ਸਤਿਸੰਗ ‘ਚ ਮਿਲਦੀ ਹੈ ਆਤਮਾ ਨੂੰ ਸ਼ਕਤੀ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾੳਾੁਦੇ ਹਨ ਕਿ ਸਤਿਸੰਗ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਆਉਣ ਨਾਲ ਇਨਸਾਨ ਦਾ ਸ਼ੁੱਧੀਕਰਨ ਹੁੰਦਾ ਹੈ, ਜਨਮਾਂ-ਜਨਮਾਂ ਦੇ ਪਾਪ ਕਰਮ ਕੱਟੇ ਜਾਂਦੇ ਹਨ, ਹਿਰਦੇ ਦੀ ਸਫਾਈ ਹੁੰਦੀ ਹੈ ਤੇ ਮਾਲਕ ਨਾਲ ਮਿਲਣ ਦੀ ਇੱਛਾ ਪੈਦਾ ਹੁੰਦੀ ਹੈ ।

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਦੇ ਦਿਲੋ-ਦਿਮਾਗ ‘ਚ ਵਿਚਾਰਾਂ ਦਾ ਆਉਣਾ-ਜਾਣਾ ਆਮ ਗੱਲ ਹੈ ਪਰ ਖਾਸ ਗੱਲ ਹੈ ਰਾਮ, ਅੱਲਾ, ਵਾਹਿਗੁਰੂ, ਖੁਦਾ, ਰੱਬ ਦੇ ਵਿਚਾਰਾਂ ਦਾ ਆਉਣਾ । ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਲਿਯੁਗ ‘ਚ ਕਾਮ ਵਾਸਨਾ, ਕੋ੍ਰਧ, ਲੋਭ, ਮੋਹ, ਹੰਕਾਰ, ਮਨ-ਮਾਇਆ ਇਹ ਆਮ ਗੱਲ ਹੈ ਇਹ ਵਿਚਾਰ ਤਾਂ ਚੱਲਦੇ ਹੀ ਰਹਿੰਦੇ ਹਨ ਪਰ ਇਨ੍ਹਾਂ ਵਿਚਾਰਾਂ ਦੀ ਕਾਟ ਕਰਕੇ ਜਦੋਂ ਸਤਿਗੁਰੂ ਦੇ ਪਿਆਰ-ਮੁਹੱਬਤ ਦੇ ਵਿਚਾਰ ਚੱਲਣ ਲੱਗਦੇ ਹਨ ਤਾਂ ਉਹ ਖਾਸ ਗੱਲ ਹੋ ਜਾਂਦੀ ਹੈ ਤੇ ਉਹ ਖਾਸ ਗੱਲ ਸਤਿਸੰਗ ‘ਚ ਆ ਕੇ ਬਹੁਤ ਹੀ ਖਾਸ ਹੋ ਜਾਂਦੀ ਹੈ ਭਾਵ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਤਾਂ ਕਿ ਨੇਕ ਵਿਚਾਰ ਹੋਰ ਵਧ ਜਾਣ ਤੇ ਉਨ੍ਹਾਂ ਦਾ ਹਮੇਸ਼ਾ ਤਾਂਤਾ ਲੱਗਿਆ ਰਹੇ। ਇਹ ਘੋਰ ਕਲਿਯੁਗ ਦਾ ਸਮਾਂ ਹੈ। ਲੋਕ ਮਾਲਕ ਤੋਂ ਸੈਂਕੜੇ ਇੱਛਾਵਾਂ ਰੱਖਦੇ ਹਨ, ਮਾਲਕ ਪੂਰੀ ਵੀ ਕਰਦਾ ਹੈ, ਕਦਮ-ਕਦਮ ‘ਤੇ ਜਾਨ ਬਚਾਉਂਦਾ ਹੈ, ਮੌਤ ਜਿਹੇ ਭਿਆਨਕ ਕਰਮਾਂ ਨੂੰ ਪਲ ‘ਚ ਕੱਟ ਦਿੰਦਾ ਹੈ ਜਦੋਂ ਉਹ ਕਰਮ ਹੁੰਦੇ ਹਨ, ਜਦੋਂ ਮਾਲਕ ਦਾ ਰਹਿਮੋ-ਕਰਮ ਹੁੰਦਾ ਹੈ ਤਾਂ ਇਨਸਾਨ ਨੂੰ ਲੱਗਦਾ ਹੈ ਕਿ ਜ਼ਿੰਦਗੀ ਤਾਂ ਹੈ ਹੀ ਉਸੇ ਦੀ।

ਜਦੋਂ ਸਮਾਂ ਗੁਜ਼ਰਦਾ ਹੈ ਤਾਂ ਮਨ ਏਨਾ ਹਰਾਮੀ, ਕਪਟੀ ਹੈ ਕਿ ਇਨਸਾਨ ਸਤਿਗੁਰੂ ਦੇ ਕੀਤੇ ਗਏ ਪਰਉਪਕਾਰਾਂ ਨੂੰ ਭੁਲਾ ਦਿੰਦਾ ਹੈ। ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਇਨਸਾਨ ਦੀਆਂ 100 ‘ਚੋਂ 99 ਇੱਛਾਵਾਂ ਸਤਿਗੁਰ ਨੇ ਪੂਰੀਆਂ ਕਰ ਦਿੱਤੀਆਂ, ਉਸਦਾ ਸ਼ੁਕਰਾਨਾ ਨਹੀਂ, ਜੋ ਇੱਕ ਇੱਛਾ ਪੂਰੀ ਨਹੀਂ ਹੋਈ, ਉਸਦਾ ਗਿਲਾ ਸ਼ਿਕਵਾ ਜ਼ਿਆਦਾ ਹੁੰਦਾ ਹੈ।ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੇਕਰ ਸਤਿਗੁਰੂ ਦਾ ਗੁਣਗਾਣ ਕਰੋਗੇ ਤਾਂ ਉਹ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡੇਗਾ ਤੇ ਅੰਦਰ-ਬਾਹਰ ਤੋਂ ਲਬਰੇਜ਼ ਰੱਖੇਗਾ।