ਚੀਨ ਦੀ ਘੇਰਾਬੰਦੀ ਦੀ ਕਵਾਇਦ
ਹਿੰਦ -ਪ੍ਰਸ਼ਾਂਤ ਖੇਤਰ ’ਚ ਚੀਨ ਵਿਸਤਾਰਵਾਦੀ ਮਨਸੂਬਿਆਂ ’ਤੇ ਨਕੇਲ ਪਾਉਣ ਲਈ ਕਵਾਲੀਲੇਟਰਲ ਸਕਿਊਰਿਟੀ ਡਾਇਲਾਗ ( ਕਵਾਡ) ਨੇ ਯਤਨ ਸ਼ੁਰੂ ਕਰ ਦਿੱਤੇ ਹਨ ਸਮੂਹ ’ਚ ਸ਼ਾਮਲ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਬਫਰ (ਦੋਵਾਂ ਦੇਸ਼ਾਂ ਦੀ ਦਖ਼ਲ ਤੋਂ ਮੁਕਤ ) ਹਿੰਦ-ਪ੍ਰਸ਼ਾਂਤ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਇਸ ਖੇਤਰ ’ਚ ਬਿਨਾਂ ਕਿਸੇ ਰੋਕਟੋਕ ਦੇ ਜਹਾਜ਼ਾਂ ਦੇ ਆਉਣ ਜਾਣ ਅਤੇ ਖੇਤਰੀ ਅਖੰਡਤਾ ’ਤੇ ਸਹਿਮਤੀ ਬਣੀ ਨਵੰਬਰ 2017 ’ਚ ਅਮਰੀਕਾ, ਜਾਪਾਨ, ਆਸਟਰੇਲੀਆ ਅਤੇ ਭਾਰਤ ਦੇ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੀ ਵਧਦੀ ਦਖਲ਼ਅੰਦਾਜ਼ੀ ’ਤੇ ਰੋਕ ਲਾਉਣ ਲਈ ਕਵਾਡ ਦੀ ਸਥਾਪਨਾ ਕੀਤੀ ਸੀ
ਬੈਠਕ ’ਚ ਹਾਜ਼ਰ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਇਸ ਖੇਤਰ ’ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਹੱਲਾਸ਼ੇਰੀ ਦੇਣ ਦੇ ਟੀਚੇ ਨਾਲ ਸੰਪਰਕ, ਢਾਂਚਾਗਤ ਸੁਵਿਧਾਵਾਂ ਅਤੇ ਸੁਰੱਖਿਆ ਸਬੰਧੀ ਆਪਸੀ ਸਹਿਯੋਗ ਵਧਾਉਣ ’ਤੇ ਜੋਰ ਦਿੱਤਾ ਕਵਾਡ ਦੇਸ਼ਾਂ ਦੀ ਇਹ ਬੈਠਕ ਇਸ ਲਈ ਵੀ ਅਹਿਮ ਹੋ ਜਾਂਦੀ ਹੈ ਕਿ ਇਸ ਸਮੇਂ ਭਾਰਤ ਅਤੇ ਚੀਨ ਦੀ ਫੌਜ ਡਿਸਇੰਗੇਜਮੇਂਟ ਦੀ ਪ੍ਰਕਿਰਿਆ ਤਹਿਤ ਪਿੱਛੇ ਹਟ ਰਹੀ ਹੈ ਫੌਜ ਦੇ ਇਸ ਕਦਮ ਨਾਲ ਪੂਰਬੀ ਲੱਦਾਖ ਸੈਕਟਰ ’ਚ ਐਲਏਸੀ ’ਤੇ ਬਣਿਆ ਤਣਾਅ ਘੱਟ ਹੋ ਗਿਆ ਹੈ
ਹੁਣ ਉਮੀਦ ਇਸ ਗੱਲ ਦੀ ਵੀ ਕੀਤੀ ਜਾ ਰਹੀ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਪੈਦਾ ਸੀਮਾ ਵਿਵਾਦ ਵੀ ਕਿਸੇ ਆਖਰੀ ਨਤੀਜੇ ’ਤੇ ਪਹੁੰਚ ਜਾਵੇਗਾ ਪੂਰਬੀ ਲੱਦਾਖ ’ਚ ਪਿਛਲੇ ਨੌ ਮਹੀਨਿਆਂ ਤੋਂ ਭਾਰਤ ਅਤੇ ਚੀਨ ਦੀਆਂ ਸੇਵਾਵਾਂ ਇੱਕ ਦੂਜੇ ਦੇ ਸਾਹਮਣੇ ਡਟੀਆਂ ਹੋਈਆਂ ਸੀ ਇਸ ਦੌਰਾਨ ਕਈ ਵਾਰ ਅਜਿਹੇ ਮੌਕੇ ਵੀ ਆਏ ਜਦੋਂ ਫੌਜ ਯੁੱਧ ਦੀ ਕਗਾਰ ’ਤੇ ਪਹੁੰਚ ਗਈਆਂ ਸਨ ਬਿਨਾਂ ਸ਼ੱਕ ਕਵਾਡ ਸਮੂਹ ਦੀ ਵਧਦੀ ਸਰਗਰਮੀ ਨੂੰ ਚੀਨ ਆਪਣੇ ਲਈ ਵੱਡੇ ਖਤਰੇ ਦੇ ਤੌਰ ’ਤੇ ਦੇਖਣ ਲੱਗਿਆ ਹੈ
ਅਜਿਹੇ ਹਾਲਾਤਾਂ ’ਚ ਉਸ ਨੇ ਭਾਰਤ ਨੂੰ ਰਣਨੀਤਿਕ ਮੋਰਚਿਆਂ ’ਤੇ ਕਾਊਟਰ ਕਰਨ ਲਈ ਪੂਰਬੀ ਲੱਦਾਖ ਦੀ ਗਲਵਾਨ ਘਾਟੀ, ਹਾਟ ਸਪ੍ਰਿੰਗ, ਗੋਗਰਾ-ਕੋਂਗਕਾ ਲਾ ਖੇਤਰ ਅਤੇ ਪੈਂਗੋਂਗ ਤਸੋ ਦੇ ਉਤਰ ’ਚ ਰਣਨੀਤਿਕ ਪ੍ਰਭਾਵ ਅਤੇ ਜੰਗੀ ਮਹੱਤਵ ਵਾਲੇ ਇਲਾਕਿਆਂ ’ਤੇ ਅਚਾਨਕ ਕਬਜ਼ਾ ਕਰਕੇ ਐਲਏਸੀ ’ਤੇ ਤਣਾਅ ਪੈਦਾ ਕਰ ਦਿੱਤਾ ਭਾਰਤ ਅਤੇ ਚੀਨ ਵਿਚਕਾਰ ਟਕਰਾਅ ਪਿਛਲੇ ਸਾਲ ਮਈ ’ਚ ਉਦੋਂ ਸ਼ੁਰੂ ਹੋਇਆ ਜਦੋਂ ਚੀਨੀ ਫੌਜ ਨੇ ਇਸ ਖੇਤਰ ’ਚ ਭਾਰਤ ਦੇ ਕਬਜ਼ੇ ਵਾਲੇ ਇਲਾਕੇ ’ਚ ਪੈਰ ਜਮਾਂ ਲਏ ਸਨ ਇਸ ਦੇ ਬਾਅਦ ਜੂਨ ’ਚ ਚੀਨੀ ਫੌਜੀਆਂ ਨੇ ਗਲਵਾਨ ਘਾਟੀ ’ਚ ਭਾਰਤੀ ਫੌਜੀਆਂ ’ਤੇ ਹਮਲਾ ਕੀਤਾ ਜਿਸ ’ਚ ਵੀਹ ਜਵਾਨ ਸ਼ਹੀਦ ਹੋ ਗਏ ਸਨ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਸਿਖਰਾਂ ’ਤੇ ਪਹੁੰਚ ਗਿਆ ਸੀ
ਦਰਅਸਲ, ਇਸ ਵਾਰ ਜਦੋਂ ਚੀਨ ਨੇ ਲੱਦਾਖ ਖੇਤਰ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਉਸ ਦੇ ਸਾਹਮਣੇ ਡਟ ਕੇ ਖੜਾ ਹੋ ਗਿਆ ਭਾਰਤ ਨੇ ਹਰ ਰਣਨੀਤਿਕ ਅਤੇ ਕੂਟਨੀਤਿਕ ਮੋਰਚਿਆਂ ’ਤੇ ਉਸ ਨੂੰ ਸਖਤੀ ਨਾਲ ਉੱਤਰ ਦਿੱਤਾ ਆਰÎਥਿਕ ਮੋਰਚੇ ’ਤੇ ਘੇਰਨ ਲਈ ਉਸ ਨੇ ਐਲਏਸੀ ’ਤੇ ਜਵਾਨਾਂ ਦੀ ਗਿਣਤੀ ਵਧਾਈ ਆਰਥਿਕ ਮੋਰਚੇ ’ਤੇ ਘੇਰਨ ਲਈ ਚੀਨੀ ਮੋਬਾਇਲ ਐਪਾਂ ਨੂੰ ਬੈਨ ਕੀਤਾ ਫੌਜੀ ਪੱਧਰ ’ਤੇ ਗੱਲਬਾਤ ਦੇ ਨਾਲ ਨਾਲ ਭਾਰਤ ਨੇ ਆਪਣੇ ਫੌਜੀਆਂ ਦਾ ਹੌਸਲਾ ਅਫ਼ਜਾਈ ਕਰਕੇ ਚੀਨ ਦੇ ਇਸ ਭਰਮ ਨੂੰ ਵੀ ਤੋੜਿਆ ਕਿ ਭਾਰਤ ਦੀ ਫੌਜ ਸਮਰੱਥਾ ਕੜਾਕੇ ਦੀ ਠੰਢ ’ਚ ਪਸਤ ਹੋ ਜਾਵੇਗੀ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਭਾਰਤ ਨੇ ਯੁੱਧ ਖੇਤਰ ਦੇ ਮੈਦਾਨ ਤੋਂ ਲੈ ਕੇ ਸਮਝੌਤੇ ਤੱਕ ਆਪਣੀ ਕੂਟਨੀਤਿਕ ਮੁਹਾਰਤ ਦਾ ਅਜਿਹਾ ਖਾਕਾ ਤਿਆਰ ਕੀਤਾ ਕਿ ਚੀਨ ਨੂੰ ਆਪਣੇ ਕਦਮ ਪਿੱਛੇ ਖਿੱਚ ਲੈਣ ਲਈ ਮਜ਼ਬੂਰ ਹੋਣਾ ਪਿਆ ਪੂਰੇ ਮਾਮਲੇ ’ਚ ਭਾਰਤ ਸ਼ੁਰੂ ਤੋਂ ਹੀ ਚੀਨ ’ਤੇ ਦਬਾਅ ਬਣਾਉਣ ਦੀ ਨੀਤੀ ’ਤੇ ਚੱਲਦਾ ਹੋਇਆ ਦਿਖਾਈ ਦਿੱਤਾ
ਸੰਸਾਰਿਕ ਮੰਚਾਂ ’ਤੇ ਭਾਰਤ ਚੀਨ ਨੂੰ ਵਿਸਤਾਰਵਾਦੀ ਮਾਨਸਿਕਤਾ ਵਾਲਾ ਰਾਸ਼ਟਰ ਸਾਬਤ ਕਰਨ ਦੀ ਦਿਸ਼ਾ ’ਚ ਅੱਗੇ ਵਧਿਆ ਭਾਰਤ ਨੇ ਇਨ੍ਹਾ ਯਤਨਾਂ ਦਾ ਨਤੀਜਾ ਇਹ ਹੋਇਆ ਕਿ ਚੀਨ ਨੂੰ ਬਾਇਡੇਨ ਪ੍ਰਸ਼ਾਸਨ ਨੇ ਸਾਫ਼ ਤੌਰ ਅਹਿਸਾਸ ਕਰਾ ਦਿੱਤਾ ਕਿ ਗੁਆਂਢੀ ਦੇਸ਼ਾਂ ਨਾਲ ਉਸ ਦੇ ਜੋ ਵਿਵਾਦ ਚੱਲ ਰਹੇ ਹਨ, ਉਸ ’ਤੇ ਅਮਰੀਕਾ ਨਿਗ੍ਹਾ ਰੱਖ ਰਿਹਾ ਹੈ ਬਾਇਡੇਨ ਪ੍ਰਸ਼ਾਸਨ ਦੀ ਇਹ ਚਿਤਾਵਨੀ ਸਿੱਧੀ-ਸਿੱਧੀ ਭਾਰਤ ਅਤੇ ਤਾਈਵਾਨ ਦੇ ਸੰਦਰਭ ’ਚ ਸੀ ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਏਜੰਡੇ ’ਤੇ ਸਹਿਯੋਗ ਸਬੰਧੀ ਵੀ ਚੀਨ ਭਾਰਤ ਦੇ ਦਬਾਅ ’ਚ ਸੀ
ਪਿਛਲੇ ਦਿਨੀਂ ਹੀ ਦੋਵਾਂ ਦੇਸ਼ਾਂ ਵਿਚਕਾਰ ਇਸ ਮੁੱਦੇ ’ਤੇ ਗੱਲ ਹੋਈ ਸੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿਛਲੇ ਦਿਨੀਂ ਸੰਸਦ ’ਚ ਪੂਰਬੀ-ਲੱਦਾਖ ਦੀ ਮੌਜੂਦਾ ਸਥਿਤੀ ’ਤੇ ਕਿਹਾ ਸੀ ਕਿ ਚੀਨ ਦੇ ਨਾਲ ਪੈਗੋਂਗ ਝੀਲ ਦੇ ਉੱਤਰ ਅਤੇ ਦੱਖਣੀ ਤੱਟ ’ਤੇ ਫੌਜ ਪਿੱਛੇ ਹਟਣ ਦਾ ਸਮਝੌਤਾ ਹੋ ਗਿਆ ਹੈ ਸਮਝੌਤੇ ਅਨੁਸਾਰ ਦੋਵਾਂ ਦੇਸ਼ ਟਕਰਾਅ ਵਾਲੇ ਖੇਤਰਾਂ ’ਚ ਡਿਸਇਗੇਜਮੇਂਟ ਲਈ ਅਪਰੈਲ 2020 ਦੀ ਫਾਰਵਰਡ ਡੇਪਲਾਇਮੇਂਟਸ (ਫੌਜ ਤੈਨਾਤੀ) ਜੋ ਇੱਕ ਦੂਜੇ ਦੇ ਬਹੁਤ ਨਜਦੀਕ ਹੈ, ਤੋਂ ਪਿੱਛੇ ਹਟ ਕੇ ਵਾਪਸ ਆਪਣੇ ਆਪਣੇ ਸਥਾਈ ਚੌਂਕੀਆਂ ’ਤੇ ਪਰਤਣਗੇ ਰੱਖਿਆ ਮੰਤਰੀ ਅਨੁਸਾਰ ਭਾਰਤ ਅਤੇ ਚੀਨ ਇਸ ਝੀਲ ਦੇ ਦੋਵਾਂ ਤੱਟਾਂ ਦੀ ਫਾਰਵਰਡ ਲੋਕਅੰਸ਼ ਨਾਲ ਫੌਜਾਂ ਹਟਾਉਣ ਨੂੰ ਤਿਆਰ ਹੋ ਗਏ ਹਨ ਰੱਖਿਆ ਮੰਤਰੀ ਅਨੁਸਾਰ ਦੋਵੇਂ ਦੇਸ਼ ਪੈਗੇਂਗ ਝੀਲ ਦੇ ਦੱਖਣੀ ਹਿੱਸੇ ’ਚੋਂ ਵੀ ਫੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ’ਤੇ ਅੱਗੇ ਵਧਣਗੇ
ਸਮਝੌਤੇ ਅਨੁਸਾਰ ਐਲਏਸੀ ’ਤੇ ਫ਼ਿਗਰ-4 ਤੋਂ ਲੈ ਕੇ ਫ਼ਿੰਗਰ-8 ਤੱਕ ਦੇ 23 ਕਿ.ਮੀ ਇਲਾਕੇ ਨੂੰ ਗਸ਼ਤ ਤੋਂ ਮੁਕਤ ਰੱਖਿਆ ਗਿਆ ਹੈ ਭਾਵ ਨਿਗਰਾਨੀ ਲਈ ਕਿਸੇ ਦੇਸ਼ ਦੀ ਫੌਜ ਉਥੇ ਨਹੀਂ ਜਾ ਸਕੇਗੀ ਇਸ ਤੋਂ ਪਹਿਲਾਂ ਫ਼ਿੰਗਰ-8 ਤੱਕ ਭਾਰਤੀ ਫੌਜ ਅਤੇ ਫਿੰਗਰ-4 ਤੱਕ ਚੀਨੀ ਫੌਜ ਗਸ਼ਤ ਕਰਦੀ ਰਹੀ ਹੈ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਦੀ ਮੁੱਖ ਵਜ੍ਹਾ ਵੀ ਇਹੀ ਹੈ ਭਾਰਤ ਫਿੰਗਰ-8 ਨੂੰ ਐਲਏਸੀ ਬਣਾਉਣ ਦੀ ਗੱਲ ਕਰ ਰਿਹਾ ਹੈ ਹਲਾਂਕਿ ਚੀਨ ਦੀ ਫੌਜ ਨੇ ਆਪਣੇ ਬਿਆਨ ’ਚ ਕੇਵਲ ਪੈਂਗੋਲ ਝੀਲ ਤੋਂ ਪਿੱਛੇ ਹਟਣ ਦੀ ਗੱਲ ਕਹੀ ਹੈ, ਜਦੋਂ ਕਿ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਚੀਨ ਨੇ ਡੇਪਸਾਂਗ ਸਮੇਤ ਕੁਝ ਹੋਰ ਸੈਕਟਰਾਂ ’ਤੇ ਵੀ ਕਬਜ਼ਾ ਕੀਤਾ ਹੋਇਆ ਹੈ
ਇਸ ਤੋਂ ਇਲਾਵਾ ਚੀਨੀ ਫੌਜ ਵੱਲੋਂ ਜੋ ਬਿਆਨ ਆਇਆ ਹੈ, ਉਸ ’ਚ ਕਿਤੇ ਵੀ ਅਪਰੈਲ 2020 ਤੋਂ ਪਹਿਲਾਂ ਦੀ ਸਥਿਤੀ ’ਚ ਪਰਤਣ ਦੀ ਗੱਲ ਨਹੀਂ ਕਹੀ ਗਈ ਇਸ ਇਲਾਕੇ ਸਬੰਧੀ ਕਮਾਂਡਰ ਪੱਧਰ ਦੀ ਗੱਲਬਾਤ ਹੋਣੀ ਹਾਲੇ ਬਾਕੀ ਹੈ ਇਸ ਲਈ ਹਾਲੇ ਇਹ ਕਹਿਣਾ ਜਲ਼ਦਬਾਜੀ ਹੋਵੇਗਾ ਕਿ ਐਲਏਸੀ ਸਬੰਧੀ ਵਿਵਾਦ ਟਲ ਗਿਆ ਹੈ ਅਤੇ ਚੀਨ ਨੇ ਆਪਣਾ ਦਾਅਵਾ ਛੱਡ ਦਿੱਤਾ ਹੈ ਇਸ ਦਾ ਅਰਥ ਇਹ ਹੋਇਆ ਕਿ ਮਾਮਲਾ ਹਾਲੇ ਤੱਕ ਪੂਰੀ ਤਰ੍ਹਾਂ ਨਹੀਂ ਸੁਲਝਿਆ ਹੈ ਪਰ ਹੁਣ ਭਾਰਤ ਨੇ ਕਵਾਡ ਦੇਸ਼ਾਂ ਜਰੀਏ ਚੀਨ ਨੂੰ ਆਪਣੇ ਚੱਕਰਵਿਊ ’ਚ ਉਲਝਾਉਣ ਦੀ ਜਿਸ ਨੀਤੀ ’ਤੇ ਕੰਮ ਸ਼ੁਰੂ ਕੀਤਾ ਹੈ, ਵੇਖਣਾ ਇਹ ਹੈ ਕਿ ਚੀਨ ਇਸ ਚੱਕਰਵਿਊ ਨੂੰ ਫਸਦਾ ਹੈ ਜਾਂ ਨਹੀਂ
ਡਾ.ਐਨ. ਕੇ . ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.