ਖੁਦ ਨੂੰ ਪੁੱਛੋ, ਮੈਂ ਕੌਣ ਹਾਂ?
ਮੈਂ ਕੌਣ ਹਾਂ?’’ ਜੋ ਖੁਦ ਤੋਂ ਇਹ ਸਵਾਲ ਨਹੀਂ ਪੁੱਛਦਾ ਹੈ, ਉਸ ਲਈ ਗਿਆਨ ਦੇ ਦਰਵਾਜੇ ਬੰਦ ਹੀ ਰਹਿ ਜਾਂਦੇ ਹਨ ਉਸ ਦਰਵਾਜੇ ਨੂੰ ਖੋਲ੍ਹਣ ਦੀ ਕੁੰਜੀ ਇਹੀ ਹੈ ਖ਼ੁਦ ਤੋਂ ਪੁੱਛੋ ਕਿ ‘ਮੈਂ ਕੌਣ ਹਾਂ?’ ਅਤੇ ਜੋ ਪ੍ਰਬਲਤਾ ਤੇ ਪੂਰੀ ਇੱਛਾ ਸ਼ਕਤੀ ਨਾਲ ਪੁੱਛਦਾ ਹੈ, ਉਹ ਖ਼ੁਦ ਤੋਂ ਹੀ ਜਵਾਬ ਵੀ ਪਾ ਜਾਂਦਾ ਹੈ ਥਾਮਸ ਕਾਰਲਾਈਲ ਬੁੱਢਾ ਹੋ ਗਿਆ ਸੀ ਉਸ ਦਾ ਸਰੀਰ ਅੱਸੀ ਬਸੰਤ ਦੇਖ਼ ਚੁੱਕਿਆ ਸੀ ਤੇ ਜੋ ਸਰੀਰ ਕਦੇ ਬਹੁਤ ਸੋਹਣਾ ਤੇ ਸਿਹਤਮੰਦ ਸੀ, ਉਹ ਅੱਜ ਤਰਸਯੋਗ ਤੇ ਢਿੱਲਾ ਹੋ ਗਿਆ ਸੀ
ਜੀਵਨ ਦੀ ਸ਼ਾਮ ਦੇ ਨਿਸ਼ਾਨ ਪ੍ਰਗਟ ਹੋਣ ਲੱਗ ਪਏ ਸਨ ਅਜਿਹੇ ਬੁੱਢਾਪੇ ਦੀ ਇੱਕ ਸਵੇਰ ਦੀ ਘਟਨਾ ਹੈ ਕਾਰਲਾਈਲ ਨਹਾਉਣ ਤੋਂ ਬਾਅਦ ਜਿਉਂ ਹੀ ਸਰੀਰ ਨੂੰ ਪੂੰਝਣ ਲੱਗਿਆ, ਉਸ ਨੇ ਹੈਰਾਨੀ ਨਾਲ ਦੇਖਿਆ ਕਿ ਉਹ ਦੇਹ ਤਾਂ ਕਦੋਂ ਦੀ ਜਾ ਚੁੱਕੀ ਹੈ, ਜਿਸ ਨੂੰ ਉਹ ਆਪਣੀ ਮੰਨੀ ਬੈਠਾ ਸੀ, ਉਹ ਸਰੀਰ ਤਾਂ ਬਿਲਕੁਲ ਹੀ ਬਦਲ ਗਿਆ ਹੈ ਉਹ ਕਾਇਆ ਹੁਣ ਕਿੱਥੇ, ਜਿਸ ਨੂੰ ਉਸ ਨੇ ਪ੍ਰੇਮ ਕੀਤਾ ਸੀ? ਜਿਸ ’ਤੇ ਉਸ ਨੂੰ ਮਾਣ ਸੀ, ਉਸ ਦੀ ਥਾਂ ਇਹ ਖੰਡਰ ਹੀ ਤਾਂ ਰਹਿ ਗਿਆ ਹੈ
ਉਸ ਨੂੰ ਦੁੱਖ ਹੋਇਆ ਤੇ ਸੋਚਣ ਲੱਗਾ, ‘ਸਰੀਰ ਤਾਂ ਉਹੀ ਨਹੀਂ ਹੈ ਪਰ ਉਹ ਤਾਂ ਉਹੀ ਹੈ ਉਹ ਤਾਂ ਨਹੀਂ ਬਦਲਿਆ ਹੈ’ ਫੇਰ ਉਸ ਨੇ ਖ਼ੁਦ ਨੂੰ ਹੀ ਪੁੱਛਿਆ,‘ਆਹ! ਹੁਣ ਫ਼ਿਰ ਮੈਂ ਕੌਣ ਹਾਂ?’ ਇਹੀ ਸਵਾਲ ਹਰ ਇੱਕ ਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ ਇਹੀ ਅਸਲੀ ਸਵਾਲ ਹੈ ਜੋ ਆਪਣੇ-ਆਪ ਨੂੰ ਨਹੀਂ ਪੁੱਛਦੇ, ਉਹ ਕੁਝ ਵੀ ਨਹੀਂ ਪੁੱਛਦੇ ਅਤੇ, ਜੋ ਪੁੱਛਦੇ ਹੀ ਨਹੀਂ, ਉਹ ਉੱਤਰ ਕਿਵੇਂ ਲੈ ਸਕਣਗੇ? ਪੁੱਛੋ ਆਪਣੇ ਅੰਤਰ ਮਨ ਦੀਆਂ ਡੂੰਘਾਈਆਂ ’ਚ ਇਸ ਸਵਾਲ ਨੂੰ ਗੂੰਜਣ ਦਿਓ,‘ਮੈਂ ਕੌਣ ਹਾਂ?’ ਜਦ ਪ੍ਰਾਣਾਂ ਦੀ ਪੂਰੀ ਸ਼ਕਤੀ ਨਾਲ ਕੋਈ ਪੁੱਛਦਾ ਹੈ, ਤਾਂ ਜ਼ਰੂਰ ਹੀ ਉੱਤਰ ਮਿਲ ਜਾਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.