ਸ਼ਿਸ਼ ਦੀ ਰੱਖਿਆ ਕੀਤੀ
ਸੰਨ 1977 ਦੀ ਗੱਲ ਹੈ ਮੈਂ ਪੰਜਾਬ ’ਚ ਸਿੰਚਾਈ ਵਿਭਾਗ ’ਚ ਚੌਂਕੀਦਾਰ ਦੇ ਅਹੁਦੇ ’ਤੇ ਤਾਇਨਾਤ ਸੀ ਮੇਰੀ ਰਾਤ ਦੀ ਡਿਊਟੀ ਸੀ ਨਹਿਰ ਨਿਰਮਾਣ ਲਈ ਕਾਫੀ ਤਾਰਕੋਲ ਦੇ ਡਰੰਮ ਰੱਖੇ ਗਏ ਸਨ ਇੱਕ ਰਾਤ ਜਦੋਂ ਮੈਂ ਡਿਊਟੀ ਕਰ ਰਿਹਾ ਸੀ ਤਾਂ ਇੱਕ ਟਰੱਕ ’ਚ ਤਿੰਨ ਆਦਮੀ ਆਏ ਜੋ ਡਰੰਮ ਲੁੱਟ ਕੇ ਲਿਜਾਣਾ ਚਾਹੁੰਦੇ ਸਨ ਉਨ੍ਹਾਂ ਤਿੰਨਾਂ ਵਿਅਕਤੀਆਂ ਨੇ ਮੈਨੂੰ ਫੜ ਕੇ ਮੇਰੇ ਹੱਥ-ਪੈਰ ਪਿੱਛੇ ਕਰਕੇ ਰੱਸੀ ਨਾਲ ਬੰਨ੍ਹ ਦਿੱਤੇ ਉਨ੍ਹਾਂ ’ਚੋਂ ਇੱਕ ਆਦਮੀ ਨੇ ਮੇਰੀ ਧੌਣ ’ਤੇ ਪੈਰ ਰੱਖ ਲਿਆ ਆਪਣੀ ਜਾਨ ਨੂੰ ਮੁਸੀਬਤ ’ਚ ਵੇਖਦੇ ਹੋਏ ਮੈਂ ਆਪਣੇ ਪਿਆਰੇ ਮੁਰਸ਼ਿਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਪੁਕਾਰਿਆ ਕਿ ਮੇਰੀ ਰੱਖਿਆ ਕਰੋ ਮੈਨੂੰ ਉਸ ਸਮੇਂ ਨਹਿਰ ਦੇ ਪੁਲ ਵੱਲੋਂ ਪਰਮ ਪਿਤਾ ਜੀ ਦੀ ਆਵਾਜ਼ ਸੁਣਾਈ ਦਿੱਤੀ, ‘‘ਬੇਟਾ, ਘਬਰਾ ਨਾ, ਅਸੀਂ ਆ ਗਏ ਹਾਂ’’ ਆਵਾਜ਼ ਇੰਨੀ ਜੋਸ਼ ਨਾਲ ਭਰੀ ਸੀ ਕਿ ਉਹ ਤਿੰਨੇ ਚੋਰ ਡਰ ਦੇ ਮਾਰੇ ਤਾਰਕੋਲ ਦੇ ਡਰੰਮ ਛੱਡ ਕੇ ਭੱਜ ਗਏ
ਪਰਮ ਪਿਤਾ ਜੀ ਮੇਰੇ ਕੋਲ ਆਏ ਜਿਨ੍ਹਾਂ ਦਾ ਰੂਪ ਮੈਨੂੰ ਪ੍ਰਤੱਖ ਨਜ਼ਰ ਆ ਰਿਹਾ ਸੀ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰੱਸੀ ਖੋਲ੍ਹਦੇ ਹੋਏ ਫ਼ਰਮਾਉਣ ਲੱਗੇ, ‘‘ਬੇਟਾ, ਚੋਰਾਂ ਨੇ ਬੜੇ ਜ਼ੋਰ ਨਾਲ ਗੰਢ ਮਾਰੀ ਹੈ’’ ਇੰਨਾ ਕਹਿ ਕੇ ਪਿਤਾ ਜੀ ਅਲੋਪ ਹੋ ਗਏ ਇਸ ਤਰ੍ਹਾਂ ਪਰਮ ਪਿਤਾ ਜੀ ਨੇ ਮੇਰੀ ਚੋਰਾਂ ਤੋਂ ਰੱਖਿਆ ਕੀਤੀ ਲਗਭਗ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਚੋਰਾਂ ਨੇ ਡੇਰਾ ਸੱਚਾ ਸੌਦਾ, ਸਰਸਾ ’ਚ ਆਪਣੀ ਚਿੱਠੀ ਭੇਜ ਕੇ ਮੇਰੇ ਨਾਲ ਵਾਪਰੀ ਸਾਰੀ ਘਟਨਾ ਲਿਖੀ ਅਤੇ ਮਾਫੀ ਦੀ ਅਰਜ਼ ਕੀਤੀ ਫਿਰ ਇੱਕ ਦਿਨ ਉਹ ਸਰਸਾ ਆਸ਼ਰਮ ਆਏ ਅਤੇ ਖੜ੍ਹੇ ਹੋ ਕੇ ਮਾਫੀ ਮੰਗਣ ਲੱਗੇ ਦਿਆਲਤਾ ਦੇ ਪੁੰਜ ਪਰਮ ਪਿਤਾ ਜੀ ਨੇ ਉਨ੍ਹਾਂ ਨੂੰ ਮਾਫ ਕਰ ਦਿੱਤਾ ਧੰਨ ਹਨ ਅਜਿਹੇ ਸਤਿਗੁਰੂ ਜੋ ਆਪਣੇ ਭਗਤਾਂ ਦੀ ਪਲ-ਪਲ ਸੰਭਾਲ ਕਰਦੇ ਹਨ
-ਸ੍ਰੀ ਗੁਰੂਚਰਨ ਸਿੰਘ, ਦੁੰਨੇ ਦਾ ਕੋਟ, ਬਰਨਾਲਾ (ਪੰਜਾਬ)