ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਦੋ ਬੇਰੁਜ਼ਗਾਰ ...

    ਦੋ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਆਗੂਆਂ ਨੇ ਕੀਤੀ ਸਿੱਖਿਆ ਮੰਤਰੀ ਦੇ ਸਮਾਰੋਹ ਵਿਚ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜ਼ੀ

    ਦੋ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਆਗੂਆਂ ਨੇ ਕੀਤੀ ਸਿੱਖਿਆ ਮੰਤਰੀ ਦੇ ਸਮਾਰੋਹ ਵਿਚ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜ਼ੀ

    ਸੰਗਰੂਰ, (ਗੁਰਪ੍ਰੀਤ ਸਿੰਘ)। ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ 4 ਜਨਵਰੀ ਤੋਂ ਪੱਕੇ ਧਰਨੇ ਤੇ ਬੈਠੇ ਡੀ.ਸੀ. ਦਫਤਰ ਅੱਗੇ ਬੇਰੁਜ਼ਗਾਰ ਅਧਿਆਪਕਾਂ ਦਾ ਪੱਕਾ ਧਰਨਾ ਲਗਾਤਾਰ ਚੱਲ ਰਿਹਾ ਹੈ ਅੱਜ ਜਿਵੇਂ ਹੀ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੇ ਸਾਥੀਆਂ ਨੂੰ ਪਤਾ ਲੱਗਿਆ ਕਿ ਸਿੱਖਿਆ ਮੰਤਰੀ ਦਾ ਸੁਨਾਮੀ ਗੇਟ ਕੋਲ ਪ੍ਰੋਗਰਾਮ ਹੈ ਤਾਂ ਉਸ ਦੌਰਾਨ ਉਹ ਗੁਪਤ ਤਰੀਕੇ ਨਾਲ ਪਹਿਲਾਂ ਅੈਂਟਰੀ ਕਰਨ ਲੱਗੇ ਕੁਲਦੀਪ ਖੋਖਰ ਸਮੇਤ ਛੇ ਆਗੂ ਪੁਲੀਸ ਵੱਲੋਂ ਕਾਬੂ ਕਰ ਲੈ ਗਏ।

    ਉਸ ਤੋਂ ਬਾਅਦ ਦੋ ਹੋਰ ਅਧਿਆਪਕ ਆਗੂ ਜਸਕਰਨ ਬੁਢਲਾਡਾ ਤੇ ਗੁਰਸੰਗਤ ਮਾਨਸਾ ਨੇ ਜਦੋਂ ਸਮਾਰੋਹ ਗੁਪਤ ਤਰੀਕੇ ਨਾਲ ਵਿੱਚ ਐਂਟਰੀ ਕੀਤੀ ਤਾਂ ਉਸ ਤੋਂ ਬਾਅਦ ਜਦੋਂ ਨਾਅਰੇ ਸਿੱਖਿਆ ਅੰਦਰੇ ਬੋਲਣ ਸਮੇਂ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ ।

    ਇਸ ਮੌਕੇ ਕੁਲਦੀਪ ਖੋਖਰ, ਗਗਨਦੀਪ ਕੌਰ , ਗੁਰਸੰਗਤ ਬੁਢਲਾਢਾ,ਗੁਰਵਿੰਦਰ ਮੂਸਾ , ਜਗਜੀਤ ਉੱਭਾ, ਸੁਖਚੈਨ ਪਟਿਆਲਾ, ਬਲਵਿੰਦਰ ਨਾਭਾ , ਨਰਿੰਦਰਪਾਲ ਸੰਗਰੂਰ ਨੇ ਕਿਹਾ ਕਿ ਪਹਿਲਾਂ ਸੱਤ ਮਹੀਨੇ ਲਗਾਤਾਰ ਸੰਗਰੂਰ ਪੱਕਾ ਧਰਨਾ ਲਾ ਕੇ ਸੰਘਰਸ਼ ਕਰ ਕੇ ਅਸੀਂ 2364 ਪੋਸਟਾਂ ਕਢਵਾਈਆਂ ਜਿਸ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਤਾਂ ਉਸ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਉਮੀਦਵਾਰਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ।

    ਬੀ.ਐੱਡ. ਉਮੀਦਵਾਰਾਂ ਨੂੰ ਈ.ਟੀ.ਟੀ. ਉਮੀਦਵਾਰਾਂ ਦੇ ਬਰਾਬਰ ਵਿਚਾਰਿਆ ਗਿਆ। ਜਦੋਂ ਕਿ ਹੁਣ ਤੱਕ ਸਿਰਫ਼ ਪਹਿਲ ਦੇ ਆਧਾਰ ਤੇ ਈ.ਟੀ.ਟੀ ਦੇ ਉਮੀਦਵਾਰਾਂ ਨੂੰ ਵਿਚਾਰਿਆ ਜਾਂਦਾ ਸੀ । ਫਿਰ ਸਿੱਖਿਆ ਪ੍ਰੋਵਾਈਡਰਾਂ ਨੂੰ ਟੈੱਟ ਤੋਂ ਛੋਟ ਦੇ ਕੇ ਉਨ੍ਹਾਂ ਨੂੰ ਦੂਜੇ ਪੇਪਰ ਲਈ ਯੋਗ ਕੀਤਾ ਗਿਆ ਤੇ ਉਨ੍ਹਾਂ ਨੂੰ ਦੂਜੇ ਪੇਪਰ ਵਿੱਚ ਦਸ ਨੰਬਰ ਵੱਧ ਦਿੱਤੇ ਗਏ । ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਭਰਤੀ ਘੱਟਗਿਣਤੀ ਵਿਚ ਕੱਢੀ ਗਈ ਤੇ ਜੋ ਪੋਸਟਾਂ ਕੱਢੀਆਂ ਗਈਆਂ ਉਹ ਵੀ ਉਨ੍ਹਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਨ੍ਹਾਂ ਬੇਰੁਜ਼ਗਾਰਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਈ.ਟੀ.ਟੀ. ਦੇ ਹੱਕ ਵਿੱਚ ਜਲਦੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਤਾਂ ਜੋ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ।

    ਇਹ ਨੇ ਮੰਗਾਂ:

    1) ਈ.ਟੀ.ਟੀ. ਦੀਆਂ 2364 ਅਸਾਮੀਆਂ ਵੇਲੇ ਪਹਿਲ ਦੇ ਅਧਾਰ ਤੇ ਈ.ਟੀ.ਟੀ. ਟੈੱਟ ਪਾਸ ਉਮੀਦਵਾਰਾਂ ਨੂੰ ਵਿਚਾਰਿਆ ਜਾਵੇ ।
    2) 10000 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ।
    3) ਸਿੱਖਿਆ ਪ੍ਰੋਵਾਈਡਰ ਤੇ ਵਲੰਟੀਅਰਾਂ ਨੂੰ ਦਿੱਤੇ ਗਏ ਵਾਧੂ ਅੰਕਾਂ ਦੀ ਸ਼ਰਤ ਹਟਾਈ ਜਾਵੇ ।
    4) ਉਚੇਰੀ ਯੋਗਤਾ ਦੇ ਨੰਬਰਾਂ ਦੀ ਸ਼ਰਤ ਹਟਾਈ ਜਾਵੇ ।
    5) ਉਮਰ ਹੱਦ ਵਿਚ ਛੋਟ ਦਿੱਤੀ ਜਾਵੇ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.