ਨਾਖੁਸ਼ ਭਾਰਤ ਨੂੰ ਖੁਸ਼ ਰੱਖੋ
ਹੱਸਣਾ ਸਰੀਰ ਦੀ ਖੁਰਾਕ ਹੈ ਭਾਰਤੀਆਂ ’ਚ ਇਹ ਆਮ ਕਹਾਵਤ ਹੈ ਕਿ ਖੁਸ਼ੀ ਵਰਗੀ ਕੋਈ ਖੁਰਾਕ ਨਹੀਂ ਤੇ ਗਮੀ ਵਰਗਾ ਕੋਈ ਦੁੱਖ ਨਹੀਂ ਹੈ ਭਾਰਤ ’ਚ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਪਰਮਾਨੰਦ ਦੀ ਅਵਸਥਾ ਨੂੰ ਮੰਨਿਆ ਗਿਆ ਹੈ ਬਦਲ ਰਹੀਆਂ ਪਰਸਥਿਤੀਆਂ ’ਚ ਭਾਰਤੀ ਮਨੁੱਖ ਬੇਹੱਦ ਤਣਾਅ, ਨਿਰਾਸ਼ਾ, ਗਮਗੀਨ ਹਾਲਤ ’ਚ ਹੈ ਇਹ ਚੀਜਾਂ ਮਨੁੱਖ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਕਮਜ਼ੋਰ ’ਤੇ ਬਿਮਾਰ ਕਰ ਰਹੀਆਂ ਹਨ ਵਿਸ਼ਵ ਖੁਸ਼ੀ ਦਿਵਸ ‘ਵਰਲਡ ਹੈਪੀਨੈੱਸ ਇੰਡੈਕਸ’ ’ਚ ਭਾਰਤ ਉਹਨਾਂ ਪੰਜ ਮੁਲਕਾਂ ’ਚ ਸ਼ਾਮਲ ਹੈ ਜਿੱਥੋਂ ਦੇ ਲੋਕ ਵੱਡੀ ਗਿਣਤੀ ’ਚ ਨਾਖੁਸ਼, ਗਮਗੀਨ ਤੇ ਤਣਾਅਗ੍ਰਸਤ ਹਨ
ਭਾਰਤ ਦਾ 139ਵਾਂ ਨੰਬਰ ਹੈ ਦੂਜੇ ਪਾਸੇ ਫ਼ਿਨਲੈਂਡ, ਡੈਨਮਾਰਕ, ਸਵਿਟਜ਼ਰਲੈਂਡ, ਆਈਸਲੈਂਡ ਤੇ ਹਾਲੈਂਡ ਖੁਸ਼ ਲੋਕਾਂ ਵਾਲੇ ਦੇਸ਼ ਹਨ ਫ਼ਿਨਲੈਂਡ ਲਗਾਤਾਰ ਚਾਰ ਸਾਲਾਂ ਤੋਂ ਪਹਿਲੇ ਸਥਾਨ ’ਤੇ ਚੱਲ ਰਿਹਾ ਹੈ ਇਹ ਸੱਚਾਈ ਹੈ ਕਿ ਭਾਰਤੀ ਤਣਾਅ ਗ੍ਰਸਤ ਹਨ ਕੋਈ ਅਜਿਹਾ ਦਿਨ ਨਹੀਂ ਜਦੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਿਸੇ ਵਿਅਕਤੀ ਵੱਲੋਂ ਖੁਦਕੁਸ਼ੀ ਦੀ ਖ਼ਬਰ ਨਾ ਆਈ ਹੋਵੇ ਨਾ ਸਿਰਫ਼ ਗਰੀਬ ਤੇ ਮੱਧ ਵਰਗ ਸਗੋਂ ਸਰਦੇ-ਪੁੱਜਦੇ ਲੋਕ ਵੀ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ
ਵਪਾਰੀਆਂ, ਆੜ੍ਹਤੀਆਂ ਤੇ ਵੱਡੇ ਕਾਰੋਬਾਰੀਆਂ ਵੱਲੋਂ ਪਰਿਵਾਰ ਸਮੇਤ ਖੁਦਕੁਸ਼ੀਆਂ ਦੀਆਂ ਮਾੜੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਚਪੜਾਸੀ ਤੋਂ ਲੈ ਕੇ ਆਈਏਐਸ ਅਫ਼ਸਰਾਂ ਤੱਕ ਅਤੇ ਕਿਸਾਨ ਤੋਂ ਲੈ ਕੇ ਸਰਹੱਦ ’ਤੇ ਤੈਨਾਤ ਜਵਾਨ ਵੀ ਖੁਦਕੁਸ਼ੀ ਕਰ ਚੁੱਕੇ ਹਨ ਵੱਖ-ਵੱਖ ਵਰਗਾਂ ’ਚ ਖੁਦਕੁਸ਼ੀਆਂ ’ਚ ਸਾਂਝੀ ਗੱਲ ਇਹ ਹੈ ਕਿ ਸਭ ਤਣਾਅਗ੍ਰਸਤ ਹੁੰਦੇ ਹਨ ਦਰਅਸਲ ਸਾਡਾ ਆਰਥਿਕ, ਸਿਆਸੀ, ਪ੍ਰਸ਼ਾਸਨਿਕ ਢਾਂਚਾ ਅਜਿਹਾ ਬਣ ਗਿਆ ਹੈ ਕਿ ਕੋਈ ਆਰਥਿਕ ਤੰਗੀ ਕਾਰਨ ਤੇ ਕੋਈ ਦੂਜਿਆਂ ਦੇ ਦਬਾਅ, ਸ਼ੋਸ਼ਣ ਕਾਰਨ ਖੁਦਕੁਸ਼ੀ ਕਰ ਰਿਹਾ ਹੈ ਪੁਲਿਸ ਜਵਾਨਾਂ ਨੂੰ ਡਿਊਟੀ ਦੇ ਤਣਾਅ ਤੋਂ ਮੁਕਤ ਕਰਨ ਲਈ ਕਈ ਸੂਬਿਆਂ ’ਚ ਯੋਗ ਅਭਿਆਸ ਵੀ ਕਰਵਾਇਆ ਜਾਂਦਾ ਹੈ ਪ੍ਰਸ਼ਾਸਨ ਤੇ ਹੋਰ ਖੇਤਰ ’ਚ ਭ੍ਰਿਸ਼ਟਾਚਾਰ ਤੇ ਸਿਆਸੀ ਦਖਲ਼ਅੰਦਾਜ਼ੀ ਕਾਰਨ ਵੀ ਸ਼ਰੀਫ਼ ਆਦਮੀ ਪ੍ਰੇਸ਼ਾਨ ਹੁੰਦਾ ਹੈ
ਸਭ ਤੋਂ ਵੱਡੀ ਗੱਲ ਹੈ ਕਿ ਏਸ਼ੀਆਈ ਮੁਲਕਾਂ ’ਚ ਖੁਸ਼ੀ ਨੂੰ ਸਮਾਜ ਜਾਂ ਦੇਸ਼ ਦੀ ਤਰੱਕੀ ਦਾ ਆਧਾਰ ਹੀ ਨਹੀਂ ਬਣਾਇਆ ਗਿਆ ਇੱਥੇ ਤਰੱਕੀ ਦਾ ਇੱਕੋ-ਇੱਕ ਪੈਮਾਨਾ ਜੀਡੀਪੀ ’ਚ ਵਾਧਾ ਹੈ ਯੂਰਪੀ ਮੁਲਕ ਜੋ ਕਦੇ ਪਦਾਰਥਕ ਤਰੱਕੀਆਂ ਨੂੰ ਸਭ ਕੁਝ ਮੰਨਦੇ ਸਨ ਹੁਣ ਤਣਾਅ ਰਹਿਤ ਜ਼ਿੰਦਗੀ ਨੂੰ ਮਹੱਤਵ ਦੇ ਰਹੇ ਹਨ ਜਦੋਂਕਿ ਸੱਚਾਈ ਹੈ ਕਿ ਭਾਰਤੀ ਸੰਸਕ੍ਰਿਤੀ ਤਾਂ ਇਸ ਕਰਕੇ ਵੀ ਮਹਾਨ ਹੈ ਕਿ ਇੱਥੇ ਦੁੱਖ ਹੀ ਨਹੀਂ ਸਗੋਂ ਸੁਖ ਤੋਂ ਵੀ ਉੁਪਰ ਜਿੰਦਗੀ ਜਿਉਣਾ ਮਨੁੱਖ ਦਾ ਆਦਰਸ਼ ਮੰਨਿਆ ਗਿਆ ਹੈ
ਪਰ ਸਾਡੇ ਦੇਸ਼ ’ਚ ਸਰਕਾਰ ਲਈ ਖੁਸ਼ੀ, ਸੰਤੁਸ਼ਟੀ, ਤਿਆਗ, ਸਹਿਣਸ਼ੀਲਤਾ ਵਰਗੇ ਗੁਣਾਂ ਨੂੰ ਸਿਰਫ਼ ਧਰਮ-ਕਰਮ ਦੀ ਗੱਲ ਜਾਂ ਮਨੁੱਖ ਦੀ ਨਿੱਜੀ ਜ਼ਿੰਦਗੀ ਦਾ ਮਸਲਾ ਹੀ ਮੰਨਿਆ ਜਾਂਦਾ ਹੈ ਇੱਥੇ ਰੋਟੀ, ਕੱਪੜਾ, ਮਕਾਨ ਦੀ ਪੂਰਤੀ ਹੀ ਸਰਕਾਰ ਦੀ ਪਹਿਲੀ ਜਿੰਮੇਵਾਰੀ ਹੈ ਅਸਲ ’ਚ ਧਰਮ ਸੰਸਕ੍ਰਿਤੀ ਨਾਲ ਜੁੜਨਾ ਹੀ ਇਸ ਨਾਖੁਸ਼ੀ ਦੇ ਮਸਲੇ ਦਾ ਅਸਲੀ ਹੱਲ ਹੈ ਧਰਮ ਮਨੁੱਖ ਨੂੰ ਸਬਰ ਸੰਤੋਖ਼ ਤੇ ਜੋ ਕੋਲ ਹੈ ਉਸ ਦੀ ਖੁਸ਼ੀ ਮਨਾਉਣ ਤੇ ਜੋ ਨਹੀਂ ਉਸ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨ ਦੀ ਸਿੱਖਿਆ ਦਿੰਦੇ ਹਨ ਸਮਾਜ ਨੂੰ ਧਰਮ ਦੀ ਵਿਸ਼ੇਸ਼ਤਾ ਨੂੰ ਸਮਝਣ, ਸਵੀਕਾਰ ਕਰਨ ਤੇ ਉਸ ਉੱਪਰ ਚੱਲਣ ਦੀ ਲੋੜ ਹੈ ਸਰਕਾਰ ਨੂੰ ਖੁਸ਼ੀ ਵਰਗੇ ਮਸਲੇ ’ਤੇ ਗੌਰ ਕਰਕੇ ਇਸ ਸਬੰਧੀ ਵੀ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.