ਵਿਰਾਸਤ ਨੂੰ ਕਬਾੜ ਨਾ ਸਮਝੋ
ਸਾਨੂੰ ਇਸ ਮਾਨਸਿਕਤਾ ’ਚੋਂ ਬਾਹਰ ਨਿੱਕਲਣ ਦੀ ਜ਼ਰੂਰਤ ਹੈ ਕਿ ਜੇਕਰ ਕਿਸੇ ਹਵਾਈ ਜਹਾਜ਼ ਨੂੰ ਕੰਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਤਾਂ ਉਸ ਅੱਗੇ ਢੱਗੇ ਜੋੜ ਕੇ ਤੂੜੀ ਢੋਣ ਦਾ ਕੰਮ ਲੈ ਲਓ ਬਹੁਤ ਸਾਰੀਆਂ ਚੀਜ਼ਾਂ ਵਿਰਾਸਤ ਦੇ ਤੌਰ ’ਤੇ ਸਾਂਭੀਆਂ ਜਾ ਸਕਦੀਆਂ ਹਨ ਤਾਜ਼ਾ ਮਾਮਲਾ ਜੰਗੀ ਬੇੜੇ ਆਈਐਨਐਸ ਵਿਰਾਟ ਨੂੰ ਕਬਾੜ ’ਚ ਵੇਚਣ ਦਾ ਹੈ ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਬੇੜੇ ਨੂੰ ਤੋੜਨ ’ਤੇ ਰੋਕ ਲਾ ਦਿੱਤੀ ਹੈ ਅਸਲ ’ਚ ਅਜਾਇਬ ਘਰ ’ਚ ਕਿਸੇ ਦੇਸ਼ ਦੀ ਸੱਭਿਅਤਾ, ਵਿਰਾਸਤ ਤੇ ਇਤਿਹਾਸ ਦੀ ਝਲਕ ਹੁੰਦੀ ਹੈ ਸਾਰੇ ਜਹਾਜ਼ਾਂ ਤੇ ਬੇੜਿਆਂ ਨੂੰ ਨਾ ਤਾਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਤੇ ਨਾ ਹੀ ਇਸ ਦੀ ਲੋੜ ਹੁੰਦੀ ਹੈ
ਪਰ ਕਿਸੇ ਵਰਗ ਦੀ ਪ੍ਰਤੀਨਿਧਤਾ ਕਰਦੀ ਇੱਕ ਚੀਜ਼ ਨੂੰ ਸੰਭਾਲਣਾ ਚਾਹੀਦਾ ਹੈ ਜਿੱਥੋਂ ਤੱਕ ਜੰਗੀ ਬੇੜਿਆਂ ਦਾ ਸਬੰਧ ਹੈ, ਪੁਰਾਣੇ ਬੇੜਿਆਂ ਨੂੰ ਸਿਰਫ ਵੇਖਣ ਨਾਲ ਹੀ ਸਬੰਧਤ ਵਿਦਿਆਰਥੀ ਬਹੁਤ ਕੁਝ ਸਿੱਖ ਲੈਂਦੇ ਹਨ ਉਂਜ ਵੀ ਇਹ ਕੌਮ ਦੀ ਸ਼ਾਨ ਤੇ ਤਰੱਕੀ ਦੀ ਕਹਾਣੀ ਬਿਆਨ ਕਰ ਜਾਂਦੇ ਹਨ ਆਈਐਨਐਸ ਵਿਰਾਟ ਭਾਰਤ ਨੇ ਬ੍ਰਿਟੇਨ ਤੋਂ 1986 ’ਚ ਖਰੀਦਿਆ ਸੀ ਤੇ ਕਰੀਬ 7 ਸਾਲ ਇਹ ਸਮੁੰਦਰ ’ਚ ਸੇਵਾਵਾਂ ਦਿੰਦਾ ਰਿਹਾ ਹੈ ਇਹ ਸਾਡੇ ਜਵਾਨਾਂ ਦੀ ਵੀਰਤਾ ਦਾ ਸਬੂਤ ਹੈ ਜੋ ਨਵੀਆਂ ਪੀੜ੍ਹੀਆਂ ਨੂੰ ਨਾ ਸਿਰਫ ਵਿਰਾਸਤ ਨਾਲ ਜੋੜਦਾ ਹੈ ਸਗੋਂ ਉਹਨਾਂ ’ਚ ਸਾਹਸ ਦਾ ਵੀ ਸੰਚਾਰ ਕਰਦਾ ਹੈ ਪੁਰਾਣੀਆਂ ਇਮਾਰਤਾਂ ਨੂੰ ਬਚਾਉਣ ਲਈ ਪੁਰਾਤੱਤਵ ਵਿਭਾਗ ਅਰਬਾਂ ਰੁਪਏ ਖਰਚ ਕਰਦਾ ਹੈ
ਫਿਰ ਤਕਨੀਕ ਤੇ ਰੱਖਿਆ ਖੇਤਰ ਵਰਗੇ ਮਾਮਲੇ ’ਚ ਵਿਰਾਸਤ ਪ੍ਰਤੀ ਅਣਗਹਿਲੀ ਨਹੀਂ ਹੋਣੀ ਚਾਹੀਦੀ ਅਜਿਹੀ ਹੀ ਮੰਗ ਬਠਿੰਡਾ ਦੇ ਤਾਪ ਥਰਮਲ ਪਲਾਂਟ ਬਾਰੇ ਉੱਠ ਰਹੀ ਹੈ ਕਿ ਪੁਰਾਣੇ ਥਰਮਲ ਪਲਾਂਟ ਨੂੰ ਤੋੜਨ ਦੀ ਬਜਾਇ ਇਸ ਨੂੰ ਵਿਰਾਸਤ ਵਜੋਂ ਸੰਭਾਲਿਆ ਜਾਏ ਪੁਰਾਣੇ ਥਰਮਲ ਪਲਾਂਟ ਨਵੇਂ ਵਿਗਿਆਨੀਆਂ ਲਈ ਜਾਣਕਾਰੀ ਦੇ ਨਾਲ-ਨਾਲ ਸੈਰ-ਸਪਾਟਾ ਉਦਯੋਗ ਨੂੰ ਵੀ ਹੱਲਾਸ਼ੇਰੀ ਦੇ ਸਕਦੇ ਹਨ ਕਬਾੜ ਦੇ ਮੁੱਲ ’ਚੋਂ ਮਿਲਣ ਵਾਲੀ ਰਕਮ ਤੋਂ ਕਿਤੇ ਜ਼ਿਆਦਾ ਕਮਾਈ ਸੈਰ-ਸਪਾਟਾ ਉਦਯੋਗ ਤੋਂ ਹੋ ਸਕਦੀ ਹੈ
ਤਾਜ ਮਹਿਲ ਨੂੰ ਵੇਖਣ ਵਾਲਿਆਂ ਤੋਂ ਹੀ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਏ ਕਮਾਈ ਹੁੰਦੀ ਹੈ ਇਤਿਹਾਸ ਤੇ ਵਿਰਾਸਤ ਨੂੰ ਸੰਭਾਲਣ ਦੀ ਪ੍ਰੇਰਨਾ ਸਾਨੂੰ ਯੂਰਪੀ ਤੇ ਹੋਰ ਮੁਲਕਾਂ ਤੋਂ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਜੰਗ ’ਚ ਗੋਲੀਆਂ ਵੱਜੀਆਂ ਕੰਧਾਂ ਨੂੰ ਵੀ ਅਜਾਇਬ ਘਰ ਦਾ ਰੂਪ ਦੇ ਦਿੱਤਾ ਹੈ ਇਹ ਸੱਚਾਈ ਹੈ ਕਿ ਜਿਹੜੀਆਂ ਕੌਮਾਂ ਨੂੰ ਉਹਨਾਂ ਦਾ ਇਤਿਹਾਸ ਨਹੀਂ ਯਾਦ ਹੁੰਦਾ ਉਹ ਅੱਗੇ ਨਹੀਂ ਵਧ ਸਕਦੀਆਂ ਇਸ ਲਈ ਇਤਿਹਾਸ ਸਾਂਭਣ ਲਈ ਵੀ ਸਾਨੂੰ ਪੁਰਾਣਾ ਨਜ਼ਰੀਆ ਬਦਲਣਾ ਪਵੇਗਾ ਇਤਿਹਾਸ ਨਾਲ ਸਬੰਧਤ ਵਸਤੂਆਂ ਨੂੰ ਕਬਾੜ ਸਮਝਣ ਦੀ ਥਾਂ ਇਸ ਦੀ ਚਮਕ ਨੂੰ ਵੇਖਣ ਦੀ ਲੋੜ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਰੁਸ਼ਨਾ ਸਕਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.