ਪੰਜਾਬ ਵਿੱਚ ਦਲਿਤਾਂ ਲਈ ਵੱਡੀ ਮੁਹਿੰਮ ਛੇੜਨ ਜਾ ਰਹੀ ਐ ਪੰਜਾਬ ਕਾਂਗਰਸ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਰਹਿਣ ਵਾਲੀ 32 ਫੀਸਦੀ ਤੋਂ ਜਿਆਦਾ ਦਲਿਤ ਬਿਰਾਦਰੀ ਕੋਲ ਜਲਦ ਹੀ ਪੰਜਾਬ ਕਾਂਗਰਸ ਪੁੱਜਣ ਵਾਲੀ ਹੈ, ਜਿਸ ਦੀ ਸ਼ੁਰੂਆਤ ਦਲਿਤ ਬਸਤੀਆਂ ਤੋਂ ਕੀਤੀ ਜਾਏਗੀ ਤਾਂ ਹਰ ਦਲਿਤ ਦਾ ਦੁਖ ਦਰਦ ਪੁੱਛਿਆ ਜਾਏਗਾ। ਪੰਜਾਬ ਦੇ ਦਲਿਤਾਂ ਦੇ ਜਿਹੜੇ ਵੀ ਦੁਖ ਦਰਦ ਜਾਂ ਫਿਰ ਕੰਮ ਹੋਣਗੇ, ਉਨਾਂ ਦਾ ਤੁਰੰਤ ਪੰਜਾਬ ਸਰਕਾਰ ਰਾਹੀਂ ਹਲ਼ ਕੱਢਿਆ ਜਾਏਗਾ ਇਹ ਐਲਾਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਅਤੇ ਪੰਜਾਬ ਦੇ ਇਨਚਾਰਜ ਸੁਰੇਸ਼ ਕੁਮਾਰ ਨੇ ਚੰਡੀਗੜ ਵਿਖੇ ਕੀਤਾ ਹੈ। ਸੁਰੇਸ਼ ਕੁਮਾਰ ਚੰਡੀਗੜ ਵਿਖੇ ਪੰਜਾਬ ਦੇ ਦਲਿਤ ਲੀਡਰਾਂ ਨਾਲ ਮੀਟਿੰਗ ਕਰਨ ਲਈ ਆਏ ਹੋਏ ਸਨ।
ਸੁਰੇਸ਼ ਕੁਮਾਰ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਕਾਂਗਰਸ ਦਾ ਸਾਰਾ ਫੋਕਸ ਦਲਿਤਾਂ ’ਤੇ ਹਮੇਸ਼ਾ ਹੀ ਰਿਹਾ ਹੈ ਅਤੇ ਕੋਸ਼ਸ਼ ਰਹੀ ਕਿ ਉਨਾਂ ਦੀਆਂ ਹਰ ਤਰਾਂ ਦੀਆਂ ਮੁਸ਼ਕਲਾਤ ਨੂੰ ਦੂਰ ਕੀਤਾ ਜਾ ਸਕੇ। ਜਿਸ ਕਾਰਨ ਹੀ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਦਲਿਤ ਹਮੇਸ਼ਾ ਹੀ ਕਾਂਗਰਸ ਪਾਰਟੀ ਨਾਲ ਰਹੇ ਹਨ।
ਉਨਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪਹਿਲਾਂ ਬੰਦ ਕਰ ਦਿੱਤਾ ਗਿਆ ਤਾਂ ਮੁੜ 60-40 ਫੀਸਦੀ ਦਰ ਨਾਲ ਸ਼ੁਰੂ ਕੀਤਾ ਗਿਆ ਪਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਿਸੇ ਵੀ ਦਲਿਤ ਪਰਿਵਾਰ ਦੇ ਵਿਦਿਆਰਥੀ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਗਈ, ਸਗੋਂ ਪੰਜਾਬ ਸਰਕਾਰ ਵਲੋਂ ਆਪਣੀ ਹੀ ਸਕੀਮ ਸ਼ੁਰੂ ਕਰ ਦਿੱਤੀ ਗਈ ਤਾਂ ਕਿ ਦਲਿਤ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਨੇ ਆਪਣੀ ਜੇਬ ਵਿੱਚੋਂ ਕਰੋੜਾ ਰੁਪਏ ਖ਼ਰਚਦੇ ਹੋਏ ਦਾਖ਼ਲੇ ਦਿੱਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.