ਗੋਕੁਲਮ ਕੇਰਲ ਨੇ ਪਹਿਲੀ ਵਾਰ ਜਿੱਤਿਆ ਹੀਰੋ ਆਈ ਲੀਗ ਦਾ ਖਿਤਾਬ
ਕੋਲਕਾਤਾ। ਗੋਕੁਲਮ ਕੇਰਲ ਨੇ ਸ਼ਨੀਵਾਰ ਨੂੰ ਟ੍ਰਾਊ ਨੂੰ 4-1 ਨਾਲ ਹਰਾ ਕੇ ਹੀਰੋ ਆਈ ਲੀਗ ਫੁਟਬਾਲ ਦਾ ਖਿਤਾਬ ਆਪਣੇ ਨਾਂਅ ਕੀਤਾ। ਕੇਰਲ ਦੀ ਟੀਮ ਪਹਿਲੇ ਅੱਧ ਵਿਚ ਇਕ ਗੋਲ ਨਾਲ ਪਿੱਛੇ ਸੀ, ਪਰ ਦੂਜੇ ਅੱਧ ਵਿਚ ਜ਼ਬਰਦਸਤ ਪ੍ਰਦਰਸ਼ਨ ਨਾਲ, ਉਨ੍ਹਾਂ ਨੇ ਚਾਰ ਗੋਲ ਕੀਤੇ ਅਤੇ ਖਿਤਾਬ ਜਿੱਤਿਆ। ਬਿਡੀਆਸਾਗਰ ਸਿੰਘ ਨੇ ਪਹਿਲੇ ਹਾਫ ਵਿੱਚ ਟ੍ਰਾਊ ਦਾ ਪਹਿਲਾ ਗੋਲ ਕੀਤਾ, ਜਦੋਂਕਿ ਦੂਜੇ ਅੱਧ ਵਿੱਚ ਕੇਰਲਾ ਲਈ ਗੋਲ ਸ਼ਰੀਫ ਮੁਹੰਮਦ, ਐਮਿਲ ਬੈਨੀ, ਡੈਨਿਸ ਐਂਟੀ ਅਤੇ ਮੁਹੰਮਦ ਰਾਸ਼ਿਦ ਨੇ ਆਪਣੀ ਟੀਮ ਦਾ ਖਿਤਾਬ ਪੱਕਾ ਕੀਤਾ।
ਦਿਨ ਦੇ ਇਕ ਹੋਰ ਮੈਚ ਵਿਚ ਚਰਚਿਲ ਬ੍ਰਦਰਜ਼ ਨੇ ਰਾਊਂਡ ਗਲਾਸ ਪੰਜਾਬ ਨੂੰ 3-2 ਨਾਲ ਹਰਾਇਆ ਅਤੇ ਆਪਣੀ ਜਿੱਤ ਤੋਂ ਬਾਅਦ ਕੇਰਲਾ ਅਤੇ ਚਰਚਿਲ ਬ੍ਰਦਰਜ਼ ਦੇ ਬਰਾਬਰ 29 ਅੰਕ ਸਨ ਪਰ ਗੋਕੂਲਮ ਕੇਰਲ ਨੇ ਬਿਹਤਰ ਪ੍ਰਦਰਸ਼ਨ ਦੇ ਕਾਰਨ ਖਿਤਾਬ ਜਿੱਤਿਆ।
ਕੇਰਲ ਦੀ ਟੀਮ ਨੇ ਇਹ ਖਿਤਾਬ ਪਹਿਲੀ ਵਾਰ ਆਪਣੇ ਨਾਮ ਕੀਤਾ ਹੈ।ਕੇਰਲਾ ਟੀਮ ਦੇ ਕੋਚ ਵਿਨਸਨਜੋ ਅਨੀਸ ਨੇ ਆਪਣੀ ਟੀਮ ਦੇ ਪ੍ਰਦਰਸ਼ਨ ਉੱਤੇ ਮਾਣ ਜਤਾਇਆ ਅਤੇ ਇਸ ਨੂੰ ਇਕ ਵਿਸ਼ੇਸ਼ ਟੀਮ ਕਿਹਾ। ਜੇਤੂ ਟੀਮ ਨੂੰ 1 ਕਰੋੜ Wਪਏ ਦੀ ਇਨਾਮੀ ਰਾਸ਼ੀ ਮਿਲੀ ਜਦੋਂਕਿ ਦੂਸਰੀ, ਤੀਜੀ ਅਤੇ ਚੌਥੇ ਸਥਾਨ ਦੀਆਂ ਟੀਮਾਂ ਨੂੰ ਕ੍ਰਮਵਾਰ 60, 40 ਅਤੇ 25 ਲੱਖ Wਪਏ ਦੀ ਇਨਾਮੀ ਰਾਸ਼ੀ ਮਿਲੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.