ਇੱਕ ਵਿਸ਼ਵ ਸ਼ਕਤੀ ਵਜੋਂ ਭਾਰਤ ਦੀ ਕਲਪਨਾ

ਇੱਕ ਵਿਸ਼ਵ ਸ਼ਕਤੀ ਵਜੋਂ ਭਾਰਤ ਦੀ ਕਲਪਨਾ

ਹਾਲ ਦੇ ਸਾਲਾਂ ’ਚ ਮਾਹਿਰਾਂ ਅਤੇ ਨਿਗਰਾਨਾਂ ਨੇ 21ਵੀਂ ਸਦੀ ’ਚ ਭਾਰਤ ਦੇ ਇੱਕ ਮਹਾਂਸ਼ਕਤੀ ਦੇ ਰੂਪ ’ਚ ਉੱਭਰਨ ਦੀ ਭਵਿੱਖਬਾਣੀ ਕੀਤੀ ਪਰੰਤੂ ਮਹਾਂਮਾਰੀ ਅਤੇ ਉਸ ਤੋਂ ਪਹਿਲਾਂ ਦੀ ਦੇਸ਼ ਦੀ ਆਰਥਿਕ ਵਾਧੇ ’ਚ ਗਿਰਾਵਟ ਨੇ ਅਜਿਹੀਆਂ ਚਰਚਾਵਾਂ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ ਬੁੱਧਵਾਰ ਨੂੰ ਕੌਮਾਂਤਰੀ ਮੁਦਰਾ ਕੋਸ਼ ਨੇ ਭਵਿੱਖਬਾਣੀ ਕੀਤੀ ਕਿ ਸਾਲ 2021-22 ’ਚ ਭਾਰਤ ਦੀ ਵਾਧਾ ਦਰ 11.5 ਫੀਸਦੀ ਰਹੇਗੀ ਅਤੇ ਇਸ ਭਵਿੱਖਬਾਣੀ ਦੇ ਨਾਲ ਭਾਰਤ ਵੱਲੋਂ ਮੁੜ ਵਿਸ਼ਵ ’ਚ ਵੱਡੀਆਂ ਸ਼ਕਤੀਆਂ ਦੇ ਬਰਾਬਰ ਆਉਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ

ਪਰ ਨਾਲ ਹੀ ਗਣਤੰਤਰ ਦਿਵਸ ਦੇ ਪਵਿੱਤਰ ਮੌਕੇ ’ਤੇ ਜੋ ਕੁਝ ਵੀ ਘਟਨਾਵਾਂ ਹੋਈਆਂ ਉਹ ਦਰਸ਼ਾਉਂਦੀਆਂ ਹਨ ਕਿ ਭਾਰਤ ਦੇ ਇੱਕ ਵੱਡੀ ਸ਼ਕਤੀ ਬਣਨ ਦੇ ਰਸਤੇ ’ਚ ਕੀ-ਕੀ ਅੜਿੱਕੇ ਹਨ ਸਾਨੂੰ ਭਾਰਤੀ ਰਾਜਨੀਤੀ, ਅਰਥਵਿਵਸਥਾ, ਸਮਾਜ ਅਤੇ ਰੱਖਿਆ ਦੇ ਵਾਅਦਿਆਂ ਅਤੇ ਅਸਲ ਕੰਮ ਹੋਣ ਬਾਰੇ ਇੱਕ ਨਜ਼ਰ ਮਾਰਨੀ ਹੋਵੇਗੀ ਕਿਉਂਕਿ ਇਹ ਚਾਰੇ ਚੀਜਾਂ ਇੱਕ ਮਹਾਂਸ਼ਕਤੀ ਦੇ ਥੰਮ੍ਹ ਹਨ ਹਨ

ਮਹਾਂਸ਼ਕਤੀ ’ਚ ਪਰਿਪੱਕ ਰਾਜਨੀਤੀ, ਸੁਹਿਰਦਤਾਪੂਰਨ ਸਮਾਜ, ਮਜ਼ਬੂਤ ਅਰਥਵਿਵਸਥਾ ਅਤੇ ਮਜ਼ਬੂਤ ਰੱਖਿਆ ਢਾਂਚਾ ਹੁੰਦਾ ਹੈ ਅਤੇ ਇਹ ਚਾਰੇ ਚੀਜ਼ਾਂ ਮਿਲ ਕੇ ਉਸ ਦੇਸ਼ ਨੂੰ ਅੰਤਰਰਾਸ਼ਟਰੀ ਰਾਜਨੀਤੀ ’ਚ ਮਹੱਤਵਪੂਰਨ ਸਥਿਤੀ ’ਤੇ ਪਹੁੰਚਾਉਂਦੀਆਂ ਹਨ ਅਤੇ ਉਸ ਦੀ ਹੋਂਦ ਸਥਾਪਿਤ ਕਰਦੀਆਂ ਹਨ ਅਮਰੀਕਾ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ, ਸਭ ਤੋਂ ਮਜ਼ਬੂਤ ਫੌਜ ਹੈ ਅਤੇ ਅੰਤਰਰਾਸ਼ਟਰੀ ਸੁਰੱਖਿਆ ਦੇ ਮਾਮਲੇ ’ਚ ਉਸ ਦਾ ਕੋਈ ਮੁਕਾਬਲਾ ਨਹੀਂ ਹੈ ਇਸ ਲਈ ਉਸ ਨੂੰ ਮਹਾਂਸ਼ਕਤੀ ਕਿਹਾ ਜਾਂਦਾ ਹੈ

ਪੂਰਵ ਸੋਵੀਅਤ ਸੰਘ ਫੌਜੀ ਸਮਰੱਥਾ ਦੇ ਮਾਮਲੇ ’ਚ ਅਮਰੀਕਾ ਦੇ ਬਰਾਬਰ ਸੀ ਪਰ ਹੁਣ ਫੌਜੀ ਸ਼ਕਤੀ ਦੇ ਨਾਲ-ਨਾਲ ਆਰਥਿਕ ਸ਼ਕਤੀ ਚੀਨ ਅੰਤਰਰਾਸ਼ਟਰੀ ਰਾਜਨੀਤੀ ’ਚ ਕਿਸੇ ਦੇਸ਼ ਦੇ ਪ੍ਰਭਾਵ ਦਾ ਪੈਮਾਨਾ ਬਣ ਗਿਆ ਅਤੇ ਇਸ ਲਈ ਹੁਣ ਖਿੰਡੇ ਸੋਵੀਅਤ ਸੰਘ ਦੀ ਥਾਂ ਚੀਨ ਨੇ ਲੈ ਲਈ ਹੈ ਜੋ ਅੱਜ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਸ਼ਕਤੀ ਬਣ ਗਿਆ ਹੈ ਵਿਸ਼ਵ ’ਚ ਛਾਈ ਇਸ ਤਬਾਹਕਾਰੀ ਮਹਾਂਮਾਰੀ ਦੇ ਮੱਦੇਨਜ਼ਰ ਕਿਸੇ ਦੇਸ਼ ਦੀ ਸ਼ਕਤੀ ਅਤੇ ਪ੍ਰਭਾਵ ’ਚ ਫਾਰਮਾ ਉਦਯੋਗ ਵੀ ਜੁੜ ਗਏ ਹਨ ਅਤੇ ਇਨ੍ਹਾਂ ਮਾਇਨਿਆਂ ’ਚ ਭਾਰਤ ਅੱਗੇ ਵਧ ਸਕਦਾ ਹੈ

ਕਿਉਂਕਿ ਉਸ ਨੇ ਰਿਕਾਰਡ ਸਮੇਂ ’ਚ ਦੋ ਵੈਕਸੀਨਾਂ ਦਾ ਉਤਪਾਦਨ ਕੀਤਾ ਹੈ ਅਤੇ ਹੋਰ ਦੇਸ਼ਾਂ ਨੂੰ ਇਸ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਫਾਰਮਾ ਖੇਤਰ ਤੋਂ ਇਲਾਵਾ ਤਕਨੀਕ ’ਚ ਵਿਕਾਸ ਵੀ ਇਸ ਸਬੰਧ ’ਚ ਮੱਦਦ ਕਰੇਗਾ ਭਾਰਤ ਇਸ ਸਬੰਧ ’ਚ ਵਿਸ਼ਵ ਸ਼ਕਤੀਆਂ ਨਾਲ ਮੁਕਾਬਲਾ ਕਰ ਸਕਦਾ ਹੈ ਭਾਰਤ ਦਾ ਸਮਾਜ ਪਰੰਪਰਾਗਤ ਰਿਹਾ ਹੈ ਜਿੱਥੇ ਰਲ-ਮਿਲ ਕੇ ਰਹਿਣ ਦੀਆਂ ਕਦਰਾਂ-ਕੀਮਤਾਂ ਹਨ ਇੱਥੇ ਇਤਿਹਾਸਕ, ਸੱਭਿਆਚਾਰਕ ਅੰਤਰ ਨਿਹਿੱਤ ਨਾਬਰਾਬਰੀਆਂ ਹਨ ਜਿਨ੍ਹਾਂ ਨੂੰ ਅਸੀਂ ਵਿਭਿੰਨਤਾਵਾਂ ਵੀ ਕਹਿੰਦੇ ਹਾਂ ਪਰ ਆਧੁਨਿਕੀਕਰਨ, ਉਦਯੋਗੀਕਰਨ ਅਤੇ ਸਿੱਖਿਆ ਦੇ ਵਿਸਥਾਰ ਦੇ ਨਾਲ ਅਜਿਹੀਆਂ ਨਾਬਰਾਬਰੀਆਂ ਘੱਟ ਹੁੰਦੀਆਂ ਜਾ ਰਹੀਆਂ ਹਨ ਭਾਰਤ ’ਚ ਚੀਨ ਅਤੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਡੀ ਸਿੱਖਿਆ ਪ੍ਰਣਾਲੀ ਹੈ

ਭਾਰਤ ’ਚ ਸਭ ਤੋਂ ਜ਼ਿਆਦਾ ਡਾਕਟਰ, ਇਜੀਨੀਅਰ ਅਤੇ ਸਾਫ਼ਟਵੇਅਰ ਪੇਸ਼ੇਵਰ ਬਣਦੇ ਹਨ ਜੋ ਦੇਸ਼ ਅਤੇ ਵਿਸ਼ਵ ਦੇ ਹੋਰ ਦੇਸ਼ਾਂ ’ਚ ਸੇਵਾ ਕਰਦੇ ਹਨ ਪਰ ਜਦੋਂ ਸਮਾਜ ’ਚ ਧਰੁਵੀਕਰਨ ਹੁੰਦਾ ਹੈ ਤਾਂ ਇਸ ਨਾਲ ਦੇਸ਼ ਕਮਜ਼ੋਰ ਹੋ ਜਾਂਦਾ ਹੈ ਅਤੇ ਪਿਛਲੇ ਚਾਰ ਸਾਲਾਂ ’ਚ ਅਮਰੀਕਾ ’ਚ ਵੀ ਇਹੀ ਦੇਖਣ ਨੂੰ ਮਿਲਿਆ ਧਰੁਵੀਕਰਨ ਨਾਲ ਮੌਜ਼ੂਦਾ ਚੁਣਾਵੀ ਲਾਭ ਮਿਲਦਾ ਹੈ ਪਰ ਲੰਮੇ ਸਮੇਂ ’ਚ ਇਸ ਨਾਲ ਸਮਾਜ ’ਚ ਮੱਤਭੇਦ ਪੈਦਾ ਹੁੰਦੇ ਹਨ ਅਮਰੀਕਾ ਹੁਣ ਇਨ੍ਹਾਂ ਜਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਗੱਲ ਕਰ ਰਿਹਾ ਹੈ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡੇਨ ਨੇ ਏਕਤਾ ਦਾ ਨਾਅਰਾ ਦਿੱਤਾ ਹੈ ਅਤੇ ਉਹੀ ਰਣਨੀਤੀ ਅਪਣਾਈ ਹੈ 20 ਜਨਵਰੀ ਨੂੰ ਉਦਘਾਟਨ ਭਾਸ਼ਣ ਵਿਚ ਉਨ੍ਹਾਂ ਏਕਤਾ ਸ਼ਬਦ ਦਾ ਪ੍ਰਯੋਗ ਘੱਟ ਤੋਂ ਘੱਟ 20 ਵਾਰ ਕੀਤਾ ਹੈ

ਇਹ ਦ੍ਰਿਸ਼ਟੀਕੋਣ ਕਿੰਨਾ ਵਿਹਾਰਕ ਹੈ? ਲੋਕਤੰਤਰ ਵਿਚ ਵਿਰੋਧ ਦਾ ਆਦਰ ਕੀਤਾ ਜਾਂਦਾ ਹੈ ਅਤੇ ਵਿਭਿੰਨਤਾ ਦਾ ਸਨਮਾਨ ਕੀਤਾ ਜਾਂਦਾ ਹੈ ਇਸ ਮਾਮਲੇ ਵਿਚ ਸਾਡਾ ਦੇਸ਼ ਬਿਹਤਰ ਹੈ ਕਿਉਂਕਿ ਅਸੀਂ ਇਸ ਨੂੰ ਅਨੇਕਤਾ ਵਿਚ ਏਕਤਾ ਕਹਿੰਦੇ ਹਾਂ ਬਿਨਾ ਸ਼ੱਕ ਅਸੀਂ ਚਾਹੁੰਦੇ ਹਾਂ ਕਿ ਕਾਨੂੰਨਾਂ ਦਾ ਪਾਲਣ ਕਰਨ ਵਿਚ, ਨਿੱਜੀ ਅਜ਼ਾਦੀ ਦੇ ਮਾਮਲੇ ਵਿਚ ਸੰਥਾਗਤ ਨਿਹਚਾ ਅਤੇ ਦੇਸ਼ ਨੂੰ ਬਾਹਰੀ ਹਮਲੇ ਤੋਂ ਬਚਾਉਣ ਦੇ ਮਾਮਲੇ ਵਿਚ ਅਸੀਂ ਏਕਤਾ ਦਾ ਪਾਲਣ ਕਰੀਏ ਲੋਕਤੰਤਰ ਵਿਚ ਸੰਵਾਦ ਲੋੜੀਂਦਾ ਹੈ ਇਹ ਹਾਰ ਅਤੇ ਜਿੱਤ ਦੇ ਦੁਰਭਾਵਨਾ ਨੂੰ ਸਮਾਪਤ ਕਰਨ ਵਿਚ ਮੱਦਦ ਕਰਦਾ ਹੈ

ਇਸ ਸਬੰਧੀ ਅਸੀਂ ਦੇਖਿਆ ਹੈ ਕਿ ਅਨੇਕਾਂ ਲੋਕ ਦੇਸ਼ ਵਿਚ ਸਰਕਾਰ ਦੁਆਰਾ ਨਾਗਰਿਕ ਸੋਧ ਕਾਨੂੰਨ ਅਤੇ ਹਾਲ ਹੀ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਇਸ ਅੰਦੋਲਨ ’ਚ ਸ਼ਰਾਰਤੀ ਅਨਸਰਾਂ ਦੀ ਘੁਸਪੈਠ ਕਾਰਲ ਨਤੀਜਾ ਮਾੜਾ ਹੋਇਆ ਅਤੇ ਗਣਤੰਤਰ ਦਿਵਸ ਦੇ ਮੌਕੇ ਵੀ ਹਿੰਸਾ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ ਇਨ੍ਹਾਂ ਹਿੰਸਕ ਘਟਨਾਵਾਂ ਵਿਚ ਇੱਕ ਕਿਸਾਨ ਦੀ ਮੌਤ ਹੋ ਗਈ ਅਤੇ ਅਨੇਕਾਂ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਕਿਸੇ ਦੇਸ਼ ਦੀ ਸ਼ਕਤੀ ਦਾ ਪੈਮਾਨਾ ਇਹ ਹੈ ਕਿ ਉਹ ਆਪਣੇ ਅੰਦਰੂਨੀ ਵਿਰੋਧਾਂ ਅਤੇ ਘਟਨਾਵਾਂ ਨੂੰ ਕਿਸ ਤਰ੍ਹਾਂ ਸੰਭਾਲਦਾ ਹੈ ਅਰਥਵਿਵਸਥਾ ਕਿਸੇ ਦੇਸ਼ ਦੀ ਸ਼ਕਤੀ ਦਾ ਇੱਕ ਨਵਾਂ ਪੈਮਾਨਾ ਬਣ ਗਈ ਹੈ ਸ਼ਾਇਦ ਅਸੀਂ ਸਾਲ 2024 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਇੱਛਾ ਨੂੰ ਤਿਆਗ ਦਿੱਤਾ ਹੈ

ਜਿਸ ਦਾ ਕਿ ਪ੍ਰਧਾਨ ਮੰਤਰੀ ਨੇ ਸੁਫਨਾ ਲਿਆ ਸੀ ਵਰਤਮਾਨ ਸਰਕਾਰ ਨੂੰ ਅਰਥਵਿਵਸਥਾ, ਰੁਜ਼ਗਾਰ ਅਤੇ ਬਰਾਬਰ ਵਿਕਾਸ ਨੂੰ ਉੱਚ ਪਹਿਲ ਦੇਣੀ ਚਾਹੀਦੀ ਹੈ ਤਾਂ ਹੀ ਉਹ ਚੀਨ ’ਤੇ ਰੋਕ ਲਾ ਸਕਦਾ ਹੈ ਅਤੇ ਉਸ ਨਾਲ ਮੁਕਾਬਲਾ ਕਰ ਸਕਦਾ ਹੈ ਕੁੱਲ ਮਿਲਾ ਕੇ ਇੱਕ ਮਹਾਂਸ਼ਕਤੀ ਬਣਨ ਲਈ ਆਰਥਿਕ ਸ਼ਕਤੀ, ਸਮਾਜਿਕ ਪੂੰਜੀ, ਤਕਨੀਕੀ ਸਮਰੱਥਾ, ਰੱਖਿਆ ਖੇਤਰ ਵਿਚ ਮਜ਼ਬੂਤੀ ਆਦਿ ਜ਼ਰੂਰੀ ਹੈ ਸਾਡੇ ਇੱਥੇ ਇਹ ਸੱਤ ਤੱਤ ਮੌਜ਼ੂਦ ਹਨ ਪਰ ਸਾਨੂੰ ਉਨ੍ਹਾਂ ਦੀ ਸਹੀ ਵਰਤੋਂ ਕਰਨੀ ਪਵੇਗੀ ਅਤੇ ਅਜਿਹਾ ਕਰਨ ਲਈ ਇੱਕ ਦੇਸ਼ ਦੇ ਰੂਪ ਵਿਚ ਸਾਡੀ ਸੋਚ ਵਿਚ ਬਦਲਾਅ ਦੀ ਲੋੜ ਹੈ

ਇੱਕ ਦੇਸ਼ ਦੇ ਰੂਪ ਵਿਚ ਅਸੀ ਕੀ ਕਰਨਾ ਚਾਹੁੰਦੇ ਹਾਂ? ਭਾਈਚਾਰਕ ਸਾਂਝ ਦੀ ਧਾਰਨਾ ਚੰਗੀ ਹੈ ਅਤੇ ਇਸ ਸਬੰਧੀ ਸਾਡੇ ਦੇਸ਼ ਨੇ ਵਿਸ਼ਵ ਨੂੰ ਬਹੁਤ ਸਾਰਾ ਗਿਆਨ ਦਿੱਤਾ ਹੈ ਪਰ ਅਸੀਂ ਇਹ ਸਮਝਣ ਵਿਚ ਨਾਕਾਮ ਰਹੇ ਹਾਂ ਕਿ ਬੁੱਧੀ ਵਿਵੇਕ ਨੂੰ ਵੀ ਸ਼ਕਤੀ ਹੀ ਮਨਜ਼ੂਰੀ ਦਿੰਦੀ ਹੈ ਅੱਜ ਵਿਸ਼ਵ ਵਿਚ ਲੋਕ ਹਿੰਦੂ ਅਤੇ ਭਾਰਤੀ ਪਰੰਪਰਾਵਾਂ ਨੂੰ ਸਿੱਖਣ ਦੀ ਬਜਾਏ ਅਮਰੀਕਨ ਤਕਨੀਕ ਅਤੇ ਚੀਨੀ ਸੰਸਕ੍ਰਿਤੀ ਨੂੰ ਜ਼ਿਆਦਾ ਸਿੱਖਦੇ ਹਨ ਡੇਵਿਡ ਸ਼ਵਾਰਟਜ਼ ਨੇ ਆਪਣੀ ਕਿਤਾਬ ਮੈਜ਼ਿਕ ਆਫ਼ ਥਿੰਕਿੰਗ ਬਿਗ ਵਿਚ ਕਿਹਾ ਹੈ, ‘‘ਤੁਸੀਂ ਜੋ ਸੋਚਦੇ ਹੋ ਉਹੀ ਤੁਸੀਂ ਹੋ’’ ਇਸ ਦਾ ਅਰਥ ਹੈ ਕਿ ਸਾਨੂੰ ਇੱਕ ਮਹਾਂਸ਼ਕਤੀ ਦੇ ਰੂਪ ਵਿਚ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਉਸ ਦੇ ਅਨੁਸਾਰ ਸਾਡਾ ਵਿਹਾਰ ਵੀ ਬਦਲੇਗਾ ਅਤੇ ਅਸੀਂ ਇੱਕ ਮਹਾਂਸ਼ਕਤੀ ਬਣ ਜਾਵਾਂਗੇ ਸਾਨੂੰ ਹੋਰ ਦੇਸ਼ਾਂ ਲਈ ਇੱਕ ਉਦਾਹਰਨ ਬਣਨਾ ਹੋਵੇਗਾ
ਡਾ. ਡੀ. ਕੇ. ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.