ਸਨਾਤਨ ਹਿੰਦੂ ਹਨ ਆਦੀਵਾਸੀ

ਸਨਾਤਨ ਹਿੰਦੂ ਹਨ ਆਦੀਵਾਸੀ

ਭਝਾਰਖੰਡ ਦੇ ਆਦੀਵਾਸੀ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇੱਕ ਵਿਚਾਰ-ਚਰਚਾ ’ਚ ਕਿਹਾ ਕਿ ਭਾਰਤ ਦੇ ਆਦੀਵਾਸੀ ਹਿੰਦੂ ਨਹੀਂ ਹਨ ਉਹ ਪਹਿਲਾਂ ਨਾ ਕਦੇ ਹਿੰਦੂ ਸਨ ਅਤੇ ਨਾ ਕਦੇ ਹਿੰਦੂ ਹੋਣਗੇ ਝਾਰਖੰਡ ’ਚ 32 ਆਦੀਵਾਸੀ ਪ੍ਰਜਾਤੀਆਂ ਹਨ, ਜੋ ਆਪਣੀ ਭਾਸ਼ਾ, ਸੰਸਕ੍ਰਿਤੀ ਅਤੇ ਰੀਤੀ-ਰਿਵਾਜ਼ਾਂ ਨੂੰ ਹੋਂਦ ’ਚ ਬਣਾਈ ਰੱਖਣ ਲਈ ਸੰਘਰਸ਼ ਕਰ ਰਹੇ ਹਨ ਉਨ੍ਹਾਂ ਨੇ ਇਹ ਗੱਲ ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਵੱਲੋਂ ਕਰਵਾਏ ਵੈਬੀਨਾਰ ’ਚ ਕਹੀ

ਇਸ ਬਿਆਨ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ ਮਿÇਲੰਦ ਪਰਾਂਡੇ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੋਰੇਨ ਦੇ ਬਿਆਨ ਨੂੰ ਈਸਾਈ ਮਿਸ਼ਨਰੀਆਂ ਦੀ ਕੋਝੀ ਚਾਲ ਦੱਸਿਆ ਹੈ ਦਰਅਸਲ ਸੋਰੇਨ ਜਦੋਂ ਤੋਂ ਝਾਰਖੰਡ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ 2021 ਤੋਂ ਸ਼ੁਰੂ ਹੋਣ ਵਾਲੀ ਜਨਗਣਨਾ ਪੱਤ੍ਰਕ ’ਚ ਨਵੇਂ ਕਾਲਮ ਅਤੇ ਕੋਡ ਸਬੰਧੀ ਵਿਵਾਦ ਡੂੰਘਾ ਹੋਇਆ ਹੈ ਇਸ ਵੈਬੀਨਾਰ ’ਚ ਡਾ. ਸੂਰਜ ਯੇਂਗੜੇ ਸਮੇਤ ਅਜਿਹੇ ਤਮਾਮ ਲੋਕ ਸ਼ਾਮਲ ਸਨ,

ਜੋ ਭਾਰਤੀ ਜਾਤੀ ਵਿਵਸਥਾ ਨੂੰ ਲੈ ਕੇ ਭਰਮਾਂ ਨਾਲ ਭਰੇ ਹਨ ਕੁਦਰਤ ਦੇ ਪੁਜਾਰੀ ਦੇਸ਼ ਦੇ ਸਾਰੇ 645 ਆਦੀਵਾਸੀ ਭਾਈਚਾਰੇ ਵੀ ਹਿੰਦੂ ਹਨ, ਕਿਉਂਕਿ ਉਹ ਸ਼ਿਵ ਦੀ ਪੂਜਾ ਦੇ ਨਾਲ ਉਨ੍ਹਾਂ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ, ਜਿਨ੍ਹਾਂ ਦੀ ਹਿੰਦੂ ਸਮਾਜ ਪੂਜਾ ਕਰਦਾ ਹੈ ਆਦੀਵਾਸੀ! ਕਹਿਣ ਨੂੰ ਤਾਂ ਚਾਰ ਅੱਖਰਾਂ ਦੀ ਛੋਟੀ ਜਿਹੀ ਸੰਘਿਆ ਹੈ, ਪਰ ਇਹ ਸ਼ਬਦ ਦੇਸ਼ ਭਰ ’ਚ ਫੈਲੀਆਂ ਅਨੇਕਾਂ ਆਦੀਵਾਸੀ ਜਾਂ ਬਨਵਾਸੀ ਨਸਲਾਂ, ਉਨ੍ਹਾਂ ਦੇ ਸਮਾਜਿਕ ਸੰਸਕਾਰਾਂ, ਸੰਸਕ੍ਰਿਤੀ ਅਤੇ ਸਰੋਕਾਰਾਂ ਨਾਲ ਜੁੜਿਆ ਹੈ

ਇਨ੍ਹਾਂ ਦੇ ਜਿੰਨੇ ਭਾਈਚਾਰਕ ਸਮੂਹ ਹਨ, ਓਨੀ ਹੀ ਵਿਭਿੰਨਤਾਪੂਰਨ ਜੀਵਨਸ਼ੈਲੀ ਅਤੇ ਸੰਸਕ੍ਰਿਤੀ ਹੈ ਕਿਉਂਕਿ ਹਾਲੇ ਵੀ ਇਸ ਸੰਸਕ੍ਰਿਤੀ ਦੇ ਜੀਵਨਦਾਈ ਮੁੱਲਾਂ ਅਤੇ ਖੁਸ਼ਮਈ ਅਠਖੇਲੀਆਂ ਤੋਂ ਅਣਜਾਣ ਹਨ, ਇਸ ਲਈ ਇਨ੍ਹਾਂ ਦਾ ਜੀਵਨ ਸਾਡੇ ਲਈ ਰਹੱਸਮਈ ਬਣਿਆ ਹੋਇਆ ਹੈ ਇਸ ਸੰਯੋਗ ਦੇ ਚੱਲਦਿਆਂ ਹੀ ਉਨ੍ਹਾਂ ਪ੍ਰਤੀ ਇਹ ਧਾਰਨਾ ਵੀ ਬਣਾ ਲਈ ਗਈ ਹੈ ਕਿ ਇੱਕ ਤਾਂ ਉਹ ਸਿਰਫ਼ ਕੁਦਰਤ ਪ੍ਰੇਮੀ ਹਨ, ਦੂਜਾ, ਉਹ ਆਧੁਨਿਕ ਸੱਭਿਅਤਾ ਅਤੇ ਸੰਸਕ੍ਰਿਤੀ ਤੋਂ ਦੂਰ ਹਨ ਇਸ ਕਾਰਨ ਉਨ੍ਹਾਂ ਦੇ ਉਸ ਪੱਖ ਨੂੰ ਤਾਂ ਜ਼ਿਆਦਾ ਉਭਾਰਿਆ ਗਿਆ, ਜੋ ‘ਘੋਟੁਲ’, ‘ਭਗੋਰੀਆ’ ਅਤੇ ‘ਰੋਰੂੰਗ’ ਵਰਗੇ ਰੀਤੀ-ਰਿਵਾਜ਼ਾਂ ਅਤੇ ਸਰੀਰਕ ਖੁੱਲ੍ਹੇਪਣ ਨਾਲ ਜੁੜੇ ਹਨ,

ਪਰ ਉਨ੍ਹਾਂ ਮੁੱਲਾਂ ਨੂੰ ਨਹੀਂ ਉਭਾਰਿਆ ਗਿਆ, ਜੋ ਕੁਦਰਤ ਨਾਲ ਜੁੜੀ ਗਿਆਨ ਪਰੰਪਰਾ, ਜੰਗਲੀ ਜੀਵਾਂ ਨਾਲ ਸਹਿ-ਹੋਂਦ, ਪ੍ਰੇਮ ਅਤੇ ਮੁੜ-ਵਿਆਹ ਵਰਗੇ ਆਧੁਨਿਕ ਸਮਾਜਿਕ ਮੁੱਲਾਂ ਅਤੇ ਸਰੋਕਾਰਾਂ ਨਾਲ ਜੁੜੇ ਹੋਏ ਹਨ ਇਨ੍ਹਾਂ ਸੰਦਰਭਾਂ ’ਚ ਉਨ੍ਹਾਂ ਦਾ ਜੀਵਨ ਅਤੇ ਸੰਸਕ੍ਰਿਤੀ ਨਾਲ ਜੁੜਿਆ ਸੰਸਾਰ ਆਦਰਸ਼ ਰਿਹਾ ਹੈ ਇਨ੍ਹਾਂ ਖੁਲਾਸੇ ਸਬੰਧਾਂ, ਬਹੁਰੰਗੀ ਪਹਿਰਾਵਿਆਂ, ਲੱਕੜ ਅਤੇ ਜੰਗਲੀ ਜੀਵਾਂ ਦੇ ਦੰਦ ਅਤੇ ਹੱਡੀਆਂ ਨਾਲ ਬਣੇ ਗਹਿਣਿਆਂ ਨਾਲ ਉਮੰਗ ਅਤੇ ਖੁਸ਼ੀਆਂ ਭਰੇ ਲੋਕ-ਗੀਤ, ਸੰਗੀਤ ਅਤੇ ਨ੍ਰਿਤ ਨਾਲ ਸਰਾਬੋਰ ਰੋਮਾਂਚਕ ਸੰਸਾਰ ਅਤੇ ਰੀਤੀ-ਰਿਵਾਜ਼ਾਂ ਨੂੰ ਉਂਜ ਤਾਂ ਮੰਨਿਆ ਪਰ ਕਥਿਤ ਸੱਭਿਅਤਾ ਦੇ ਮਾਪਦੰਡ ’ਤੇ ਖਰਾ ਨਹੀਂ ਮੰਨਿਆ ਉਨ੍ਹਾਂ ਦੇ ਸਦੀਆਂ ਤੋਂ ਚੱਲੇ ਆ ਰਹੇ ਪਾਰੰਪਰਿਕ ਜੀਵਨ ਨੂੰ ਆਧੁਨਿਕ ਸੱਭਿਅਤਾ ਦੀ ਦ੍ਰਿਸ਼ਟੀ ਨਾਲ ਪੱਛੜਿਆ ਮੰਨਿਆ ਉਨ੍ਹਾਂ ਨੂੰ ਅਸੱਭਿਆ ਮੰਨਿਆ

ਨਤੀਜੇ ਵਜੋਂ ਸਮਾਜਸ਼ਾਸਤਰੀਆਂ ਨੂੰ ਅਤੇ ਮਾਨਵਤਾਵਾਦੀਆਂ ਨੂੰ ਉਨ੍ਹਾਂ ’ਤੇ ਤਰਸ ਆਇਆ ਅਤੇ ਉਨ੍ਹਾਂ ਨੂੰ ‘ਸੱਭਿਆ’ ਅਤੇ ਆਧੁਨਿਕ ਬਣਾਉਣ ਦੀਆਂ ਮੁਹਿੰਮਾਂ ਦੀ ਹੋੜ ਲੱਗ ਗਈ ਉਨ੍ਹਾਂ ਨੂੰ ਸਨਾਤਨ ਹਿੰਦੂ ਧਰਮ ਤੋਂ ਵੱਖ ਕਰਨ ਦੀਆਂ ਕੋਸ਼ਿਸ਼ਾਂ ਇਸ ਮੁਹਿੰਮ ਦਾ ਹਿੱਸਾ ਹਨ ਉਂਜ ਉਨ੍ਹਾਂ ਦੇ ਜੀਵਨ ਅਤੇ ਸੰਸਕ੍ਰਿਤੀ ਨੂੰ ਬਦਲਣ ਦੇ ਉਪਾਅ ਉਨ੍ਹਾਂ ਦੀ ਜੀਵਨਸ਼ੈਲੀ ਦੇ ਅਭਿਐਨ ਦੇ ਬਹਾਨੇ ਸ਼ੁਰੂ ਹੋਏ ਇਹ ਅਧਿਐਨ ਉਨ੍ਹਾਂ ਨੂੰ ਮਨੁੱਖ ਮੰਨ ਕੇ ਚੱਲਣ ਤੋਂ ਕਿਤੇ ਜ਼ਿਆਦਾ, ਉਨ੍ਹਾਂ ਨੂੰ ਵਸਤੂ ਅਤੇ ਵਸਤੂ ਤੋਂ ਵੀ ਅਲੱਗ ਪੁਰਾਤੱਤਵੀ ਵਸਤੂ ਮੰਨ ਕੇ ਕੀਤੇ ਗਏ ਨਤੀਜੇ ਵਜੋਂ ਆਦੀਵਾਸੀ ਅਧਿਐਨ ਅਤੇ ਸੁਰੱਖਿਆ ਦੀਆਂ ਸਰਕਾਰੀ ਪੱਧਰ ’ਤੇ ਨਵੀਆਂ ਬ੍ਰਾਂਚਾਂ ਖੁੱਲ੍ਹ ਗਈਆਂ ਆਦੀਵਾਸੀ ਖੇਤਰਾਂ ’ਚ ਈਸਾਈ ਮਿਸ਼ਨਰੀਆਂ ਨੂੰ ਕੰਮ ਲਈ ਉਤਸ਼ਾਹਿਤ ਕੀਤਾ ਗਿਆ ਮਿਸ਼ਨਰੀਆਂ ਨੇ ਸਿੱਖਿਆ ਅਤੇ ਸਿਹਤ ਦੇ ਖੇਤਰਾਂ ’ਚ ਜ਼ਿਕਰਯੋਗ ਕੰਮ ਤਾਂ ਕੀਤੇ, ਪਰ ਮਿਥੇ ਢੰਗ ਨਾਲ ਧਰਮ ਪਰਿਵਰਤਨ ਦੀ ਮੁਹਿੰਮਾਂ ਵੀ ਚਲਾਈਆਂ

ਇਨ੍ਹਾਂ ਮੁਹਿੰਮਾਂ ’ਚ ਬੌਧਿਕ ਭਾਰਤੀਆਂ ਦੇ ਤਰਕ ਅੜਿੱਕਾ ਨਾ ਬਣਨ, ਇਸ ਲਈ ਕਈ ਆਦੀਵਾਸੀ ਬਹੁਤਾਤ ਵਾਲੇ ਖੇਤਰਾਂ ਨੂੰ ‘ਵਰਜਿਤ ਖੇਤਰ’ ਐਲਾਨ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਬਹਾਨਾ ਬਣਾਇਆ ਗਿਆ ਕਿ ਇਨ੍ਹਾਂ ਦੀ ਪਾਰੰਪਰਿਕ ਸੰਸਕ੍ਰਿਤੀ ਅਤੇ ਗਿਆਨ ਪਰੰਪਰਾ ਨੂੰ ਸੁਰੱਖਿਅਤ ਬਣਾਈ ਰੱਖਣ ਦੇ ਇਹ ਅਦਾਰੇ ਹਨ ਮਿਸ਼ਨਰੀਆਂ ਨੂੰ ਸਥਾਪਿਤ ਕਰਨ ਦੇ ਪਰਿਪੱਖ ’ਚ ਤਰਕ ਦਿੱਤਾ ਕਿ ਇਨ੍ਹਾਂ ਨੂੰ ਸੱਭਿਆ ਅਤੇ ਸਿੱਖਿਅਤ ਬਣਾਉਣਾ ਹੈ ਪਰ ਇਹ ਦਲੀਲਾਂ ਉਦੋਂ ਝੂਠੀਆਂ ਸਾਬਤ ਹੋ ਗਈਆਂ, ਜਦੋਂ ਸੰਸਕ੍ਰਿਤੀ ਅਤੇ ਧਰਮ ਬਦਲਣ ਦੇ ਇਹ ਕਥਿਤ ਉਪਾਅ ਅੰਗਰੇਜ਼ੀ ਸੱਤਾ ਨੂੰ ਚੁਣੌਤੀ ਬਣਨ ਲੱਗੀ

ਅਜ਼ਾਦੀ ਅੰਦੋਲਨ ਦੀਆਂ ਪਹਿਲੀਆਂ ਚਿੰਗਾਰੀਆਂ ਇਸੇ ਦਮਨ ਖਿਲਾਫ਼ ਆਦੀਵਾਸੀ ਖੇਤਰਾਂ ’ਚ ਫੁੱਟੀਆਂ ਭੀਲ ਅਤੇ ਸੰਥਾਲ ਆਦੀਵਾਸੀਆਂ ਦੇ ਵਿਦਰੋਹ ਇਸੇ ਦਮਨ ਦੀ ਉਪਜ ਸੀ ਜਿਸ 1857 ਨੂੰ ਦੇਸ਼ ਦਾ ਮਿਥਿਆ ਪਹਿਲਾ ਅਜ਼ਾਦੀ ਸੰਗਰਾਮ ਮੰਨਿਆ ਜਾਂਦਾ ਹੈ, ਉਸ ’ਚ ਆਹੂਤੀ ਕਈ ਆਦੀਵਾਸੀ ਭਾਈਚਾਰਿਆਂ ਨੇ ਦਿੱਤੀ 1857 ਤੋਂ ਵੀ ਪਹਿਲਾਂ ਓਡੀਸ਼ਾ ’ਚ ਆਦੀਵਾਸੀ ਅਸੰਤੋਸ਼ ਦੇ ਰੂਪ ’ਚ ਜੋ ਵਿਦਰੋਹ ਵਿਆਪਕ ਰੂਪ ’ਚ ਫੁੱਟਿਆ ਸੀ, ਇਸ ਨੂੰ ਹੁਣ ਜਾ ਕੇ ਪਹਿਲਾ ਸੁਤੰਤਰਤਾ ਸੰਗਰਾਮ ਦਾ ਦਰਜਾ ਦਿੱਤੇ ਜਾਣ ਦੀ ਮੰਗ ਉੱਠ ਰਹੀ ਹੈ

ਅੰਗਰੇਜ਼ੀ ਹੁਕਮਰਾਨਾਂ ਖਿਲਾਫ਼ ਭਾਰਤੀ ਨਾਗਰਿਕਾਂ ਦਾ ਇਹ ਹਥਿਆਰਬੰਦ ਸੰਘਰਸ਼ 1857 ਦੇ ਸੰਗਰਾਮ ਤੋਂ 40 ਸਾਲ ਪਹਿਲਾਂ 1817 ’ਚ ਰਾਸ਼ਟਰੀ ਸਵੈਮਾਣ ਦਾ ਪ੍ਰਤੀਕ ਬਣ ਕੇ ਉੱਭਰਿਆ ਸੀ ਜਿੱਥੋਂ ਤੱਕ ਬਨਵਾਸੀਆਂ ਦੇ ਧਰਮ ਦਾ ਸਵਾਲ ਹੈ ਤਾਂ ਇਹ ਆਦੀਵਾਸੀ ਹੀ ਨਹੀਂ, ਸਗੋਂ ਧਰਮ ਸਮੁੱਚੇ ਮਨੁੱਖੀ ਭਾਈਚਾਰੇ ’ਚ ਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਜੀਵਨ ਜਾਚ ਸਿਖਾਉਂਦਾ ਹੈ ਮਨੁੱਖੀ-ਜੀਵਨ ’ਚ ਧਰਮ ਪ੍ਰਤੀ ਇਹ ਭਾਵਨਾਵਾਂ ਅਰੰਭ ਦਾ ਬੀਜ-ਮੰਤਰ ਹਨ ਧਰਮ ਦੇ ਸੰਸਕਾਰ ਹਰੇਕ ਮਨੁੱਖ ’ਚ ਜਨਮ ਦੇ ਨਾਲ ਹੀ ਸੁਰਤ ’ਚ ਬੈਠੇ ਚਲੇ ਜਾਂਦੇ ਹਨ,

ਜੋ ਸਾਰੀ ਜਿੰਦਗੀ ਉਸ ਨੂੰ ਧਾਰਮਿਕ ਬਣਾਈ ਰੱਖਣ ਦਾ ਕੰਮ ਕਰਦੇ ਹਨ ਇਸ ਦ੍ਰਿਸ਼ਟੀ ਨਾਲ ਆਦੀਵਾਸੀ ਕਹਿ ਲਈਏ ਜਾਂ ਬਨਵਾਸੀ ਇਹ ਮੂਲ ਰੂਪ ਨਾਲ ਸਨਾਤਨ ਹਿੰਦੂ ਹੀ ਸਨ ਇਸ ਲਈ ਜਨਗਣਨਾ ਦੇ ਧਰਮ ਕਾਲਮ ’ਚ ਇਨ੍ਹਾਂ ਦੇ ਸਵੈ-ਇੱਛਾ ਨਾਲ ਹਿੰਦੂ ਲਿਖੇ ਜਾਣ ’ਤੇ ਕਿਸੇ ਨੂੰ ਇਤਰਾਜ਼ ਪ੍ਰਗਟ ਕਰਨ ਦੀ ਜ਼ਰੂੂਰਤ ਨਹੀਂ ਹੋਣੀ ਚਾਹੀਦੀ ਇਹ ਸਹੀ ਹੈ ਕਿ 1951 ਦੇ ਜਨਗਣਨਾ ਖਰੜੇ ’ਚ ਨਵੇਂ ਕਾਲਮ ’ਤੇ ਟ੍ਰਾਈਬ ਜਾਂ ਜਨਜਾਤੀ ਲਿਖਿਆ ਹੋਇਆ ਸੀ

ਇਸ ’ਚ ਆਦੀਵਾਸੀਆਂ ਨੂੰ ਆਪਣੇ ਭਾਈਚਾਰੇ ਦੀ ਪਛਾਣ ਵਾਲੇ ਭੀਲ, ਗੌੜ, ਸੰਥਾਲ, ਸਰਨਾ, ਸਹਿਰੀਆ ਆਦਿ ਲਿਖਣ ਦੀ ਛੋਟ ਸੀ ਇਸ ਲਈ, ਇਸ ’ਚ ਇਹ ਕਿੱਥੇ ਪਰਿਭਾਸ਼ਿਤ ਹੁੰਦਾ ਹੈ ਕਿ ਇਹ ਸਨਾਤਨ ਹਿੰਦੂ ਨਹੀਂ ਹਨ? ਸਮਾਂ ਪਾ ਕੇ ਇਸ ਸਤੰਭ ਨੂੰ ਕਾਂਗਰਸ ਸਰਕਾਰ ਨੇ ਹੀ ਹਟਾ ਦਿੱਤਾ ਸੀ ਇਹ ਵੱਖਰੀ ਗੱਲ ਹੈ ਕਿ ਸੰਵਿਧਾਨ ’ਚ ਦਿੱਤੀ ਗਈ ਧਾਰਮਿਕ ਅਜ਼ਾਦੀ ਦੇ ਅਧਿਕਾਰ ਦੇ ਚੱਲਦਿਆਂ ਕੋਈ ਵੀ ਵਿਅਕਤੀ ਧਰਮ ਪਰਿਵਰਤਨ ਕਰ ਸਕਦਾ ਹੈ ਉਂਜ, ਇਸ ਇਸਾਈਅਤ ਤੋਂ ਆਦੀਵਾਸੀਆਂ ਨੂੰ ਖੁਦ ਬਚਣ ਅਤੇ ਸਰਕਾਰਾਂ ਨੂੰ ਬਚਾਉਣ ਦੀ ਜ਼ਰੂਰਤ ਹੈ
ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.