ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home ਜੀਵਨ-ਜਾਚ ਘਰ-ਪਰਿਵਾਰ ਬੱਚਿਆਂ ਨੂੰ ਪਾ...

    ਬੱਚਿਆਂ ਨੂੰ ਪਾਓ ਦੰਦ ਸਾਫ਼ ਕਰਨ ਦੀ ਆਦਤ

    ਬੱਚਿਆਂ ਨੂੰ ਪਾਓ ਦੰਦ ਸਾਫ਼ ਕਰਨ ਦੀ ਆਦਤ

    ਮੋਨਿਕਾ ਅਗਰਵਾਲ | ਦੰਦ ਵਿਅਕਤੀ ਦੇ ਸਰੀਰ ਦਾ ਮੁੱਖ ਅੰਗ ਹੁੰਦੇ ਹਨ ਜੇਕਰ ਦੰਦ ਸਾਫ, ਸੋਹਣੇ ਹਨ ਤਾਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਬੱਚਿਆਂ ਦੇ ਦੰਦਾਂ ਨੂੰ ਸਾਫ ਰੱਖਣ ਦੀ ਹਿਦਾਇਤ ਬਚਪਨ ਤੋਂ ਹੀ ਦਿੱਤੀ ਜਾਂਦੀ ਹੈ, ਜਿਸ ਨਾਲ ਵੱਡੇ ਹੋ ਕੇ ਇਹ ਉਨ੍ਹਾਂ ਦੀ ਆਦਤ ’ਚ ਸ਼ਾਮਲ ਹੋ ਸਕੇ ਇਹ ਕੰਮ ਥੋੜ੍ਹਾ ਮੁਸ਼ਕਲ ਜ਼ਰੂਰ ਹੈ, ਪਰ ਬੱਚਿਆਂ ਨੂੰ ਓਰਲ ਹੈਲਥ ਦੇ ਟਿਪਸ ਦੇਣਾ ਜ਼ਰੂਰੀ ਹੈ, ਜਿਸ ਨਾਲ ਉਨ੍ਹਾਂ ਦਾ ਮੂੰਹ, ਜੀਭ ਅਤੇ ਦੰਦ ਸਾਫ ਰਹਿ ਸਕਣ

    ਦੰਦਾਂ ’ਚ ਕੀੜੇ ਲੱਗਣਾ:

    ਜੇਕਰ ਬੱਚਿਆਂ ਨੂੰ ਟੀਥ ਕਲੀਨ ਕਰਨ ਦੀ ਆਦਤ ਤੁਸੀਂ ਬਚਪਨ ’ਚ ਪਾ ਦਿੰਦੇ ਹੋ ਤਾਂ ਉਨ੍ਹਾਂ ਦੇ ਦੰਦਾਂ ’ਚ ਕੀੜੇ ਨਹੀਂ ਲੱਗਣਗੇ ਬਚਪਨ ’ਚ ਬੁਰਸ਼ ਕਰਨ ਦੀ ਆਦਤ ਦੰਦਾਂ ’ਚ ਵਾਇਰਸ, ਦਰਦ, ਸੜਾਂਦ, ਮਸੂੜਿਆਂ ’ਚ ਕੀੜੇ ਲੱਗਣ ਅਤੇ ਖੱਡੇ ਹੋਣ ਜਿਹੀ ਸਮੱਸਿਆ ਨੂੰ ਪਲ ’ਚ ਦੂਰ ਕਰ ਦਿੰਦੀ ਹੈ

    ਖਾਣ-ਪੀਣ ਦਾ ਵੀ ਰੱਖੋ ਧਿਆਨ:

    ਵੱਡੇ ਹੁੰਦੇ ਬੱਚਿਆਂ ’ਚ ਮਾਪੇ ਕੁਝ ਚੀਜ਼ਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਚੱਲਦੇ ਅਣਜਾਣੇ ’ਚ ਹੀ ਸਹੀ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਬੈਠਦੇ ਹਨ ਜਿਵੇਂ ਚਾਕਲੇਟ, ਆਈਸਕ੍ਰੀਮ, ਪੋਪਕੌਰਨ, ਮਿੱਠੀਆਂ ਚੀਜ਼ਾਂ, ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਨੂੰ ਉਹ ਖੁਦ ਆਪਣੇ ਬੱਚਿਆਂ ਨੂੰ ਖਵਾਉਂਦੇ ਹਨ ਨਤੀਜਨ ਇਨ੍ਹਾਂ ਨੂੰ ਇਸ ਦਾ ਨਤੀਜਾ ਵੀ ਭੁਗਤਣਾ ਪੈਂਦਾ ਹੈ ਆਪਣੇ ਬੱਚਿਆਂ ਨੂੰ ਸਿਖਾਓ ਇਹ ਚੰਗੀਆਂ ਆਦਤਾਂ

    ਰੈਗੂਲਰ ਬੁਰਸ਼ ਕਰਨਾ

    ਸਵੇਰੇ ਉੱਠਣ ਤੋਂ ਬਾਅਦ ਬੁਰਸ਼ ਜ਼ਰੂਰ ਕਰਨਾ ਚਾਹੀਦਾ ਹੈ, ਨਾਲ ਹੀ ਖਾਣਾ ਖਾਣ ਤੋਂ ਬਾਅਦ ਵੀ ਦੰਦਾਂ ਨੂੰ ਸਾਫ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਦੰਦਾਂ ’ਚ ਬੈਕਟੀਰੀਆ ਲੱਗਣ ਦੇ ਚਾਂਸੇਜ ਵਧ ਜਾਂਦੇ ਹਨ

    ਸੌਂਦੇ ਸਮੇਂ ਨਾ ਦਿਓ ਦੁੱਧ ਦੀ ਬੋਤਲ

    ਬੱਚਿਆਂ ਨੂੰ ਸੌਂਦੇ ਸਮੇਂ ਦੁੱਧ ਦੀ ਬੋਤਲ ਨਾ ਦਿਓ ਬੱਚਿਆਂ ਦੀ ਆਦਤ ਦੁੱਧ ਨੂੰ ਬੋਤਲ ਨਾਲ ਪੀਣ ਦੀ ਹੁੰਦੀ ਹੈ ਜੇਕਰ ਬੱਚੇ ਬੋਤਲ ਨਾਲ ਦੁੱਧ ਪੀਂਦੇ ਹਨ ਤਾਂ ਉਨ੍ਹਾਂ ਦੇ ਦੰਦ ਸ਼ੱਕਰ ਦੇ ਸੰਪਰਕ ’ਚ ਜ਼ਿਆਦਾ ਦੇਰ ਰਹਿੰਦੇ ਹਨ ਜੋ ਕਿ ਉਨ੍ਹਾਂ ਲਈ ਹਾਨੀਕਾਰਕ ਹੈ ਨਾਲ ਹੀ ਦੰਦਾਂ ’ਚ ਖੱਡੇ ਹੋਣ ਦੇ ਚਾਂਸੇਜ ਵਧ ਜਾਂਦੇ ਹਨ

    ਕੁਝ ਅਜਿਹੇ ਨੁਸਖੇ ਜਿਸ ਨੂੰ ਬੱਚੇ ਕਰਦੇ ਹਨ ਪਸੰਦ

    • ਕੁਝ ਅਜਿਹੇ ਤਰੀਕੇ ਵੀ ਹਨ ਜਿਸ ਨੂੰ ਬੱਚੇ ਬਹੁਤ ਪਸੰਦ ਕਰਦੇ ਹਨ ਅਤੇ ਉਹ ਆਪਣੇ ਦੰਦ ਸੌਂਕ ਨਾਲ ਸਾਫ ਕਰਨਗੇ
    • ਬੱਚਿਆਂ ਨੂੰ ਟੇਡੀ ਜਿਹਾ ਟੂਥ ਬੁਰਸ਼ ਲਿਆਓ ਜਾਂ ਬੱਚਿਆਂ ਦੀ ਪਸੰਦ ਦਾ ਬੁਰਸ਼ ਲਿਆਓ
    • ਬੱਚਿਆਂ ਨੂੰ ਪਸੰਦ ਦੇ ਬੁਰਸ਼ ਨਾਲ ਹੀ ਦੰਦਾਂ ਨੂੰ ਸਾਫ ਰੱਖਣ ਵਾਲੀ ਕੋਈ ਕਹਾਣੀ ਸੁਣਾਓ ਅਜਿਹੀ ਕਹਾਣੀ ਜੋ ਸਫਾਈ ਵੱਲ ਪ੍ਰੇਰਿਤ ਕਰਦੀ ਹੋਵੇ
    • ਬੱਚਿਆਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ,
    • ਜਿਸ ਨਾਲ ਉਨ੍ਹਾਂ ਦਾ ਸਫਾਈ ਵੱਲ ਹੋਰ ਰੁਝਾਨ ਵਧੇ ਤੋਹਫੇ ’ਚ ਉਨ੍ਹਾਂ ਨੂੰ ਚਾਕਲੇਟ ਟਾਫੀ ਦੀ ਬਜਾਇ ਫਰੂਟ ਦੇਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀ ਸਿਹਤ ਵੀ ਬਣੇਗੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.