ) ਬਲਾਕ ਹਕੂਮਤ ਸਿੰਘ ਵਾਲਾ, ਬਲਾਕ ਤਲਵੰਡੀ ਭਾਈ, ਬਲਾਕ ਸੈਦੇ ਕੇ ਮੋਹਨ, ਬਲਾਕ ਬਾਰੇ ਕੇ, ਬਲਾਕ ਕੁਲਗੜੀ, ਬਲਾਕ ਫਿਰੋਜ਼ਪੁਰ, ਬਲਾਕ ਫਿਰੋਜ਼ਪੁਰ ਕੈਂਟ ਦੇ ਬਲਾਕ ਭੰਗੀਦਾਸ, 15 ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵੀਰ ਅਤੇ ਭੈਣਾਂ, ਨਗਰ ਨਿਵਾਸੀਆਂ ਤੋਂ ਇਲਾਵਾ ਰਿਸ਼ਤੇਦਾਰ ਹਾਜ਼ਰ ਸਨ।
ਜੋ ਮਾਨਵਤਾ ਭਲਾਈ ਦੇ ਕਾਰਜ ਡੇਰਾ ਸੱਚਾ ਸੌਦਾ ਵਿੱਚ ਚੱਲ ਰਹੇ ਹਨ ਉਹਨਾਂ ਬਾਰੇ ਸਿਰਫ ਭਾਰਤ ਹੀ ਨਹੀਂ ਸਾਰੀ ਦੁਨੀਆਂ ਵਿੱਚ ਚਰਚੇ ਚੱਲ ਰਹੇ ਹਨ । ਅਜਿਹੇ ਮਾਨਵਤਾ ਭਲਾਈ ਦੇ 135 ਕਾਰਜਾਂ ਵਿੱਚ ਸਰੀਰ ਦਾਨ, ਅੱਖਾਂ ਦਾਨ, ਖੂਨਦਾਨ, ਗੁਰਦਾਦਾਨ, ਵਿੱਦਿਆ ਦਾਨ ਵਰਨਣਯੋਗ ਹਨ । ਸੂਬੇਦਾਰ ਬਲਦੇਵ ਸਿੰਘ ਇੰਸਾਂ ਨੇ ਦੇਸ਼ ਦੀ ਸੇਵਾ ਦੇ ਨਾਲ ਇਨਸਾਨੀਅਤ ਸੇਵਾ ਵਿੱਚ ਵੀ ਆਪਣਾ ਨਾਮ ਦਰਜ ਕਰਵਾ ਦਿੱਤਾ ਹੈ ਜੋ ਕਿ ਸਮਾਜ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ ।
ਗੱਡੀ ਨੂੰ ਹਰੀ ਝੰਡੀ ਦੇਣ ਬਾਅਦ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ ਅਜਿਹੇ ਕਾਰਜਾਂ ਨਾਲ ਇਨਸਾਨੀਅਤ ਦੀ ਸੱਚੀ ਸੇਵਾ ਕਰ ਰਿਹਾ ਅਤੇ ਸਮਾਜ ਨੂੰ ਵੀ ਜਾਗਰੂਕ ਕਰ ਰਿਹਾ ਹੈ । ਪਰਿਵਾਰ ਵੱਲੋਂ ਸੂਬੇਦਾਰ ਬਲਦੇਵ ਸਿੰਘ ਦੀ ਦੇਹ ਨੂੰ ਦਾਨ ਕੀਤਾ ਗਿਆ ਹੈ, ਬਹੁਤ ਸ਼ਲਾਘਾਯੋਗ ਕਦਮ ਹੈ । ਮੇਰਾ ਸਹੁਰਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਦਾ ਸੇਵਕ ਹੈ। ਮੇਰੀ ਸੱਸ ਸੁਰਜੀਤ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਚੈਨਾ (ਜੈਤੋ) ਦਾ ਸਰੀਰ ਦਾਨ ਕੀਤਾ ਗਿਆ ਸੀ । ਇਸ ਤਰ੍ਹਾਂ ਮ੍ਰਿਤਕ ਦੇਹ ਤੋਂ ਖੋਜ ਕਰਕੇ ਬੀਮਾਰੀ ਅਤੇ ਇਲਾਜ ਵਿੱਚ ਸਫਲਤਾ ਪ੍ਰਾਪਤ ਹੋਵੇਗੀ । ਸਮਾਜ ਦੇ ਲੋਕਾਂ ਨੂੰ ਪ੍ਰੇਰਿਤ ਹੋਣ ਦੀ ਲੋੜ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.