ਇੱਕ ਹੋਰ ਦਰਦਨਾਕ ਅਗਨੀ ਕਾਂਡ

ਇੱਕ ਹੋਰ ਦਰਦਨਾਕ ਅਗਨੀ ਕਾਂਡ

ਜੇਕਰ ਉੱਤਰਖੰਡ ’ਚ ਪਾਣੀ ਕਹਿਰ ਵਰਤਾ ਰਿਹਾ ਹੈ ਤਾਂ ਤਾਮਿਲਨਾਡੂ ’ਚ ਅੱਗ ਨੇ ਤਬਾਹੀ ਮਚਾ ਦਿੱਤੀ ਹੈ ਤਾਮਿਲਨਾਡੂ ਦੇ ਵਿਰੁਧੂ ਨਗਰ ’ਚ ਇੱਕ ਪਟਾਕਾ ਫੈਕਟਰੀ ’ਚ ਅੱਗ ਲੱਗਣ ਨਾਲ ਕਈ ਜਾਨਾਂ ਚਲੀਆਂ ਗਈਆਂ ਹਨ ਜਿੱਥੋਂ ਤੱਕ ਉੱਤਰਾਖੰਡ ’ਚ ਗਲੇਸ਼ੀਅਰ ਟੁੱਟਣ ਦਾ ਮਾਮਲਾ ਹੈ ਪਰ ਤਾਮਿਲਨਾਡੂ ’ਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਜਿਸ ਪਿੱਛੇ ਮਨੁੱਖੀ ਗਲਤੀ ਦੇ ਆਸਾਰ ਨਜ਼ਰ ਆ ਰਹੇ ਹਨ ਅਸਲ ’ਚ ਪਟਾਕਾ ਫੈਕਟਰੀਆਂ ’ਚ ਅੱਗ ਲੱਗਣ ਨਾਲ ਜਾਨਾਂ ਜਾਣੀਆਂ ਆਮ ਗੱਲ ਹੋ ਚੁੱਕੀ ਹੈ

ਬਹੁਤੀ ਥਾਈਂ ਪਟਾਕਾ ਫੈਕਟਰੀਆਂ ਨਜਾਇਜ਼ ਤੌਰ ’ਤੇ ਅਬਾਦੀ ਵਾਲੇ ਇਲਾਕੇ ’ਚ ਚੱਲਦੀਆਂ ਹਨ ਕਿਸੇ ਘਟਨਾ ਤੋਂ ਸਬਕ ਨਹੀਂ ਲਿਆ ਜਾਂਦਾ ਇੱਕ ਘਟਨਾ ਦੀ ਜਾਂਚ ਪੂਰੀ ਨਹੀਂ ਹੋਈ ਹੁੰਦੀ ਕਿ ਦੂਸਰੀ ਘਟਨਾ ਵਾਪਰ ਜਾਂਦੀ ਹੈ ਪੰਜਾਬ ’ਚ 2019 ’ਚ ਬਟਾਲੇ ’ਚ ਨਜਾਇਜ਼ ਪਟਾਕਾ ਫੈਕਟਰੀ ’ਚ ਧਮਾਕਾ ਹੋਣ ਨਾਲ ਦੋ ਦਰਜਨ ਦੇ ਕਰੀਬ ਜਾਨਾਂ ਚਲੀਆਂ ਗਈਆਂ ਸਨ

ਪਰ ਉਸ ਤੋਂ ਬਾਅਦ ਵੀ ਸੂਬੇ ’ਚ ਕਿਤੇ ਨਾ ਕਿਤੇ ਘਟਨਾ ਵਾਪਰਦੀ ਹੀ ਰਹੀ ਹੋਰਨਾਂ ਸੂਬਿਆਂ ’ਚ ਵੀ ਅਜਿਹਾ ਹੀ ਹੋ ਰਿਹਾ ਹੈ ਘਟਨਾਵਾਂ ਦੇ ਵਾਪਰਨ ’ਚ ਸਿਰਫ਼ ਸਮੇਂ ਦਾ ਅੰਤਰ ਹੀ ਆਉਂਦਾ ਹੈ ਪਰ ਇਹਨਾਂ ਦਾ ਦੁਹਰਾਓ ਨਹੀਂ ਰੁਕ ਰਿਹਾ ਜ਼ਿਆਤਾਦਰ ਮਾਮਲਿਆਂ ’ਚ ਜਾਂਚ ਹੋਵੇਗੀ, ਦੋਸ਼ੀ ਬਖ਼ਸ਼ੇ ਨਹੀਂ ਜਾਣਗੇ, ਮੁਆਵਜ਼ਾ ਦਿੱਤਾ ਜਾਵੇਗਾ, ਵਰਗੇ ਬਿਆਨਾਂ ਤੋਂ ਬਾਅਦ ਮਾਮਲਾ ਲਮਕ ਜਾਂਦਾ ਹੈ ਇਸ ਦੇ ਮੁਕਾਬਲੇ ਬਾਹਰਲੇ ਮੁਲਕਾਂ ’ਚ ਕਿਸੇ ਵੀ ਘਟਨਾ ਨੂੰ ਇੰਨੀ ਗੰਭੀਰਤਾ ਨਾਲ ਲਿਆ ਜਾਂਦਾ ਹੈ ਕਿ ਦਹਾਕਿਆਂ ਤੱਕ ਉਸ ਘਟਨਾ ਦੇ ਦੁਬਾਰਾ ਵਾਪਰਨ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ

ਤਾਮਿਲਨਾਡੂ ਦੇ ਤਾਜ਼ਾ ਮਾਮਲੇ ’ਚ ਘਟਨਾ ਦੇ ਕਾਰਨਾਂ ਨੂੰ ਲੱਭ ਕੇ ਸਮੇਂ ਸਿਰ ਕਾਰਵਾਈ ਦੀ ਜ਼ਰੂਰਤ ਹੈ ਤਾਂ ਕਿ ਦੁਬਾਰਾ ਘਟਨਾ ਨਾ ਵਾਪਰੇ ਦਰਅਸਲ ਢਿੱਲੀ ਕਾਰਵਾਈ ਤੇ ਭ੍ਰਿਸ਼ਟਾਚਾਰ ਕਾਰਨ ਦੋਸ਼ੀ ਕਾਨੂੰਨ ਦੇ ਸ਼ਿਕੰਜੇ ’ਚੋਂ ਨਿੱਕਲ ਜਾਂਦੇ ਹਨ ਜਿਸ ਕਾਰਨ ਮਨੁੱਖੀ ਜਾਨਾਂ ਨਾਲ ਖੇਡਣ ਵਾਲਿਆਂ ਦੇ ਦਿਲਾਂ ’ਚੋਂ ਕਾਨੂੰਨ ਦਾ ਡਰ ਨਿੱਕਲ ਜਾਂਦਾ ਹੈ ਉਹਨਾਂ ਅਧਿਕਾਰੀਆਂ ਖਿਲਾਫ਼ ਵੀ ਕਾਰਵਾਈ ਹੋਣੀ ਜ਼ਰੂਰੀ ਹੈ ਜਿਨ੍ਹਾਂ ਸਮੇਂ-ਸਮੇਂ ’ਤੇ ਆਪਣੇ ਇਲਾਕੇ ’ਚ ਕਾਨੂੰਨਾਂ ਨੂੰ ਲਾਗੂ ਕਰਨ ’ਚ ਲਾਪਰਵਾਹੀ ਵਰਤੀ ਹੈ ਇਹ ਮਾਮਲਾ ਸੰਵੇਦਨਸ਼ੀਲਤਾ ਵਿਖਾਉਣ ਦਾ ਹੈ ਸਰਕਾਰਾਂ ਨੂੰ ਮਜ਼ਦੂਰਾਂ/ਮੁਲਾਜ਼ਮਾਂ ਦੀਆਂ ਜਾਨਾਂ ਬਚਾਉਣ ਲਈ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.