ਗਿਆਨ ਦੀ ਪਿਆਸ
ਇੱਕ ਗੁਰੂ ਦੇ ਦੋ ਸ਼ਿਸ਼ ਸਨ ਇੱਕ ਪੜ੍ਹਾਈ ਵਿਚ ਬਹੁਤ ਤੇਜ਼ ਤੇ ਵਿਦਵਾਨ ਸੀ ਅਤੇ ਦੂਜਾ ਕਮਜ਼ੋਰ ਪਹਿਲੇ ਸ਼ਿਸ਼ ਦੀ ਹਰ ਥਾਂ ਪ੍ਰਸੰਸਾ ਅਤੇ ਸਨਮਾਨ ਹੁੰਦਾ ਸੀ ਜਦੋਂਕਿ ਦੂਜੇ ਸ਼ਿਸ਼ ਦੀ ਲੋਕ ਅਣਦੇਖੀ ਕਰਦੇ ਇੱਕ ਦਿਨ ਰੋਸ ਵਿਚ ਦੂਜਾ ਸ਼ਿਸ਼ ਗੁਰੂ ਜੀ ਕੋਲ ਜਾ ਕੇ ਬੋਲਿਆ, ‘‘ਗੁਰੂ ਜੀ! ਮੈਂ ਉਸ ਤੋਂ ਪਹਿਲਾਂ ਦਾ ਤੁਹਾਡੇ ਕੋਲ ਵਿੱਦਿਆ ਪੜ੍ਹ ਰਿਹਾ ਹਾਂ ਫਿਰ ਵੀ ਤੁਸੀਂ ਉਸ ਨੂੰ ਮੇਰੇ ਤੋਂ ਜ਼ਿਆਦਾ ਸਿੱਖਿਆ ਦਿੱਤੀ!’’
ਗੁਰੂ ਜੀ ਥੋੜ੍ਹੀ ਦੇਰ ਮੌਨ ਰਹਿਣ ਤੋਂ ਬਾਦ ਬੋਲੇ, ‘‘ਪਹਿਲਾਂ ਤੁਸੀਂ ਇੱਕ ਕਹਾਣੀ ਸੁਣੋ- ਇੱਕ ਮੁਸਾਫ਼ਿਰ ਕਿਤੇ ਜਾ ਰਿਹਾ ਸੀ ਰਸਤੇ ਵਿਚ ਉਸ ਨੂੰ ਪਿਆਸ ਲੱਗੀ ਥੋੜ੍ਹੀ ਦੂਰ ਉਸ ਨੂੰ ਇੱਕ ਖੂਹ ਦਿਸਿਆ ਖੂਹ ’ਤੇ ਬਾਲਟੀ ਤਾਂ ਸੀ ਪਰ ਰੱਸੀ ਨਹੀਂ ਸੀ ਇਸ ਲਈ ਉਹ ਅੱਗੇ ਤੁਰ ਗਿਆ ਥੋੜ੍ਹੀ ਦੇਰ ਬਾਦ ਦੂਜਾ ਮੁਸਾਫ਼ਿਰ ਉਸ ਖੂਹ ਕੋਲ ਆਇਆ ਖੂਹ ’ਤੇ ਰੱਸੀ ਨਾ ਦੇਖ ਕੇ ਉਸ ਨੇ ਆਸੇ-ਪਾਸੇ ਦੇਖਿਆ ਕੋਲ ਹੀ ਵੱਡਾ-ਵੱਡਾ ਘਾਹ ਉੱਗਿਆ ਸੀ ਉਸ ਨੇ ਘਾਹ ਪੁੱਟ ਕੇ ਰੱਸੀ ਵੱਟਣੀ ਸ਼ੁਰੂ ਕੀਤੀ
ਥੋੜ੍ਹੀ ਦੇਰ ਵਿਚ ਇੱਕ ਲੰਮੀ ਰੱਸੀ ਤਿਆਰ ਹੋ ਗਈ ਜਿਸ ਦੀ ਮੱਦਦ ਨਾਲ ਉਸ ਨੇ ਖੂਹ ’ਚੋਂ ਪਾਣੀ ਕੱਢਿਆ ਤੇ ਆਪਣੀ ਪਿਆਸ ਬੁਝਾ ਲਈ’’ ਗੁਰੂ ਜੀ ਨੇ ਉਸ ਸ਼ਿਸ਼ ਤੋਂ ਪੁੱਛਿਆ, ‘‘ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਪਿਆਸ ਕਿਸ ਮੁਸਾਫ਼ਿਰ ਨੂੰ ਜ਼ਿਆਦਾ ਲੱਗੀ ਸੀ?’’ ਸ਼ਿਸ਼ ਨੇ ਤੁਰੰਤ ਉੱਤਰ ਦਿੱਤਾ, ‘‘ਦੂਸਰੇ ਮੁਸਾਫ਼ਿਰ ਨੂੰ’’
ਗੁਰੂ ਜੀ ਬੋਲੇ, ‘‘ਪਿਆਸ ਦੂਜੇ ਮੁਸਾਫ਼ਿਰ ਨੂੰ ਜ਼ਿਆਦਾ ਲੱਗੀ ਸੀ ਇਹ ਅਸੀਂ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਉਸ ਨੇ ਪਿਆਸ ਬੁਝਾਉਣ ਲਈ ਮਿਹਨਤ ਕੀਤੀ ਉਸੇ ਤਰ੍ਹਾਂ ਤੁਹਾਡੇ ਜ਼ਮਾਤੀ ’ਚ ਗਿਆਨ ਦੀ ਪਿਆਸ ਹੈ ਜਿਸ ਨੂੰ ਬੁਝਾਉਣ ਲਈ ਉਹ ਸਖ਼ਤ ਮਿਹਨਤ ਕਰਦਾ ਹੈ ਜਦੋਂਕਿ ਤੁਸੀਂ ਅਜਿਹਾ ਨਹੀਂ ਕਰਦੇ’’ ਸ਼ਿਸ਼ ਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਚੁੱਕਾ ਸੀ ਉਹ ਵੀ ਸਖ਼ਤ ਮਿਹਨਤ ਵਿਚ ਜੁਟ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.