ਸੁਭਾਅ ਬਦਲੋ

Children Education

ਸੁਭਾਅ ਬਦਲੋ

ਇੱਕ ਵਾਰ ਸੰਤ ਅਬੂ ਹਸਨ ਕੋਲ ਇੱਕ ਵਿਅਕਤੀ ਆਇਆ ਤੇ ਬੋਲਿਆ, ‘‘ਮੈਂ ਗ੍ਰਹਿਸਥੀ ਦੇ ਝੰਝਟਾਂ ਤੋਂ ਬਹੁਤ ਪਰੇਸ਼ਾਨ ਹਾਂ ਪਤਨੀ ਤੇ ਬੱਚਿਆਂ ਨਾਲ ਮੇਰੀ ਬਣਦੀ ਨਹੀਂ ਮੈਂ ਸਭ ਕੁਝ ਛੱਡ ਕੇ ਸਾਧੂ ਬਣਨਾ ਚਾਹੁੰਦਾ ਹਾਂ ਤੁਸੀਂ ਆਪਣੇ ਪਹਿਨੇ ਹੋਏ ਕੱਪੜੇ ਮੈਨੂੰ ਦੇ ਦਿਓ ਜਿਸ ਨਾਲ ਮੈਂ ਵੀ ਤੁਹਾਡੇ ਵਾਂਗ ਸਾਧੂ ਬਣ ਸਕਾਂ’’

ਉਸਦੀ ਗੱਲ ਸੁਣ ਕੇ ਅਬੂ ਹਸਨ ਮੁਸਕੁਰਾਏ ਤੇ ਬੋਲੇ, ‘‘ਕੀ ਕਿਸੇ ਪੁਰਸ਼ ਦੇ ਕੱਪੜੇ ਪਹਿਨ ਕੇ ਕੋਈ ਮਹਿਲਾ ਪੁਰਸ਼ ਬਣ ਸਕਦੀ ਹੈ ਜਾਂ ਕਿਸੇ ਮਹਿਲਾ ਦੇ ਕੱਪੜੇ ਪਹਿਨ ਕੇ ਕੋਈ ਪੁਰਸ਼ ਮਹਿਲਾ ਬਣ ਸਕਦਾ ਹੈ?’’ ਇਸ ’ਤੇ ਵਿਅਕਤੀ ਨੇ ਉੱਤਰ ਦਿੱਤਾ, ‘‘ਨਹੀਂ, ਏਦਾਂ ਨ੍ਹੀਂ ਹੋ ਸਕਦਾ’’ ਸੰਤ ਨੇ ਸਮਝਾਇਆ, ‘‘ਸਾਧੂ ਬਣਨ ਲਈ ਕੱਪੜੇ ਨਹੀਂ ਸੁਭਾਅ ਬਦਲਣਾ ਪੈਂਦਾ ਹੈ ਆਪਣਾ ਸੁਭਾਅ ਬਦਲੋ ਫਿਰ ਤੁਹਾਨੂੰ ਗ੍ਰਹਿਸਥੀ ਵੀ ਝੰਝਟ ਨਹੀਂ ਲੱਗੇਗੀ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.