ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਕੇਜਰੀਵਾਲ ਨੇ ਲ...

    ਕੇਜਰੀਵਾਲ ਨੇ ਲਵਾਇਆ ਕੋਰੋਨਾ ਦਾ ਟੀਕਾ

    ਕੇਜਰੀਵਾਲ ਨੇ ਲਵਾਇਆ ਕੋਰੋਨਾ ਦਾ ਟੀਕਾ

    ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮਾਤਾ-ਪਿਤਾ ਗੀਤਾ ਦੇਵੀ ਤੇ ਗੋਵਿੰਦ ਰਾਮ ਕੇਜਰੀਵਾਲ ਨੇ ਅੱਜ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮਾਪਿਆਂ ਨੇ ਦਿੱਲੀ ਦੇ ਐਲਐਨਜੇਪੀ ਹਸਪਤਾਲ ਵਿੱਚ ਕੋਰੋਨਾ ਟੀਕਾ ਲਗਵਾਇਆ ਹੈ। ਇਥੇ ਸੀਰਮ ਇੰਸਟੀਚਿਊਟ ਇੰਡੀਆ ਦੀ ਕੋਵੀਸ਼ਿਲਡ ਟੀਕਾ ਲਗਵਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਦੇ ਮੁਖੀ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ, ‘‘ਅੱਜ ਮੇਰੇ ਮਾਤਾ ਪਿਤਾ ਅਤੇ ਮੈਨੂੰ ਟੀਕਾ ਲਗਾਇਆ ਗਿਆ। ਅਸੀਂ ਸਾਰੇ ਠੀਕ ਹਾਂ। ਟੀਕਿਆਂ ਬਾਰੇ ਹੁਣ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਮੈਂ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਵਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਦਿੱਲੀ ਸਰਕਾਰ ਜਨਤਾ ਲਈ ਵਧੇਰੇ ਟੀਕਾਕਰਣ ਕੇਂਦਰ ਖੋਲ੍ਹੇਗੀ’’।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.