ਪਿੰਡ ਦੀਵਾਨੇ ਵਿਖੇ ਹੋਈ ਬਲਾਕ ਮਹਿਲ ਕਲਾਂ ਦੀ ਬਲਾਕ ਪੱਧਰੀ ਨਾਮਚਰਚਾ

27 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਮਹਿਲ ਕਲਾਂ, (ਜਸਵੰਤ ਸਿੰਘ ਲਾਲੀ (ਸੱਚ ਕਹੂੰ)) ਬਲਾਕ ਮਹਿਲ ਕਲਾਂ ਦੀ ਬਲਾਕ ਪੱਧਰੀ ਸਪੈਸ਼ਲ ਨਾਮ ਚਰਚਾ ਪਿੰਡ ਦਿਵਾਨਾ ਵਿਖੇ ਹੋਈ। ਇਸ ਦੌਰਾਨ 27 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ 45 ਮੈਂਬਰ ਭੈਣ ਸੁਖਵਿੰਦਰ ਕੌਰ ਇੰਸਾਂ, ਨੀਲਮ ਇੰਸਾਂ ਮਹਿਲ ਕਲਾਂ ਅਤੇ ਗੁਰਮੇਲ ਕੌਰ ਇੰਸਾਂ ਬਰਨਾਲਾ ਤੇ ਰਾਮਪਾਲ ਸਿੰਘ ਇੰਸਾਂ ਨੇ ਸ਼ਿਰਕਤ ਕੀਤੀ ਤੇ ਮਾਨਵਤਾ ਭਲਾਈ ਕਾਰਜ਼ਾਂ ਨੂੰ ਨਿੰਰਤਰ ਜਾਰੀ ਰੱਖਣ ਸਬੰਧੀ ਸਾਧ ਸੰਗਤ ਨਾਲ ਵਿਚਾਰਾਂ ਕੀਤੀਆਂ। ਕਵੀਰਾਜਾਂ ਨੇ ਸ਼ਬਦ ਗਾਇਨ ਕਰ ਕੇ ਨਾਮ ਚਰਚਾ ’ਚ ਪਹੁੰਚੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਪਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 135 ਮਾਨਵਤਾ ਭਲਾਈ ਕਾਰਜਾਂ ਤਹਿਤ ਨਿਊਜੀਲੈਂਡ ਦੀ ਸਾਧ-ਸੰਗਤ ਵੱਲੋਂ 27 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

ਇਸ ਮੌਕੇ ਗੁਰਚਰਨ ਸਿੰਘ, ਇਕਬਾਲ ਸਿੰਘ, ਨਾਥ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਦਲਜੀਤ ਸਿੰਘ, ਅਸ਼ਵਨੀ, ਸਵਰਨ ਸਿੰਘ, ਸੁਜਾਨ ਭੈਣ ਗੁਰਜਿੰਦਰ ਕੌਰ, ਮਨਪ੍ਰੀਤ ਕੌਰ ਚੰਨਣਵਾਲ, ਮਨਪ੍ਰੀਤ ਕੌਰ ਧਨੇਰ, ਚਰਨਜੀਤ ਕੌਰ, ਜਰਨੈਲ ਕੌਰ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਤੇ ਸਾਧ-ਸੰਗਤ ਹਾਜਰ ਸੀ। ਨਾਮਚਰਚਾ ਦੀ ਕਾਰਵਾਈ ਬਲਾਕ ਭੰਗੀਦਾਸ ਹਜ਼ੂਰਾ ਸਿੰਘ ਨੇ ਚਲਾਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.