ਕੀ ਬਿਰਧ ਆਸ਼ਰਮਾਂ ’ਚ ਬਜ਼ੁਰਗਾਂ ਦੀ ਗਿਣਤੀ ’ਚ ਵਾਧਾ ਸਾਡੀ ਤਰੱਕੀ ਹੈ!
ਡਿਜ਼ੀਟਲ ਇੰਡੀਆ! ਡਿਜ਼ੀਟਲ ਇੰਡੀਆ ਕੀ ਹੈ? ਡਿਜ਼ੀਟਲ ਇੰਡੀਆ ਦੇਸ਼ ਦੀ ਤਰੱਕੀ ਦਾ ਇੱਕ ਮਾਪਦੰਡ ਹੀ ਤਾਂ?ਹੈ ਦੇਸ਼ ਅਜਾਦ ਹੋਣ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪਾਰਟੀਆਂ ਦੀਆਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਉਨ੍ਹਾਂ ਵੱਲੋਂ ਦੇਸ਼ ਨੂੰ ਡਿਜ਼ੀਟਲ ਬਣਾਉਣ ਦੇ ਨਾਂਅ ’ਤੇ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਅੱਜ ਦੇਸ਼ ਦੇ ਹਾਲਾਤਾਂ?ਅਤੇ ਮਹਿੰਗਾਈ ਦੇ ਸੰਦਰਭ ਵਿਚ ਡਿਜ਼ੀਟਲ ਇੰਡੀਆ ਦੇ ਮਾਇਨੇ ਸਮਝ ਸਕਣਾ ਹਾਲੇ ਲੋਕਾਂ ਦੀ ਸਮਝ ਤੋਂ?ਬਾਹਰ ਹੈ
ਕੀ ਹਰ ਪੰਜ ਸਾਲ ਬਾਅਦ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਲੀਆਂ-ਨਾਲੀਆਂ ਨੂੰ ਪੁੱਟ ਕੇ ਦੁਬਾਰਾ ਬਣਾਉਣ, ਹਰ ਰੋਜ਼ ਮਸੂਮ ਕੁੜੀਆਂ ਨਾਲ ਹੁੰਦੇ ਦੁਰਾਚਾਰ, ਹਰ ਰੋਜ ਵੱਧ ਰਹੀ ਭਰੂਣ ਹੱਤਿਆ, ਲੜਕੀਆਂ ਉੱਪਰ ਹੁੰਦੇ ਤੇਜਾਬੀ ਹਮਲੇ ਕਰਕੇ, ਹਰ ਰੋਜ ਦਾਜ ਦੀ ਬਲੀ ਚੜ੍ਹ ਰਹੀਆਂ ਔਰਤਾਂ ਕਰਕੇ, ਹਰ ਰੋਜ ਵਧ ਰਹੀ ਨਸ਼ੇ ਦੀ ਤਸਕਰੀ ਕਰਕੇ, ਹਰ ਰੋਜ ਥਾਣੇ-ਕਚਹਿਰੀਆਂ ਵਿਚ ਇੱਕ-ਦੂਸਰੇ ਖਿਲਾਫ ਵਧ ਰਹੇ ਕੇਸਾਂ ਕਰਕੇ, ਰਿਸ਼ਵਤਖੋਰੀ ਕਰਕੇ, ਟਰੈਫਿਕ ਦਾ ਪੂਰਾ ਪ੍ਰਬੰਧ ਨਾ ਹੋਣ ਕਰਕੇ, ਕਈ ਥਾਵਾਂ ’ਤੇ ਸਰਕਾਰੀ ਇਮਾਰਤਾਂ ਖੰਡਰ ਬਣ ਰਹੀਆਂ ਹੋਣ ਕਰਕੇ, ਸੜਕਾਂ ’ਤੇ ਹਾਦਸਿਆਂ ਦਾ ਕਾਰਨ ਬਣ ਰਹੇ ਅਵਾਰਾ ਪਸ਼ੂਆਂ ਦਾ ਕੋਈ ਖਾਸ ਪ੍ਰਬੰਧ ਨਾ ਹੋਣ ਕਰਕੇ,
ਵੋਟ ਰਾਜ ਦੇ ਕਾਰਨ ਲੋਕਾਂ ਵਿਚ ਪਈ ਦੋਫਾੜ ਕਰਕੇ, ਸਰਕਾਰੀ ਦਫਤਰਾਂ ਵਿਚ ਅਨਪੜ੍ਹ ਲੋਕਾਂ ਦੀ ਕੋਈ ਖਾਸ ਸੁਣਵਾਈ ਨਾ ਹੋਣ ਕਰਕੇ, ਸਰਕਾਰੀ ਸਕੂਲਾਂ ਵਿਚ ਟੀਚਰਾਂ ਦੀ ਘਾਟ ਹੋਣ ਕਰਕੇ, ਹਸਪਤਾਲਾਂ ਵਿਚ ਸਰਕਾਰੀ ਡਾਕਟਰ ਜਾਂ ਹੋਰ ਅਸਾਮੀਆਂ ਖਾਲੀ ਹੋਣ ਕਰਕੇ, ਬੈਂਕਾਂ ਵਿਚ ਸਟਾਫ ਪੂਰਾ ਨਾ ਹੋਣ ਕਰਕੇ, ਲੋਕਾਂ ਉੱਪਰ ਵੱਧ ਰਹੇ ਟੈਕਸਾਂ ਕਰਕੇ ਤੇ ਪਿਛਲੇ 10-15 ਸਾਲਾਂ ਤੋਂ ਰੱਖੇ ਨੀਂਹ-ਪੱਥਰਾਂ ਦੀ ਅੱਜ ਤੱਕ ਕੋਈ ਸਾਰ ਨਾ ਲਈ ਹੋਣ ਕਰਕੇ, ਇਲੈਕਸ਼ਨਾਂ ਜਾਂ ਇਤਿਹਾਸਕ ਸਥਾਨਾਂ ’ਤੇ ਕਾਨਫਰੰਸਾਂ ਸਮੇਂ ਹੁੰਦੀ
ਇੱਕ-ਦੂਸਰੇ ਦੇ ਖਿਲਾਫ ਦੂਸ਼ਣਬਾਜੀ ਕਰਕੇ , ਹਰ ਰੋਜ਼ ਵਧ ਰਹੀ ਬੇਰੁਗਾਰੀ ਕਰਕੇ, ਰੁਜਗਾਰ ਨਾ ਮਿਲਣ ਕਰਕੇ ਮਜ਼ਬੂਰੀਵੱਸ ਹੋਰਨਾਂ ਦੇਸ਼ਾਂ ਵੱਲ ਕੂਚ ਕਰ ਰਹੇ ਨੌਜਵਾਨਾਂ ਦੀ ਗਿਣਤੀ ਵਧਣ ਕਰਕੇ ਕੀ ਅਸੀਂ ਦੇਸ਼ ਨੂੰ ਡਿਜ਼ੀਟਲ ਇੰਡੀਆ ਮੰਨ ਸਕਦੇ ਹਾਂ? ਅਤੇ ਇਸ ਸਭ ਤੋਂ ਇਲਾਵਾ ਇੱਕ ਗੰਭੀਰ ਮੁੱਦਾ ਹੈ ਮਾਤਾ-ਪਿਤਾ ਦੀ ਸਾਂਭ-ਸੰਭਾਲ ਦਾ ਜੋ ਇੱਕ ਬਹੁਤ ਸਾਦਾ ਅਤੇ ਅਹਿਮ ਵਿਸ਼ਾ ਹੈ
ਜੇਕਰ ਆਪਾਂ ਥੋੜ੍ਹਾ ਪਿਛਲੇ ਸਮੇਂ ਵੱਲ ਝਾਤ ਮਾਰੀਏ ਤਾਂ ਲੋਕ ਬਹੁਤ ਹੀ ਪਿਆਰ, ਸਤਿਕਾਰ ਅਤੇ ਆਗਿਆਕਾਰ ਹੋ ਕੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਸਨ । ਬੱਚੇ ਆਪਣੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਕਰਕੇ ਉਨ੍ਹਾਂ ਦਾ ਇਲਾਕੇ ਵਿੱਚ ਸਿਰ ਉੱਚਾ ਰੱਖਣ ਦਾ ਪੂਰਾ ਯਤਨ ਕਰਦੇ ਸਨ। ਮਾਤਾ-ਪਿਤਾ ਵੀ ਬਜੁਰਗ ਹੋਣ ਤੋਂ ਇਲਾਵਾ ਮਰਦੇ ਦਮ ਤੱਕ ਆਪਣੇ ਬੱਚਿਆਂ ਅੱਗੇ ਲੱਗ ਕੇ ਕੰਮ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਦੇ। ਉਸ ਸਮੇਂ ਬਜੁਰਗਾਂ ਨੂੰ ਦੇਸ਼ ਦਾ ਸਰਮਾਇਆ ਅਤੇ ਘਰ ਦਾ ਜਿੰਦਰਾ ਮੰਨਿਆ ਜਾਂਦਾ ਸੀ। ਪਰਿਵਾਰ ਦੇ ਸਾਰੇ ਮੈਂਬਰ ਇੱਕ ਤੋਂ ਇਕ ਵਧ ਕੇ ਬਜੁਰਗ ਮਾਤਾ-ਪਿਤਾ ਦੀ ਸੰਭਾਲ ਦਾ ਕੰਮ ਆਪਣੇ ਜਿੰਮੇ ਲੈ ਕੇ ਖੁਸ਼ੀ ਮਹਿਸੂਸ ਕਰਦੇ ਸਨ ।
ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹੀ ਬਜ਼ੁਰਗਾਂ ਨੂੰ ਅੱਜ-ਕੱਲ੍ਹ ਦੇਸ਼ ਦਾ ਸਰਮਾਇਆ ਜਾਂ ਘਰ ਦਾ ਜਿੰਦਰਾ ਮੰਨਣ ਦੀ ਬਜਾਏ ਘਰ ਦੀ ਸ਼ਾਨ ਦੇ ਖਿਲਾਫ ਮੰਨਿਆ ਜਾਣ ਵਾਲਾ ਕੁੱਝ ਕੁ ਵਿਆਕਤੀਆਂ ਨੂੰ ਛੱਡ ਕੇ ਬਾਕੀ ਲੋਕਾਂ ਉੱਪਰ ਭੂਤ ਸਵਾਰ ਹੋਇਆ ਪਿਆ ਹੈ। ਜਿਸ ਕਾਰਨ ਹਰ ਦਿਨ ਬਿਰਧ ਆਸ਼ਰਮਾਂ ਅਤੇ ਆਸ਼ਰਮਾਂ ਵਿਚ ਰਹਿਣ ਵਾਲੇ ਬਜੁਰਗਾਂ ਦੀ ਗਿਣਤੀ ਵਧ ਰਹੀ ਹੈ। ਪਰ ਜੇਕਰ ਇਨ੍ਹਾਂ ਆਸ਼ਰਮਾਂ ਵਿਚ ਵਧ ਰਹੇ ਬਜੁਰਗਾਂ ਦੀ ਦਾਸਤਾਨ ਸੁਣੀਏ ਤਾਂ ਅੱਖਾਂ ਵਿਚੋਂ ਆਪ-ਮੁਹਾਰੇ ਅੱਥਰੂ ਵਹਿ ਜਾਂਦੇ ਹਨ ਅਤੇ ਇਹ ਅੱਥਰੂ ਉਸ ਸਮੇਂ ਹਰ ਇੱਕ ਵਿਅਕਤੀ ਨੂੰ ਅਜਿਹਾ ਸੋਚਣ ਲਈ ਮਜ਼ਬੂਰ ਕਰ ਦਿੰੰਦੇ ਹਨ ਕਿ ਕੀ ਇਸ ਰਾਜ ਵਿਚ ਕੋਈ ਅਜਿਹਾ ਕਾਨੂੰਨ ਨਹੀਂ ਬਣ ਸਕਦਾ
ਜੋ ਇਨ੍ਹਾਂ ਬਜੁਰਗਾਂ ਨੂੰ ਆਸ਼ਰਮਾਂ ਵਿਚ ਰੋਲਣ ਅਤੇ ਆਪਣੇ ਪਰਿਵਾਰ ਦੇ ਵਿਛੋੜੇ ਤੋਂ ਰੋਕ ਸਕੇ। ਤਾਂ ਜੋ ਹਰੇਕ ਬਜੁਰਗ, ਜੋ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਆਪਣੇ ਧੀਆਂ-ਪੁੱਤਰਾਂ ਲਈ ਸਿਰ ਤੋੜ ਯਤਨ ਕਰਕੇ ਕਮਾਉਣ ਵਿਚ ਲੱਗਾ ਰਿਹਾ ਹੈ, ਅੱਜ ਉਹੀ ਬਜੁਰਗ ਆਪਣਾ ਢਿੱਡ ਭਰਨ ਲਈ ਰੋਟੀ ਤੋਂ ਵੀ ਮੁਥਾਜ ਹੈ, ਬਿਰਧ ਆਸਰਮ ਵਿਚ ਜਾਣ ਲਈ ਮਜਬੂਰ ਹੈ, ਆਪਣੇ ਪਰਿਵਾਰ ਵਿਚ ਸਨਮਾਨਯੋਗ ਥਾਂ ਪ੍ਰਾਪਤ ਕਰਕੇ ਆਪਣਾ ਬੁਢਾਪਾ ਖੁਸ਼ੀਆਂ ਭਰਿਆ ਬਤੀਤ ਕਰਨ ਦੀ ਜਗ੍ਹਾ ਬੜਾ ਨਿਰਾਸ਼ਾ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਜਾਂਦਾ ਹੈ।
ਅੰਤ ਵਿਚ ਇਹੀ ਕਹਿਣਾ ਚਾਹਾਂਗਾ ਕਿ ਸਾਡੀਆਂ ਸਰਕਾਰਾਂ ਨੂੰ ਵੱਡੇ-ਵੱਡੇ ਸਬਜਬਾਗ ਦਿਖਾਉਣ ਦੀ ਬਿਜਾਏ ਸਭ ਤੋਂ ਪਹਿਲਾਂ ਬਿਰਧ ਆਸ਼ਰਮਾਂ ਅਤੇ ਆਸ਼ਰਮਾਂ ਵਿੱਚ ਵਧ ਰਹੀ ਬਜੁਰਗਾਂ ਦੀ ਗਿਣਤੀ ਨੂੰ ਦੇਖਦੇ ਹੋਏ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਨਾਲ ਹਰੇਕ ਪਰਿਵਾਰ ਆਪਣੇ ਬਜੁਰਗ ਦੀ ਸੰਭਾਲ ਨੂੰ ਯਕੀਨ ਬਣਾਵੇ ਤੇ ਹਰੇਕ ਵਿਅਕਤੀ ਆਪਣੇ ਬਜੁਰਗ ਦੀ ਸੰਭਾਲ ਕਰਦੇ ਹੋਏ ਮਾਣ ਮਹਿਸੂਸ ਕਰ ਸਕੇ। ਇਸ ਸਭ ਨਾਲ ਇੱਕ ਤਾਂ ਪਰਿਵਾਰਾਂ ਵਿਚ ਬਜੁਰਗ ਸੇਵਾ ਦੀ ਰੁਚੀ ਵਧੇਗੀ ਅਤੇ ਦੂਸਰਾ ਬਿਰਧ ਆਸ਼ਰਮਾਂ ਉੱਪਰ ਆ ਰਿਹਾ ਖਰਚ ਵੀ ਘਟੇਗਾ ਅਤੇ ਤੀਸਰਾ ਇਸ ਨਾਲ ਸਾਡੇ ਦੇਸ਼ ਦੀ ਸ਼ਾਨ ਨੂੰ ਵੀ ਚਾਰ ਚੰਨ ਲੱਗਣਗੇ ਅਤੇ ਬਜੁਰਗ ਵੀ ਡਿਜ਼ੀਟਲ ਇੰਡੀਆ ਦਾ ਆਨੰਦ ਮਾਣ ਸਕਣਗੇ ।
ਭਲਾਈਆਣਾ, ਸ੍ਰੀ ਮੁਕਤਸਰ ਸਾਹਿਬ
ਮੋ. 98145-00156
ਇਕਬਾਲ ਸਿੰਘ ਬਰਾੜ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.