ਬਲਾਕ ਕਬਰਵਾਲਾ ਦੀ ਸਾਧ-ਸੰਗਤ ਨੇ 30 ਲੋੜਵੰਦਾਂ ਨੂੰ ਰਾਸ਼ਨ ਦੀਆਂ ਐਮਐਸਜੀ ਕਿੱਟਾਂ ਵੰਡੀਆਂ
ਮਲੋਟ, (ਮੇਵਾ ਸਿੰਘ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਕਬਰਵਾਲਾ ਅਤੇ ਬਲਾਕ ਲੰਬੀ ਦੇ ਸਮੂਹ ਜਿੰਮੇਵਾਰਾਂ ਅਤੇ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਹਰ ਮਹੀਨੇ ਦੀ ਤੀਸਰੇ ਵੀਰਵਾਰ ਨੂੰ ਕੀਤੀ ਜਾਣ ਵਾਲੀ ਮਹੀਨਾਵਾਰ ਬਲਾਕ ਪੱਧਰੀ ਨਾਮ ਚਰਚਾ ਬੜੀ ਧੂਮਧਾਮ ਨਾਲ ਕੀਤੀ ਗਈ। ਬਲਾਕ ਕਬਰਵਾਲਾ ਦੀ ਸਮੂਹ ਸਾਧ-ਸੰਗਤ ਤੇ ਜ਼ਿੰਮੇਵਾਰਾਂ ਵੱਲੋਂ ਪਵਿੱਤਰ ਮਹਾਂ ਰਹਿਮੋ ਕਰਮ ਦਿਵਸ 28 ਫਰਵਰੀ ਵਾਲੇ ਦਿਨ ਇੱਕ ਦਿਨ ਦਾ ਵਰਤ ਰੱਖ ਕੇ ਉਸ ਦਿਨ ਦਾ ਬਚਾਇਆ ਰਾਸ਼ਨ ਨਾਮ ਚਰਚਾ ਦੀ ਸਮਾਪਤੀ ’ਤੇ ਜਰੂਰਤਮੰਦ 30 ਪਰਿਵਾਰਾਂ ਨੂੰ ਇਹ ਰਾਸ਼ਨ 30 ਐਮ ਐਸ ਜੀ ਕਿੱਟਾਂ ਦੇ ਰੂਪ ਵਿਚ ਦਿੱਤਾ ਗਿਆ। ਇਸ ਤੋਂ ਪਹਿਲਾਂ ਹੋਈ ਬਲਾਕ ਪੱਧਰੀ ਨਾਮ ਚਰਚਾ ’ਚ ਸਤਿਸੰਗੀ ਪ੍ਰੇਮੀ ਕਵੀਰਾਜਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਕੁੱਲ ਮਾਲਕ ਦੀ ਮਹਿਮਾ ਦਾ ਜਸ ਗਾਇਆ ਅਤੇ ਸੰਤਾਂ ਮਹਾਤਮਾਂ ਦੇ ਅਨਮੋਲ ਬਚਨ ਵੀ ਪੜ੍ਹ ਕੇ ਸੁਣਾਏ ਗਏ।
ਇਸ ਮੌਕੇ ਸੇਵਾਦਾਰ ਬਾਈ ਕੁਲਵੰਤ ਸਿੰਘ ਇੰਸਾਂ, ਦੋਵੇਂ ਬਲਾਕਾਂ ਦੇ ਬਲਾਕ ਭੰਗੀਦਾਸ ਗੁਰਮੇਜ ਸਿੰਘ ਇੰਸਾਂ (ਲੰਬੀ), ਸੁਲੱਖਣ ਸਿੰਘ ਇੰਸਾਂ (ਕਬਰਵਾਲਾ) ਬਲਾਕ 15 ਮੈਂਬਰ ਮਾ: ਲਛਮਣ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਸੁਖਬੀਰ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਬਲਾਕ ਸੁਜਾਨ ਭੈਣਾਂ ਵਿਚ ਪਰਮਜੀਤ ਕੌਰ ਇੰਸਾਂ, ਬਲਾਕ ਕਬਰਵਾਲਾ ਅਤੇ ਬਲਾਕ ਲੰਬੀ ਦੇ 15 ਮੈਂਬਰਾਂ ਵਿਚ ਲਛਮਣ ਸਿੰਘ ਇੰਸਾਂ, ਬਲਕਰਨ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਦਰਸਨ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਐਮਐਸਜੀ ਇੰਚਾਰਜ ਅਕਾਸ ਇੰਸਾਂ ਵੀ ਮੌਜੂਦ ਸਨ। ਸਟੇਜ ਸੰਚਾਲਨ ਦੀ ਜਿੰਮੇਵਾਰੀ ਗੁਰਮੇਜ ਸਿੰਘ ਇੰਸਾਂ ਨੇ ਨਿਭਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.