ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News ਕੋਰੋਨਾ ਦੇ ਚਲਦ...

    ਕੋਰੋਨਾ ਦੇ ਚਲਦੇ ਪੈਰੋਲ ਤੋਂ ਬਾਹਰ ਆਏ 200 ਕੈਦੀ ਤਿਹਾੜ ਜੇਲ ਨਹੀਂ ਪਰਤੇ

    ਪੈਰੋਲ ਤੋਂ ਬਾਹਰ ਆਏ 200 ਕੈਦੀ ਤਿਹਾੜ ਜੇਲ ਨਹੀਂ ਪਰਤੇ

    ਨਵੀਂ ਦਿੱਲੀ। ਪਿਛਲੇ ਸਾਲ, ਜਦੋਂ ਕੋਰੋਨਾ ਨੇ ਦੇਸ਼ ਵਿੱਚ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕੀਤੇ ਸਨ ਤਾਂ ਸਰਕਾਰ ਤੇ ਪ੍ਰਸ਼ਾਸਨ ਦੇ ਵੀ ਪਸੀਨੇ ਛੁੱਟ ਗਏ ਸਨ। ਤਿਹਾੜ ਜੇਲ ਪ੍ਰਸ਼ਾਸਨ ਨੇ ਕੁੱਲ 1164 ਕੈਦੀਆਂ ਨੂੰ ਜੇਲ੍ਹ ਵਿਚੋਂ ਪੈਰੋਲ ਦਿੱਤੀ ਗਈ ਸੀ ਤਾਂ ਜੋ ਜੇਲ੍ਹ ਵਿਚ ਭੀੜ ਘੱਟ ਹੋਵੇ ਤੇ ਕੋਰੋਨਾ ਦੇ ਲਾਗ ਤੋਂ ਬਚਿਆ ਜਾ ਸਕੇ। ਪਿਛਲੇ ਦਿਨਾਂ ਦੇ ਪੈਰੋਲ ਦੇ ਸਮੇਂ ਤੋਂ ਬਾਅਦ, ਕੈਦੀਆਂ ਨੂੰ ਵਾਪਸ ਜੇਲ੍ਹ ਆਉਣ ਦੀ ਹਦਾਇਤ ਕੀਤੀ ਗਈ ਪਰ ਇਸ ਦੇ ਬਾਵਜੂਦ, 200 ਕੈਦੀਆਂ ਹੁਣ ਤੱਕ ਵਾਪਸ ਨਹੀਂ ਮੁੜੇ ਹਨ।

    ਇਸੇ ਮਿਆਦ ਵਿਚ ਸ਼ਮਸ਼ਦ, ਜੋ ਉਮਰ ਕੈਦ ਦੀ ਸਜਾ ਕੱਟ ਰਿਹਾ ਹੈ, ਐਮਰਜੈਂਸੀ ਪੈਰੋਲ ’ਤੇ ਰਿਹਾ ਹੋਇਆ ਸੀ ਪਰ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਤਾਂ ਉਸਨੂੰ ਏਟੀਐਮ ਤੋੜਨ ਦੀ ਵਾਰਦਾਤ ’ਚ ਪਾਇਆ ਗਿਆ। ਪੈਰੋਲ ਖ਼ਤਮ ਹੋਣ ਤੋਂ ਬਾਅਦ ਉਹ ਅੰਡਰਗਰਾਊਂਡ ਹੋ ਗਿਆ ਸੀ ਪਰ ਦਿੱਲੀ ਪੁਲਿਸ ਨੇ ਉਸਨੂੰ ਗਿ੍ਰਫਤਾਰ ਕਰ ਲਿਆ। ਸਾਲ 2010 ਜਬਰ ਜਨਾਹ ਦੇ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਇਸ ਮਾਮਲੇ ਵਿੱਚ ਪ੍ਰਸ਼ਾਸਨ ਨੂੰ ਇੱਕ ਪੱਤਰ ਲਿਖਣ ਜਾ ਰਿਹਾ ਹੈ ਤਾਂ ਕਿ ਕੈਦੀਆਂ ਨੂੰ ਫੜਿਆ ਜਾ ਸਕੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.