ਪੁਰਖਿਆਂ ਦੇ ਰੀਤੀ-ਰਿਵਾਜ਼ ਬਨਾਮ ਅਜੋਕਾ ਸਮਾਂ
ਬਦਲਾਅ ਕੁਦਰਤ ਦਾ ਨੇਮ ਹੈ ਤੇ ਹਮੇਸ਼ਾ ਰਹਿਣਾ ਹੈ। ਜਿਉਂ-ਜਿਉਂ ਮਨੁੱਖ ਗਿਆਨ-ਵਿਗਿਆਨ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ ਇਸੇ ਦੇ ਨਾਲ-ਨਾਲ ਸਾਡੇ ਰੀਤੀ-ਰਿਵਾਜਾਂ ਵਿੱਚ ਫਰਕ ਆਉਣਾ ਵੀ ਸੁਭਾਵਿਕ ਹੈ, ਕਿਉਂਕਿ ਮਨੁੱਖੀ ਜੀਵਨ ਪਲ-ਪਲ ਬਦਲ ਰਿਹਾ ਹੈ। ਜੇਕਰ ਪੁਰਾਤਨ ਸਾਡੇ ਪੁਰਖਿਆਂ ਦੀ ਜੀਵਨ ਜਾਚ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਸਾਡੇ ਕੋਲੋਂ ਉਹ ਬਹੁਤ ਕੁੱਝ ਖੁੱਸ ਗਿਆ ਹੈ ਜਿਸ ਦੀ ਅਜੋਕੇ ਸਮਿਆਂ ਵਿੱਚ ਸਾਨੂੰ ਅਤਿਅੰਤ ਲੋੜ ਸੀ ਤੇ ਉਹ ਕੁਝ ਸਾਡੀ ਜ਼ਿੰਦਗੀ ਵਿਚ ਦਾਖਲ ਹੋ ਗਿਆ ਹੈ
ਜਿਸ ਨੇ ਦਿਨ-ਬ-ਦਿਨ ਸਾਡੀ ਜ਼ਿੰਦਗੀ ਨੂੰ ਤਬਾਹ ਕਰਨਾ ਹੈ, ਭਾਵ ਸਾਡੇ ਵਿਚੋਂ ਸੁਹਜ਼, ਸੰਵੇਦਨਾ, ਸਾਦਗੀ, ਸਬਰ, ਅਪਣੱਤ, ਪਿਆਰ, ਸਤਿਕਾਰ, ਮੁਹੱਬਤ ਮਨਫੀ ਹੋ ਗਿਆ ਹੈ ਇਸ ਦੀ ਜਗ੍ਹਾ ਸਾਡੇ ਅੰਦਰ ਭੱਜ-ਦੌੜ, ਬੇਚੈਨੀ, ਬਿਮਾਰੀਆਂ, ਤਣਾਅਪੂਰਨ ਰਹਿਣਾ ਤੇ ਪੈਸੇ ਦੀ ਅੰਨ੍ਹੀ ਦੌੜ ਦਾਖਲ ਹੋ ਚੁੱਕੀ ਹੈ। ਪਹਿਲੇ ਸਮਿਆਂ ਵਿੱਚ ਵਿਆਹ-ਸ਼ਾਦੀਆਂ ਦੀਆਂ ਰਸਮਾਂ-ਰੀਤਾਂ ਕਰੀਬ ਪੰਦਰਾਂ ਦਿਨ ਸਾਡੇ ਪੇਂਡੂ ਖਿੱਤਿਆਂ ਵਿੱਚ ਸ਼ੁਰੂ ਹੋ ਜਾਇਆ ਕਰਦੀਆਂ ਸਨ।
ਜਿਹੜੀਆਂ ਇੱਕ-ਇੱਕ ਕਰਕੇ ਮਨੁੱਖੀ ਜੀਵਨ ਦੀਆਂ ਵੰਨਗੀਆਂ ਪੇਸ਼ ਕਰਦੀਆਂ ਸਨ। ਜਿਨ੍ਹਾਂ ਵਿੱਚ ਪੂਰਾ ਪਰਿਵਾਰ, ਰਿਸ਼ਤੇਦਾਰ ਤੇ ਸਮਾਜ ਸ਼ਾਮਲ ਹੁੰਦਾ ਸੀ। ਉਨ੍ਹਾਂ ਵਿੱਚ ਮੋਹ-ਪਿਆਰ ਤੇ ਆਪਣਾਪਣ ਤਾਂ ਹੁੰਦਾ ਹੀ ਸੀ, ਕੁੱਝ ਐਸੀਆਂ ਸਦੀਵੀ ਸਾਂਝਾਂ ਵੀ ਹੁੰਦੀਆਂ ਸਨ ਜਿਨ੍ਹਾਂ ਵਿੱਚ ਪਰਿਵਾਰ ਦੇ ਹਰ ਜੀਅ ਦੇ ਹਿੱਸੇ ਦਾ ਕੰਮ ਵੀ ਹੁੰਦਾ ਸੀ। ਇਨ੍ਹਾਂ ਵਿਆਹਾਂ-ਸ਼ਾਦੀਆਂ ਵਿੱਚ ਰਸਮਾਂ-ਰੀਤਾਂ ਨੂੰ ਬਾਖੂਬੀ ਨਿਭਾਇਆ ਜਾਂਦਾ ਸੀ। ਜਿਸ ਵਿੱਚ ਰੋਸਾ, ਅਪਣੱਤ ਅਤੇ ਵਿਸ਼ਵਾਸ ਦੀ ਝਲਕ ਠਾਠਾਂ ਮਾਰਦੀ ਸੀ।
ਜਿਉਂ ਜਿਉਂ ਸਾਡਾ ਗਿਆਨ-ਵਿਗਿਆਨ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਗਿਆ ਤਿਉਂ-ਤਿਉਂ ਸਾਡੀਆਂ ਰਸਮਾਂ-ਰੀਤਾਂ ਤੇ ਰਿਵਾਜਾਂ ਵਿੱਚ ਵੀ ਜ਼ਮੀਨ-ਅਸਮਾਨ ਦਾ ਅੰਤਰ ਆਉਂਦਾ ਗਿਆ। ਜੇਕਰ ਵੇਖਿਆ ਜਾਵੇ ਤਾਂ ਬਹੁਤ ਸਾਰੀਆਂ ਐਸੀਆਂ ਰਸਮਾਂ-ਰੀਤਾਂ ਹਨ ਜੋ ਸਿਰਫ਼ ਹੁਣ ਕਿਤਾਬਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਈਆਂ ਹਨ।
ਅੱਜ ਜਦੋਂ ਅਸÄ ਉਹ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਵਾਕਿਆ ਹੀ ਓਦੋਂ ਸਾਡਾ ਵਿਰਸਾ ਬਹੁਤ ਅਮੀਰ ਸੀ। ਪਰ ਅੱਜ-ਕੱਲ੍ਹ ਮਨੁੱਖ ਦੀ ਮਾਨਸਿਕਤਾ ਵਿੱਚ ਤਬਦੀਲੀ ਆ ਚੁੱਕੀ ਹੈ। ਅੱਜ-ਕੱਲ੍ਹ ਦੇ ਵਿਆਹ ਐਸੇ ਹੋ ਗਏ ਹਨ ਕਿ ਆਪਣੇ-ਪਰਾਇਆਂ ਨੂੰ ਪਛਾਨਣਾ ਵੀ ਔਖਾ ਹੋ ਗਿਆ ਹੈ। ਵਿਆਹਾਂ ਵਾਲੀਆਂ ਰਸਮਾਂ ਵੀ ਮਹਿਜ਼ ਦਿਖਾਵਾ ਬਣ ਕੇ ਰਹਿ ਗਈਆਂ ਹਨ। ਜੇਕਰ ਪਹਿਲੇ ਸਮਿਆਂ ਵਿੱਚ ਸਾਡੇ ਪੁਰਖਿਆਂ ਕੋਲ ਸਮੇਂ ਦੀ ਕੋਈ ਘਾਟ ਨਹÄ ਸੀ ਤੇ ਜੇ ਘਾਟ ਸੀ ਤਾਂ ਉਹ ਸਿਰਫ਼ ਪੈਸੇ ਦੀ ਸੀ। ਪਰ ਅੱਜ ਇਸ ਦੇ ਉਲਟ ਪੈਸੇ ਦੀ ਬਹੁਤਾਤ ਹੈ ਤੇ ਜੇ ਘਾਟ ਹੈ ਤਾਂ ਸਮੇਂ ਦੀ ਹੀ ਹੈ।
ਪੈਸੇ ਦੀ ਪਹਿਲੇ ਸਮਿਆਂ ਵਿੱਚ ਘਾਟ ਦਾ ਬਦਲਵਾਂ ਢੰਗ ਨਿਉਂਦਾ ਹੋਇਆ ਕਰਦਾ ਸੀ। ਰਿਸ਼ਤੇਦਾਰ, ਆਂਢ-ਗੁਆਂਢ, ਪਟੜੀ ਬੰਨੇ ਦੇ ਲੋਕ ਉਨ੍ਹਾਂ ਸਮਿਆਂ ਵਿੱਚ ਨਿਉਂਦਾ ਪਾਇਆ ਕਰਦੇ ਸਨ, ਮਤਲਬ ਵਿਆਜ ਤੋਂ ਬਿਨਾਂ ਮੱਦਦ। ਜੇਕਰ ਮੈਂ ਕਿਸੇ ਰਿਸ਼ਤੇਦਾਰ ਦੇ ਜਾਂ ਆਂਢ-ਗੁਆਂਢ ਦੇ ਲੜਕੇ-ਲੜਕੀ ਦੀ ਸ਼ਾਦੀ ਵਿੱਚ ਗਿਆਰਾਂ ਸੌ ਮੱਦਦ ਦਿੱਤੀ ਹੈ ਤਾਂ ਜਦ ਮੇਰੇ ਘਰ ਕੋਈ ਕਾਰਜ ਹੋਣਾ ਉਨ੍ਹਾਂ ਉਹੀ ਪੈਸੇ ਹੀ ਨਹੀਂ ਮੋੜਨੇ ਸਗੋਂ ਵਾਧਾ ਕਰਕੇ ਮੋੜਨੇ ਭਾਵ ਗਿਆਰਾਂ ਸੌ ਦੀ ਬਜਾਏ ਇੱਕੀ ਸੌ ਦੇਣਾ ਇਸ ਨਾਲ ਪੈਸੇ ਦੀ ਕਮੀ ਵੀ ਨਹÄ ਸੀ ਰਹਿੰਦੀ ਤੇ ਸਮੇਂ ’ਤੇ ਕੰਮ ਸਰ ਜਾਂਦਾ ਤੇ ਵਿਆਜ ਵੀ ਨਹÄ ਸੀ ਦੇਣਾ ਪੈਂਦਾ। ਇਹੋ-ਜਿਹੇ ਸਮੇਂ ਪੰਜਾਬ ਵਿੱਚ ਬਹੁਤ ਦੇਰ ਰਹੇ ਹਨ। ਵਿਆਹਾਂ ਵੇਲੇ ਕੁਆਰੀ ਰੋਟੀ, ਮਿੱਠੀ ਰੋਟੀ, ਖੱਟੀ ਰੋਟੀ ਕਰਨ ਦਾ ਰਿਵਾਜ਼ ਵੀ ਰਿਹਾ ਹੈ ਪਰ ਇਹ ਆਪਣੇ ਸਕੇ ਪਰਿਵਾਰ ਹੀ ਕਰਿਆ ਕਰਦੇ ਸਨ।
ਇਸ ਰੋਟੀ ਵਿੱਚ ਵਸਤਾਂ ਨਮੂਨਿਆਂ ਦੀ ਬਹੁਤਾਤ ਬੇਸ਼ੱਕ ਨਹÄ ਸੀ ਹੁੰਦੀ ਪਰ ਪਿਆਰ, ਅਪਣੱਤ ਅਤੇ ਸਾਦਗੀ ਜਿਹੀ ਸਦੀਵੀ ਸਾਂਝ ਜ਼ਰੂਰ ਹੁੰਦੀ ਸੀ। ਜਿਹੜੀ ਮਨਾਂ ਵਿਚ ਮਿਠਾਸ ਘੋਲ ਦਿੰਦੀ ਸੀ। ਵਿਆਹਾਂ ਮੌਕੇ ਨੌਜਵਾਨ ਕੁੜੀਆਂ ਮੁੰਡੇ ਰਲ-ਮਿਲ ਕੇ ਪਰੀਹੇ (ਸੇਵਾ) ਦਾ ਕਾਰਜ ਕਰਿਆ ਕਰਦੇ ਸਨ। ਅਜੋਕੀ ਨੌਜਵਾਨ ਪੀੜ੍ਹੀ ਨੂੰ ਇਹ ਸੁਣ ਕੇ ਜਾਂ ਪੜ੍ਹ ਕੇ ਬਹੁਤ ਓਪਰਾ-ਓਪਰਾ ਜਿਹਾ ਲੱਗੇਗਾ ਪਰ ਇਹ ਸੱਚਾਈ ਹੈ। ਉਨ੍ਹਾਂ ਸਮਿਆਂ ਵਿੱਚ ਰੋਟੀ ਵੀ ਥੱਲੇ ਪੱਲੀਆਂ ’ਤੇ ਬੈਠ ਕੇ ਖਾਣ ਦਾ ਰਿਵਾਜ ਰਿਹਾ ਹੈ। ਲੱਡੂ ਜਲੇਬੀਆਂ ਪ੍ਰਸ਼ਾਦ ਇੱਕ ਦਾਲ ਜਾਂ ਸਬਜ਼ੀ ਬੂੰਦੀ ਹੋਣੀ ਬਿਲਕੁਲ ਸਾਦਾ ਖਾਣਾ, ਅੱਜ-ਕੱਲ੍ਹ ਵਾਂਗੂੰ ਬਹੁਤ ਵੰਨਗੀਆਂ ਨਹÄ ਸਨ ਹੁੰਦੀਆਂ।
ਜੰਝ ਬੰਨ੍ਹਣੀ, ਜੰਝ ਛੁਡਾਉਣੀ, ਸਿੱਠਣੀਆਂ ਦੇਣੀਆਂ, ਪੱਤਲ ਦੇਣੀ, ਜੁੱਤੀ ਲਕੋਣੀ, ਛੰਦ ਸੁਣਨੇ ਅਤੇ ਸੁਣਾਉਣੇ ਵਿਆਹ ਦਾ ਇੱਕ ਅਹਿਮ ਹਿੱਸਾ ਗਿਣਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿੱਚ ਬਰਾਤਾਂ ਵੀ ਇੱਕ ਜਾਂ ਦੋ ਰਾਤਾਂ ਰਿਹਾ ਕਰਦੀਆਂ ਸਨ। ਇਹ ਸਾਧਨਾਂ ਦੀ ਘਾਟ ਕਾਰਨ ਹੀ ਹੁੰਦਾ ਸੀ। ਸਿੱਠਣੀਆਂ ਵਿੱਚ ਕੁੜਮ-ਕੁੜਮਣੀ, ਲਾੜਾ-ਲਾੜੀ ਦੀ ਭੈਣ, ਤਾਈ ਤਾਇਆ, ਚਾਚਾ ਚਾਚੀ, ਭੂਆ ਫੁੱਫੜ, ਮਾਮੇ ਮਾਮੀਆਂ, ਮਾਸੀ ਮਾਸੜ ਤੇ ਬਰਾਤ ਵਿੱਚ ਆਏ ਬਰਾਤੀਆਂ ਨੂੰ ਅਜਿਹੀਆਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ
ਜਿਨ੍ਹਾਂ ਵਿੱਚ ਬਰਾਤ ਦੇ ਰੰਗ-ਰੂਪ ਅਤੇ ਪਹਿਰਾਵੇ ਦਾ ਮਜ਼ਾਕ ਉਡਾਇਆ ਜਾਂਦਾ ਸੀ ਉਨ੍ਹਾਂ ਸਿੱਠਣੀਆਂ ਵਿੱਚ ਮੋਹ-ਪਿਆਰ ਦੀ ਇੱਕ ਸਦੀਵੀ ਸਾਂਝ ਹੋਇਆ ਕਰਦੀ ਸੀ। ਸਮੇਂ ਬਰਦਾਸ਼ਤ ਦੇ ਸਨ ਕੋਈ ਕਿਸੇ ਦਾ ਗੁੱਸਾ-ਗਿਲਾ ਨਹÄ ਸੀ ਕਰਿਆ ਕਰਦਾ। ਵਿਆਹ ਦੇ ਪਵਿੱਤਰ ਬੰਧਨ ਵਿੱਚ ਬਹੁਤ ਸਾਰੀਆਂ ਅਜਿਹੇ ਰਸਮਾਂ-ਰਿਵਾਜ਼ ਹੁੰਦੇ ਸਨ ਜਿਨ੍ਹਾਂ ਦਾ ਅੱਜ ਦੇ ਜ਼ਮਾਨੇ ਵਿੱਚ ਕਿਤੇ ਵੀ ਨਾਮੋ-ਨਿਸ਼ਾਨ ਨਹÄ ਹੈ। ਕੋਈ ਇੱਕ-ਦੋ ਨੂੰ ਛੱਡ ਕੇ ਬਾਕੀ ਸਾਰੇ ਹੀ ਕਾਰ-ਵਿਹਾਰ ਆਪਾਂ ਭੁੱਲ ਚੁੱਕੇ ਹਾਂ। ਉਨ੍ਹਾਂ ਵਿਚੋਂ ਖੱਟ ਵਿਖਾਉਣੀ, ਸੱਸ ਦੇ ਜਲੇਬ, ਸੱਸ ਦੇ ਲੱਡੂ, ਡੋਲੀ ਤੋਰਨ, ਨੈਣ ਦੀ ਮਾਨਤਾ, ਦਰ ਚੁਕਵਾਈ, ਤੇਲ ਚੋਣਾ, ਪਾਣੀ ਵਾਰਨਾ, ਪਿਆਲਾ ਦੇਣਾ, ਬੁਰਕੀਆਂ ਦੇਣ, ਤਿਲ ਮੇਥਰੇ, ਜਾਗੋ ਕੱਢਣੀ, ਛੱਜ ਕੁੱਟਣ, ਗਿੱਧਾ ਪਾਉਣ, ਘੁੰਡ ਚੁਕਾਈ, ਮੂੰਹ ਵਿਖਾਈ, ਪੁੜੀ ਪਾਉਣਾ, ਸੰਦੂਕ ਖੁਲਵਾਈ, ਵਿਖਾਵਾ ਕਰਨਾ, ਛਿਟੀਆਂ ਖੇਡਣਾ, ਗਾਨਾ ਖੇਡਣਾ, ਲੱਸੀ ਮੁੰਦਰੀ, ਗੋਤ ਕਨਾਲਾ ਅਤੇ ਕੋਠੀ ਝਾੜ ਆਦਿ ਅਜਿਹੀਆਂ ਰਸਮਾਂ ਤੇ ਰਿਵਾਜ ਸਨ
ਜੋ ਲੜੀਵਾਰ ਚੱਲਦੀਆਂ ਸਨ ਤੇ ਹਰ ਇੱਕ ਵਿਹਾਰ ਦਾ ਆਪਣਾ ਮਹੱਤਵ ਤੇ ਅਲੱਗ-ਅਲੱਗ ਕਿਸਮ ਦੇ ਗੀਤ ਸਿੱਠਣੀਆਂ ਦੋਹੇ ਹੋਇਆ ਕਰਦੇ ਸਨ, ਜੋ ਨਾਲੋ-ਨਾਲ ਚੱਲਦੇ ਸਨ। ਇਨ੍ਹਾਂ ਰਸਮਾਂ ਵਿਚ ਰੋਸਾ, ਹਾਸਾ, ਠੱਠਾ, ਝੇਡਾਂ, ਵਿਅੰਗ, ਮਨਾਂ ਅੰਦਰਲੇ ਗਿਲੇ-ਸ਼ਿਕਵੇ ਜਿਹੜੇ ਗੀਤਾਂ ਰਾਹÄ ਇੱਕ-ਦੂਜੇ ਨਾਲ ਸਾਂਝੇ ਕਰਦੀਆਂ ਔਰਤਾਂ ਆਪਣੇ ਮਨਾਂ ਨੂੰ ਤਰੋਤਾਜ਼ਾ ਕਰਦੀਆਂ ਸਨ। ਉਨ੍ਹਾਂ ਸਮਿਆਂ ਵਿੱਚ ਵਿਆਹਾਂ ਵਿੱਚ ਐਸਾ ਮਨੋਰੰਜਨ ਹੋਇਆ ਕਰਦਾ ਸੀ ਜੋ ਵੇਖਿਆਂ ਹੀ ਬਣਦਾ ਸੀ। ਇਸ ਵਿੱਚ ਪੂਰਾ ਬ੍ਰਹਿਮੰਡ ਹੀ ਖੁਸ਼ੀ ਵਿੱਚ ਰੰਗਿਆ ਮਹਿਸੂਸ ਹੁੰਦਾ ਸੀ।
Modern Times | ਵਿਆਹ ਦੀ ਸ਼ੁਰੂਆਤ ਵਿਚੋਲੇ ਤੋਂ ਹੀ ਹੁੰਦੀ ਸੀ। ਵਿਚੋਲਾ ਦੋ ਧਿਰਾਂ ਨੂੰ ਆਪਸ ਵਿੱਚ ਮਿਲਾਉਂਦਾ, ਇੱਕ-ਦੂਜੇ ਦੀਆਂ ਸੁਣਦਾ ਪਰ ਵਿਆਹ ਨੂੰ ਸਿਰੇ ਚੜ੍ਹਾਉਣ ਲਈ ਆਪਣੀਆਂ ਜੁਗਤਾਂ ਲੜਾਉਂਦਾ ਰਹਿੰਦਾ। ਬੜਾ ਕੁੱਝ ਲਕੋਂਦਾ ਤੇ ਬੜਾ ਕੁੱਝ ਆਪਣੇ ਕੋਲੋਂ ਘੜ ਕੇ ਬਣਾਉਂਦਾ। ਇਸੇ ਕਰਕੇ ਹੀ ਵਿਚੋਲੇ ਨੇ ਵਿੱਚ ਓਹਲੇ ਵਾਲੀ ਭੂਮਿਕਾ ਨਿਭਾਉਣ ਲਈ ਕੋਈ ਕਸਰ ਨਾ ਛੱਡਣੀ। ਵਿਚੋਲਾ ਵਰ ਟੋਲਦਾ, ਗੋਤ ਮੇਲਦਾ, ਮੰਗਣਾ ਮੰਗਣੀ ਕਰਾਉਂਦਾ, ਸ਼ਗਨ ਦਿੰਦਾ ਤੇ ਦਿਵਾਉਂਦਾ, ਰੋਪਣਾ ਕਰਵਾਉਂਦਾ, ਸਾਹੇ ਚਿੱਠੀ ਭੇਜਣ ਆਦਿ ਕੰਮਾਂ ਦੀ ਭੂਮਿਕਾ ਖੂਬ ਨਿਭਾਉਂਦਾ।
ਵਿਆਹ ਦੇ ਗਾਉਣ ਮੁੰਡੇ-ਕੁੜੀ ਦੇ ਘਰ ਤੋਂ ਸ਼ੁਰੂ ਹੁੰਦੇ, ਸਾਹੇ ਬੰਨ੍ਹਣਾ, ਭੇਲੀ ਦੇਣਾ, ਮੇਚਾ ਭੇਜਣਾ, ਵਰੀ ਬਣਾਉਣਾ ਆਦਿ ਇਹ ਸਾਰੇ ਕੰਮ ਵਿਚੋਲੇ ਨੂੰ ਵਿੱਚ ਰੱਖ ਕੇ ਕੀਤੇ ਜਾਂਦੇ ਰਹੇ ਹਨ। ਦਾਲਾਂ ਚੁਗਣੀਆਂ, ਚੱਕੀਆਂ ਝੋਣੀਆਂ, ਮਾਈਆਂ, ਦੁੱਧ ਇਕੱਠਾ ਕਰਨਾ, ਕੜਾਹੀ ਚਾੜ੍ਹਨੀ, ਮੰਜੇ-ਬਿਸਤਰੇ ਇਕੱਠੇ ਕਰਨੇ, ਭਾਂਡਿਆਂ ਦੀ ਵੇਲ ਲਿਆਉਣੀ, ਇਹ ਕੰਮ ਵਿਆਹਾਂ ਵਾਲੇ ਘਰ ਕਈ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਇਆ ਕਰਦੇ ਸਨ। ਇਨ੍ਹਾਂ ਕੰਮਾਂ ਨੂੰ ਆਂਢ-ਗੁਆਂਢ ਦੇ ਦੋਸਤ-ਮਿੱਤਰ ਹੀ ਰਲ-ਮਿਲ ਕੇ ਕਰਿਆ ਕਰਦੇ ਸਨ, ਕੋਈ ਤੇਰ-ਮੇਰ ਵਾਲੀ ਗੱਲ ਹੀ ਨਹÄ ਸੀ ਹੁੰਦੀ।
Modern Times | ਵਿਆਹ ਮੌਕੇ ਨਾਨਕੀ ਸ਼ੱਕ ਦਾ ਅਹਿਮ ਰੋਲ ਹੁੰਦਾ ਸੀ ਦੋਹਤੇ ਦੋਹਤੀ ਦੇ ਵਿਆਹ ਵਿੱਚ ਨਾਨਕੇ ਆਪਣੇ ਵਿੱਤ ਅਨੁਸਾਰ ਗਹਿਣੇ, ਸੂਟ, ਭਾਂਡੇ ਤੇ ਹੋਰ ਦੇਣ-ਲੈਣ ਵਾਲਾ ਸਾਮਾਨ ਲਿਆਉਂਦੇ। ਉਨ੍ਹਾਂ ਸਮਿਆਂ ਵਿੱਚ ਘੋੜੀ ਤੇ ਸੱਜਰ ਸੂਈਆਂ ਮੱਝਾਂ ਦੇਣ ਦਾ ਰਿਵਾਜ ਵੀ ਹੁੰਦਾ ਸੀ। ਇਸ ਤੋਂ ਬਿਨਾਂ ਚੁੱਲ੍ਹੇ ਨਿਉਂਦਾ ਇੱਕ ਐਸੀ ਰਸਮ ਸੀ ਜਿਹੜੀ ਸ਼ਰੀਕੇ ਕਬੀਲੇ ਦੀ ਸਾਂਝ ਦੀ ਪ੍ਰਤੀਕ ਸੀ। ਜਿੱਥੇ ਸਾਰੇ ਸ਼ਰੀਕੇ-ਕਬੀਲੇ ਦੇ ਲੋਕ ਵਿਆਹ ਵਾਲੇ ਘਰ ਹੀ ਰੋਟੀ ਖਾਂਦੇ ਸਨ ਤੇ ਉਨ੍ਹਾਂ ਦੇ ਆਪਣੇ ਘਰÄ ਰੋਟੀ ਨਹÄ ਸੀ ਬਣਦੀ।
ਵਿਆਹ ਦੀ ਖੁਸ਼ੀ ਵਿੱਚ ਸਪੀਕਰ ਲਾਉਣਾ, ਪਰੋਸਾ ਦੇਣ, ਨਿਉਂਦਾ ਪਾਉਣ, ਚੂਲੀ ਛਕਣਾ, ਮਹਿੰਦੀ ਲਾਉਣਾ, ਚੱਪਣੀਆਂ ਭੰਨ੍ਹਣਾ, ਸੁਰਮਾ ਪਾਉਣਾ, ਸੱਗੀ ਫੁੱਲ ਗੁੰਦਣੇ, ਅੱਧੀ-ਅੱਧੀ ਰਾਤ ਤੱਕ ਸੁਹਾਗ-ਘੋੜੀਆਂ ਗਾਉਂਦਿਆਂ ਹਾਸਾ-ਠੱਠਾ ਜਾਰੀ ਰੱਖਣਾ, ਇਹ ਕਾਰਜ ਕਰਦਿਆਂ ਇੰਝ ਲੱਗਦਾ ਸੀ ਜਿਵੇਂ ਸਾਰਾ ਪਿੰਡ ਹੀ ਗਾ ਰਿਹਾ ਹੋਵੇ ਅਤੇ ਖੁਸ਼ੀ ਵਿੱਚ ਬਰਾਬਰ ਦਾ ਸ਼ਰੀਕ ਹੋਵੇ।
ਇਸ ਤਰ੍ਹਾਂ ਦੀ ਖੁਸ਼ੀ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹੁੰਦੇ ਸਨ ਤੇ ਬਹੁਤ ਅਨੰਦਿਤ ਸਮੇਂ ਹੁੰਦੇ ਸਨ। ਪਰ ਅੱਜ-ਕੱਲ੍ਹ ਬਿਲਕੁਲ ਇਸ ਦੇ ਉਲਟ ਜੋ ਵੀ ਕੋਈ ਆਪਾਂ ਸ਼ਗਨ-ਵਿਹਾਰ ਕਰਦੇ ਹਾਂ ਇੰਝ ਲੱਗਦਾ ਹੈ ਕਿ ਬਣਾਉਟੀ ਅਤੇ ਉਤਲੇ ਮਨੋਂ ਹੀ ਕਰਦੇ ਹਾਂ ਅਤੇ ਬਣਾਉਟੀ ਜ਼ਿੰਦਗੀ ਜੀਅ ਰਹੇ ਹਾਂ। ਭਾਵੇਂ ਸਮਾਂ ਬਦਲਣਾ ਰੀਤੀ ਰਿਵਾਜ ਬਦਲਣੇ ਕੁਦਰਤੀ ਵਰਤਾਰਾ ਹੈ ਪਰ ਉਨ੍ਹਾਂ ਸਮਿਆਂ ਦੀ ਆਪਣੇ ਥਾਂ ਬਹੁਤ ਮਹੱਤਤਾ ਹੁੰਦੀ ਸੀ ਸਮੇਂ ਦੀ ਰਫਤਾਰ ਸਮੇਂ ਦੀ ਘਾਟ ਘਰਾਂ ਤੋਂ ਮੈਰਿਜ ਪੈਲੇਸਾਂ ਅਤੇ ਅਦਾਲਤੀ ਸਫ਼ਰ ਨੇ ਮਨੁੱਖ ਦੀਆਂ ਸਦੀਵੀ ਸਾਂਝਾਂ ਦਾ ਗਲਾ ਘੁੱਟ ਦਿੱਤਾ ਹੈ।
ਹੁਣ ਅਸੀਂ ਆਪਣੇ ਅਤੀਤ ਦੀ ਲਾਸ਼ ਨੂੰ ਮੋਢਿਆਂ ’ਤੇ ਚੁੱਕੀ ਫਿਰਦੇ ਹਾਂ। ਆਓ! ਅੱਜ ਹੀ ਦਿਲਾਂ ਵਿੱਚ ਧਾਰੀਏ ਕਿ ਅਸÄ ਆਧੁਨਿਕਤਾ ਦੇ ਨਾਲ-ਨਾਲ ਆਪਣੇ ਵਿਰਸੇ ਅਤੇ ਆਪਣੇ ਰਸਮਾਂ-ਰਿਵਾਜਾਂ ਨਾਲ ਜੁੜ ਕੇ ਰਹੀਏ ਅਤੇ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ’ਤੇ ਚੱਲੀਏ। ਸਮੇਂ ਦੀ ਚਾਲ ਦੇ ਨਾਲ-ਨਾਲ ਤਰੱਕੀ ਕਰਨੀ ਬਣਦੀ ਹੈ, ਜ਼ਮਾਨੇ ਮੁਤਾਬਿਕ ਚੱਲਣਾ ਵੀ ਪੈਂਦਾ ਹੈ, ਪਰ ਆਪਣੇ ਅਤੀਤ ਅਤੇ ਵਿਰਸੇ ਨੂੰ ਭੁੱਲਣਾ ਸਾਡੀ ਬਹੁਤ ਵੱਡੀ ਭੁੱਲ ਹੋਵੇਗੀ।
ਜਸਵੀਰ ਸ਼ਰਮਾਂ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.