ਗਰਮੀ ’ਚ ਰੱਖੋ ਛੋਟੇ ਬੱਚਿਆਂ ਦਾ ਖਿਆਲ
ਗਰਮੀ ਨਾਲ ਹੀ ਚੁੱਭਣ ਵਾਲੀ ਹੀਟ, ਪਿੱਤ, ਰੈਸ਼ੇਜ ਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਂ ਜੁੜੀਆਂ ਹੁੰਦੀਆਂ ਹਨ ਇਸ ਮੌਸਮ ’ਚ ਮਾਵਾਂ ਅਕਸਰ ਆਪਣੇ ਛੋਟੇ ਬੱਚਿਆਂ ਸਬੰਧੀ ਇਸ ਗੱਲ ਲਈ ਚਿੰਤਤ ਰਹਿੰਦੀਆਂ ਹਨ ਕਿ ਉਨ੍ਹਾਂ ਦੀ ਦੇਖਭਾਲ ਕਿਵੇਂ ਕੀਤੀ ਜਾਵੇ ਉਂਜ ਵੀ ਬੱਚਿਆਂ ਲਈ ਗਰਮੀ ਨੂੰ ਬਰਦਾਸ਼ਤ ਕਰਨਾ ਥੋੜ੍ਹਾ ਅਸਹਿਜ਼ ਹੁੰਦਾ ਹੈ ਬੱਚੇ ਇਸ ਮੌਸਮ ’ਚ ਅਰਾਮ ਮਹਿਸੂਸ ਕਰ ਸਕਣ ਇਹ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ
ਸਹੀ ਕੱਪੜੇ ਪਹਿਨਾਓ
ਗਰਮੀਆਂ ਲਈ ਸੂਤੀ ਕੱਪੜੇ ਸਭ ਤੋਂ ਚੰਗੇ ਹੁੰਦੇ ਹਨ, ਜਦੋਂਕਿ ਹੋਰ ਫੈਬ੍ਰਿਕ ਤੋਂ ਬਣੇ ਕੱਪੜਿਆਂ ਕਾਰਨ ਬੱਚਿਆਂ ਨੂੰ ਪਿੱਤ ਤੇ ਹੀਟ ਰੈਸ਼ੇਜ ਆਉਣ ਦੀ ਸੰਭਾਵਨਾ ਹੁੰਦੀ ਹੈ ਜਦੋਂ ਤੁਸੀਂ ਉਸ ਨੂੰ ਬਾਹਰ ਲੈ ਕੇ ਜਾ ਰਹੇ ਹੋ ਤਾਂ ਪੂਰੀ ਬਾਂਹ ਵਾਲੇ ਕੱਪੜੇ ਹੀ ਪਹਿਨਾਓ ਉਸ ਨੂੰ ਗਰਮੀਆਂ ’ਚ ਪਹਿਨਾਈ ਜਾਣ ਵਾਲੀ ਸਮਰ ਹੈਟ ਪਹਿਨਾਓ, ਜਿਸ ਦੀ ਰਿਮ ਚੌੜੀ ਹੋਵੇ
ਬੱਚੇ ਨੂੰ ਹਾਈਡ੍ਰੇਟਿਡ ਰੱਖੋ
ਗਰਮੀਆਂ ਦੌਰਾਨ ਬੱਚਿਆਂ ’ਚ ਡਿਹਾਈਡ੍ਰੇਸ਼ਨ ਦੀ ਸਮੱਸਿਆ ਹੋਣਾ ਬੇਹੱਦ ਆਮ ਹੈ ਜੇਕਰ ਤੁਸੀਂ ਬੱਚੇ ਨੂੰ ਦੁੱਧ ਪਿਆ ਰਹੇ ਹੋ ਤਾਂ ਤੁਸੀਂ ਆਪਣੇ ਬੱਚੇ ਨੂੰ ਉਚਿਤ ਤਰੀਕੇ ਨਾਲ ਹਾਈਡ੍ਰੇਟ ਕਰ ਰਹੇ ਹੋ ਜੇਕਰ ਤੁਸੀਂ ਬੱਚੇ ਦਾ ਦੁੱਧ ਛੁਡਵਾਇਆ ਹੋਇਆ ਹੈ ਤਾਂ ਧਿਆਨ ਰੱਖੋ ਕਿ ਗਰਮੀਆਂ ਦੌਰਾਨ ਉਸ ਦੀ ਭੁੱਖ ਬਹੁਤ ਘੱਟ ਹੋ ਜਾਂਦੀ ਹੈ ਉਸ ਨੂੰ ਹੋਰ ਤਰਲ ਪਦਾਰਥ ਜਿਵੇਂ ਫ਼ਲਾਂ ਦਾ ਜੂਸ, ਲੱਸੀ ਜਾਂ ਮਿਲਕ ਸ਼ੇਕ ਆਦਿ ਪਿਲਾਓ ਉਸ ਨੂੰ ਪਿਆਉਣ ਤੋਂ ਪਹਿਲਾਂ ਗਲਾਸ ਨੂੰ ਕੁਝ ਮਿੰਟਾਂ ਲਈ ਫਰਿਜ਼ ’ਚ ਰੱਖੋ, ਪਰੰਤੂ ਧਿਆਨ ਰਹੇ ਕਿ ਇਹ ਬਹੁਤ ਜ਼ਿਆਦਾ ਠੰਢ ਨਾ ਹੋਵੇ ਖਿਚੜੀ ਦੇ ਮੁਕਾਬਲੇ ਠੰਢੇ ਪਦਾਰਥ ਬੱਚਿਆਂ ਨੂੰ ਵਧੇਰੇ ਆਰਾਮ ਪਹੁੰਚਾਉਂਦੇ ਹਨ
ਰੋਜ਼ਾਨਾ ਨਹਾਓ
ਗਰਮੀਆਂ ’ਚ ਬੱਚੇ ਨੂੰ ਰੋਜ਼ਾਨਾ ਚੰਗੀ ਤਰ੍ਹਾਂ ਨਾਲ ਨਹਾਓ ਸ਼ਾਮ ਦੇ ਸਮੇਂ ਉਸ ਨੂੰ ਠੰਢਾ ਸਪੰਜ ਬਾਥ ਦਿਓ ਤੇ ਬਾਅਦ ’ਚ ਕਰੀਮ ਨਾਲ ਮਸਾਜ
ਕਰੋ ਤਾਂ ਕਿ ਉਹ ਚੰਗੀ ਤਰ੍ਹਾਂ ਸੌਂ ਸਕੇ
ਸਵੇਰ ਦੇ ਸਮੇਂ ਬਾਹਰ ਨਾ ਲੈ ਕੇ ਜਾਓ
ਬੱਚੇ ਨੂੰ ਧੁੱਪ ਤੋਂ ਬਚਾਉਣ ਲਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੱਚਿਆਂ ਨੂੰ ਬਾਹਰ ਨਾ ਲੈ ਕੇ ਜਾਓ ਸੂਰਜ ਛਿਪਣ ਤੋਂ ਬਾਅਦ ਉਸ ਨੂੰ ਥੋੜ੍ਹੇ ਸਮੇਂ ਲਈ ਬਾਹਰ ਲੈ ਕੇ ਜਾਓ ਜੇਕਰ ਤੁਹਾਡੇ ਬੱਚੇ ਦੀ ਉਮਰ ਸਾਲ ਤੋਂ ਵੱਧ ਹੈ ਤਾਂ ਗਰਮੀਆਂ ’ਚ ਉਸ ਨੂੰ ਵਾਟਰ ਸਪੋਰਟਸ ਲਈ ਉਤਸ਼ਾਹਿਤ ਕਰੋ
ਕਮਰੇ ਦਾ ਤਾਪਮਾਨ ਸਥਿਰ ਰੱਖੋ
ਜੇਕਰ ਤੁਸੀਂ ਏ. ਸੀ. ਦੀ ਵਰਤੋਂ ਕਰ ਰਹੇ ਹੋ ਤਾਂ ਕਮਰੇ ਦਾ ਤਾਪਮਾਨ 24 ਡਿਗਰੀ ’ਤੇ ਸਥਿਰ ਰੱਖੋ ਤਾਪਮਾਨ ’ਚ ਬਦਲਾਅ ਹੋਣ ਨਾਲ ਬੱਚੇ ਨੂੰ ਸਰਦੀ, ਖਾਂਸੀ ਦੀ ਸਮੱਸਿਆ ਹੋ ਸਕਦੀ ਹੈ ਇਸ ਤੋਂ ਇਲਾਵਾ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਨਹਾਉਣ ਤੋਂ ਬਾਅਦ ਬੱਚਾ ਸਿੱਧਾ ਏ. ਸੀ. ਦੇ ਸਾਹਮਣੇ ਨਾ ਬੈਠੇ
ਸਮੇਂ ਸਿਰ ਡਾਈਪਰ ਬਦਲੋ
ਉਂਜ ਤਾਂ ਹਰ 3 ਘੰਟਿਆਂ ਬਾਅਦ ਬੱਚੇ ਦਾ ਡਾਈਪਰ ਬਦਲ ਦੇਣਾ ਚਾਹੀਦਾ ਹੈ ਗਰਮੀਆਂ ਦੌਰਾਨ ਵਧੇਰੇ ਧਿਆਨ ਰੱਖੋ ਕਿਉਂਕਿ ਨਮੀ ਤੇ ਪਸੀਨੇ ਕਾਰਨ ਬੈਕਟੀਰੀਆ ਪੈਦਾ ਹੋ ਸਕਦੇ ਹਨ, ਜਿਸ ਕਾਰਨ ਡਾਈਪਰ ਰੈਸ਼ੇਜ ਹੋ ਸਕਦੇ ਹਨ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਡਾਈਪਰ ਬਦਲਦੇ ਸਮੇਂ ਜਾਂ ਮਲ ਸਾਫ਼ ਕਰਦੇ ਸਮੇਂ ਪਹਿਲਾਂ ਉਸ ਹਿੱਸੇ ਨੂੰ ਧੋਵੋ ਤੇ ਸੁਕਾ ਕੇ ਹੀ ਡਾਈਪਰ ਪਹਿਨਾਓ
ਤੇਲ ਨਾਲ ਮਾਲਸ਼ ਨਾ ਕਰੋ
ਗਰਮੀਆਂ ਦੌਰਾਨ ਚਮੜੀ ’ਤੇ ਤੇਲ ਲਾਉਣ ਨਾਲ ਫਾਇਦੇ ਦੀ ਥਾਂ ਨੁਕਸਾਨ ਹੀ ਹੁੰਦਾ ਹੈ ਜੇਕਰ ਇਸ ਨੂੰ ਚੰਗੀ ਤਰ੍ਹਾਂ ਨਹੀਂ ਧੋਤਾ ਗਿਆ ਤਾਂ ਚਮੜੀ ’ਚ ਜੋੜਾਂ ਵਾਲੇ ਹਿੱਸੇ ’ਤੇ ਇਹ ਰਹਿ ਜਾਂਦਾ ਹੈ ਜਿਸ ਕਾਰਨ ਹੀਟ ਰੈਸ਼ੇਜ, ਖੁਰਕ ਤੇ ਫੋੜੇ ਆਦਿ ਦੀ ਸਮੱਸਿਆ ਹੋ ਸਕਦੀ ਹੈ ਖਾਸ ਕਰਕੇ ਨੈਪੀ ਵਾਲੇ ਹਿੱਸੇ ’ਚ, ਧੌਣ ਦੇ ਪਿੱਛੇ, ਪਿੱਠ ਤੇ ਮੋਢਿਆਂ ’ਤੇ ਤੇਲ ਰਹਿ ਜਾਂਦਾ ਹੈ ਧਿਆਨ ਰਹੇ ਕਿ ਇਨ੍ਹਾਂ ਹਿੱਸਿਆਂ ਨੂੰ ਚੰਗੀ ਤਰ੍ਹਾਂ ਧੋਵੋ ਇਸ ਤੋਂ ਇਲਾਵਾ ਬੱਚਿਆਂ ਦੇ ਪੂਰੇ ਸਰੀਰ ’ਤੇ ਪਾਊਡਰ ਨਾ ਲਾਓ, ਕਿਉਂਕਿ ਪਸੀਨਾ ਆਉਣ ’ਤੇ ਪਾਊਡਰ ਉਸ ਸਥਾਨ ’ਤੇ ਜੰਮ ਜਾਂਦਾ ਹੈ, ਜਿਸ ਕਾਰਨ ਚਮੜੀ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.