ਜੀਵਨ ’ਚ ਖੁਸ਼ੀ
ਇੱਕ ਵਾਰ ਇੱਕ ਲੜਕਾ ਜੰਗਲ ’ਚ ਲੱਕੜਾਂ ਲੈਣ ਗਿਆ ਘੁੰਮਦਾ-ਘੁੰਮਦਾ ਉਹ ਚੀਕਿਆ ਤਾਂ ਉਸ ਨੂੰ ਲੱਗਾ ਕਿ ਉੱਥੇ ਕੋਈ ਹੋਰ ਲੜਕਾ ਵੀ ਹੈ ਤੇ ਉਹ ਚੀਕ ਰਿਹਾ ਹੈ ਉਸ ਨੇ ਉਸ ਨੂੰ ਕਿਹਾ, ‘‘ਇੱਧਰ ਤਾਂ ਆਓ’’ ਉੱਧਰੋਂ ਵੀ ਅਵਾਜ਼ ਆਈ, ‘‘ਇੱਧਰ ਤਾਂ ਆਓ!’’ ਲੜਕੇ ਨੇ ਫ਼ਿਰ ਕਿਹਾ, ‘‘ਕੌਣ ਹੋ ਤੁਸੀਂ?’’ ਫੇਰ ਅਵਾਜ਼ ਆਈ ਲੜਕੇ ਨੇ ਗੁੱਸੇ ਨਾਲ ਕਿਹਾ, ‘‘ਤੁਸੀਂ ਬਹੁਤ ਖ਼ਰਾਬ ਹੋ’’ ਅੱਗੋਂ ਵੀ ਉਹੀ ਅਵਾਜ਼ ਆਈ ਲੜਕਾ ਘਬਰਾ ਗਿਆ ਤੇ ਡਰ ਕੇ ਆਪਣੇ ਘਰ ਪਰਤ ਆਇਆ ਉਸ ਨੇ ਆਪਣੀ ਮਾਂ ਨੂੰ ਪੂਰੀ ਘਟਨਾ ਦੱਸੀ, ‘‘ਮਾਂ, ਜੰਗਲ ’ਚ ਉਹ ਹੂ-ਬ-ਹੂ ਮੇਰੀ ਨਕਲ ਕਰਦਾ ਹੈ ਜੋ ਮੈਂ ਕਹਿੰਦਾ ਹਾਂ, ਉਹੀ ਕਹਿੰਦਾ ਹੈ’’ ਉਸ ਨੇ ਬੇਟੇ ਨੂੰ ਕਿਹਾ, ‘‘ਅੱਜ ਤੂੰ ਉਸ ਨੂੰ ਨਿਮਰਤਾਪੂਰਵਕ ਬੋਲ’’ ਲੜਕਾ ਫ਼ਿਰ ਜੰਗਲ ’ਚ ਗਿਆ ਤੇ ਜ਼ੋਰ ਨਾਲ ਕਿਹਾ, ‘‘ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ’’
ਉੱਧਰੋਂ ਵੀ ਅਵਾਜ਼ ਆਈ, ‘‘ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ’’ ਇਹ ਸੁਣ ਕੇ ਉਹ ਲੜਕਾ ਖੁਸ਼ ਹੋ ਗਿਆ ਉਹ ਪ੍ਰਤੀਧਵਨੀ ਸਬੰਧੀ ਕੁਝ ਨਹੀਂ ਜਾਣਦਾ ਸੀ ਮਨੁੱਖ ਦਾ ਜੀਵਨ ਵੀ ਇੱਕ ਪ੍ਰਤੀਧਵਨੀ ਵਾਂਗ ਹੈ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਪਿਆਰ ਕਰਨ ਤਾਂ ਤੁਸੀਂ ਵੀ ਦੂਜਿਆਂ ਨਾਲ ਪ੍ਰੇਮ ਕਰੋ ਜਿਸ ਨੂੰ ਵੀ ਮਿਲੋ, ਹੱਸ ਕੇ ਪ੍ਰੇਮ ਨਾਲ ਮਿਲੋ ਪ੍ਰੇਮ ਭਰੀ ਮੁਸਕੁਰਾਹਟ ਦਾ ਜਵਾਬ ਪ੍ਰੇਮ ਭਰੀ ਮੁਸਕੁਰਾਹਟ ਨਾਲ ਹੀ ਮਿਲੇਗਾ ਇਸ ਤਰ੍ਹਾਂ ਜੀਵਨ ’ਚ ਹਰ ਪਾਸੇ ਖੁਸ਼ੀ ਹੀ ਨਜ਼ਰ ਆਏਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.