ਵਿਜ ਨੇ ਕੀਤੀ ਹਰਿਆਣਾ ’ਚ ਕੋਵਿਡ ਰੋਧਕ ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ
ਗੁਰੂਗ੍ਰਾਮ। ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਗੁਰੂਗ੍ਰਾਮ ਵਿਚ ਕੋਵਿਡ -19 ਰੋਧਕ ਟੀਕਾਕਰਨ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਜਿਸ ਵਿਚ ਲਗਭਗ ਸਾਢੇ ਚਾਰ ਲੱਖ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਸ੍ਰੀ ਵਿਜ ਨੇ ਇਸ ਮੌਕੇ ਕਿਹਾ ਕਿ ਟੀਕਾਕਰਨ ਦੇ ਪਹਿਲੇ ਪੜਾਅ ਵਿੱਚ ਹੁਣ ਤੱਕ ਤਕਰੀਬਨ 65 ਫੀਸਦੀ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।
ਇਸ ਦੇ ਨਾਲ, ਕੋਰੋਨਾ ਵਿਰੁੱਧ ਫਰੰਟ ਲਾਈਨ ’ਤੇ ਕੰਮ ਕਰ ਰਹੇ ਲਗਭਗ 4.50 ਲੱਖ ਕਰਮਚਾਰੀਆਂ ਵਿਚ ਬਾਡੀ ਕਰਮਚਾਰੀ, ਸਫ਼ਾਈ ਸੇਵਕ, ਪੁਲਿਸ, ਸਿਵਲ ਡਿਫੈਂਸ ਵਰਕਰ, ਜੇਲ ਸਟਾਫ, ਪੰਚਾਇਤ ਸੰਸਥਾਵਾਂ ਅਤੇ ਮਾਲ ਵਿਭਾਗ ਦੇ ਕਰਮਚਾਰੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ, ‘‘ਵਿਗਿਆਨੀਆਂ ਦੇ ਯਤਨਾਂ ਸਦਕਾ ਸਰਕਾਰ ਕੋਲ ਕਾਫ਼ੀ ਟੀਕੇ ਹਨ ਅਤੇ ਅਸÄ ਮਹਾਂਮਾਰੀ ਦੇ ਇਸ ਪੜਾਅ ਵਿੱਚ ਵੀ ਸਵੈ-ਨਿਰਭਰ ਹਾਂ। ਇਸ ਕਾਰਨ, ਹਰਿਆਣਾ ਸਮੇਤ ਪੂਰੇ ਦੇਸ਼ ਵਿੱਚ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ। ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.