ਆਮ ਆਦਮੀ ਦਾ ਲੱਕ ਤੋੜ ਰਹੀ ਮਹਿੰਗਾਈ

ਆਮ ਆਦਮੀ ਦਾ ਲੱਕ ਤੋੜ ਰਹੀ ਮਹਿੰਗਾਈ

ਤੇਲ ਕੰਪਨੀਆਂ ਲਗਾਤਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾਉਂਦੀਆਂ ਜਾ ਰਹੀਆਂ ਹਨ, ਉੱਥੇ ਰਾਤੋ-ਰਾਤ ਰਸੋਈ ਗੈਸ ਵਿਚ 25 ਰੁਪਏ ਦਾ ਵਾਧਾ ਕਰਕੇ ਮਹਿੰਗਾਈ ਨੂੰ ਵਧਾ ਦਿੱਤਾ ਗਿਆ ਹੈ ਬਜਟ ਐਲਾਨ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਤੇਲ ਦੀਆਂ ਕੀਮਤਾਂ ਵਿਚ ਭਾਰੀ ਇਜ਼ਾਫ਼ਾ ਹੋ ਗਿਆ ਹੈ ਸਰਕਾਰੀ ਤੇਲ ਕੰਪਨੀਆਂ ਨੇ ਲਗਭਗ ਇੱਕ ਹਫ਼ਤੇ ਤੋਂ ਬਾਅਦ ਘਰੇਲੂ ਬਜ਼ਾਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ ਇਸ ਤੋਂ ਬਾਅਦ ਦੇਸ਼ ਦੇ ਸਾਰੇ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਆਪਣੇ ਉੱਚੇ ਪੱਧਰ ’ਤੇ ਚਲੀਆਂ ਗਈਆਂ ਹਨ ਦੇਸ਼ ਵਿਚ ਕਈ ਥਾਂਵਾਂ ’ਤੇ ਪੈਟਰੋਲ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ ਇਹ ਸਥਿਤੀ ਤਾਂ ਉਦੋਂ ਹੈ ਜਦੋਂ ਸਰਕਾਰ ਦੇ ਮਾਲੀਏ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ

ਜਨਵਰੀ 21 ’ਚ ਜੀਐਸਟੀ ਕਲੈਕਸ਼ਨ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਵਿੱਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਹੀਨੇ ਇੱਕ ਲੱਖ ਵੀਹ ਹਜ਼ਾਰ ਕਰੋੜ ਦੇ ਕਰੀਬ ਜੀਐਸਟੀ ਕੁਲੈਕਸ਼ਨ ਹੋਇਆ ਹੈ ਇਸੇ ਦੌਰਾਨ ਸਰਕਾਰ ਨੇ ਰਸੋਈ ਗੈਸ ਦੀ ਕੀਮਤ ਵਿਚ ਵਾਧਾ ਕਰਕੇ ਗਰੀਬਾਂ ਨੂੰ ਮਹਿੰਗਾਈ ਦੀ ਭੇਂਟ ਚੜ੍ਹਾ ਦਿੱਤਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰੋਜ਼ਾਨਾ ਸਵੇਰੇ 6 ਵਜੇ ਬਦਲਾਅ ਹੁੰਦਾ ਹੈ ਸਵੇਰੇ 6 ਵਜੇ ਤੋਂ ਹੀ ਨਵੀਆਂ ਦਰਾਂ ਲਾਗੂ ਹੋ ਜਾਂਦੀਆਂ ਹਨ ਇਸ ਵਾਰ ਇੱਕ ਫ਼ਰਵਰੀ ਨੂੰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ 190 ਰੁਪਏ ਦਾ ਵਾਧਾ ਹੋਇਆ ਸੀ, ਪਰ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਬਦਲਾਅ ਨਹੀਂ ਕੀਤਾ ਗਿਆ ਸੀ

ਜ਼ਿਆਦਾਤਰ ਅਜਿਹਾ ਹੁੰਦਾ ਹੈ ਕਿ ਕੰਪਨੀਆਂ ਹਰੇਕ ਮਹੀਨੇ ਦੀ ਪਹਿਲੀ ਤਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ ਵਿਚ ਬਦਲਾਅ ਕਰਦੀਆਂ ਹਨ ਅਤੇ ਉਨ੍ਹਾਂ ਦੀ ਜਾਣਕਾਰੀ ਵੀ ਜਨਤਕ ਕਰਦੀਆਂ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ ਪੈਟਰੋਲੀਅਮ ਪਦਾਰਥਾਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨਾਲ ਆਮ ਆਦਮੀ ਪਰੇਸ਼ਾਨ ਹੈ ਅਤੇ ਉਸ ’ਤੇ ਤੇਲ ਕੰਪਨੀਆਂ ਨੇ ਵਾਰ-ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਹੁਣ ਆਦਮੀ ਨੂੰ ਹੋਰ ਮਹਿੰਗਾਈ ਦਾ ਬੋਝ ਸਹਿਣਾ ਪਏਗਾ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਨਾਲ ਰੋਜ਼ਾਨਾ ਦੀਆਂ ਖ਼ਪਤਕਾਰ ਵਸਤਾਂ ਦੀਆਂ ਕੀਮਤਾਂ ਨੂੰ ਅੱਗ ਲੱਗ ਗਈ ਹੈ

ਸਬਜ਼ੀ, ਫ਼ਲ ਮਹਿੰਗੇ ਹੋ ਜਾਣ ਨਾਲ ਰਸੋਈ ਦਾ ਹਿਸਾਬ ਵਿਗੜ ਗਿਆ ਹੈ ਟਰੱਕਾਂ ਦਾ ਮਾਲ ਭਾੜਾ ਵਧਾ ਦਿੱਤਾ ਗਿਆ ਹੈ ਜਿਸ ਨਾਲ ਆਮ ਖ਼ਪਤ ਦੀਆਂ ਚੀਜ਼ਾਂ ਦਾ ਮਹਿੰਗਾ ਹੋਣਾ ਸੁਭਾਵਿਕ ਹੈ ਦੂਜੇ ਪਾਸੇ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਆਪਣੇ ਟੈਕਸ ਵਿਚ ਕੋਈ ਕਮੀ ਨਹੀਂ ਕੀਤੀ ਹੈ ਜੇਕਰ ਟੈਕਸ ਵਿਚ ਕਮੀ ਹੋਵੇ ਤਾਂ ਜਨਤਾ ਨੂੰ ਰਾਹਤ ਮਿਲ ਸਕਦੀ ਹੈ ਜੇਕਰ ਭਾਰਤ ਵਿਚ ਪੈਟਰੋਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹਿੰਦੀਆਂ ਹਨ ਤਾਂ ਸਾਰੇ ਖੁਰਾਕੀ ਪਦਾਰਥ ਮਹਿੰਗੇ ਹੋ ਜਾਣਗੇ ਇਸ ਨਾਲ ਬੱਚਤ ਘੱਟ ਅਤੇ ਖ਼ਰਚਾ ਜ਼ਿਆਦਾ ਹੋਵੇਗਾ ਇਸ ਦੇ ਨਤੀਜੇ ਵਜੋਂ ਭਾਰਤ ਵਿਚ ਰੀਅਲ ਅਸਟੇਟ, ਬੈਂਕਿੰਗ ਅਤੇ ਹੋਰ ਖੇਤਰਾਂ ’ਤੇ ਅਸਰ ਪਏਗਾ ਕੇਂਦਰ ਸਰਕਾਰ ਨੂੰ ਆਰਥਿਕ ਮੋਰਚੇ ’ਤੇ ਲੋਕ ਪੱਖੀ ਨੀਤੀਆਂ ਅਪਣਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.