ਬਜਟ ਤੋਂ ਬਾਅਦ ਦੂਜੇ ਦਿਨ ਵੀ ਸ਼ੇਅਰ ਬਾਜ਼ਾਰ ’ਚ ਤੇਜੀ
ਮੁੰਬਈ। 2021-22 ਦੇ ਆਮ ਬਜਟ ਵਿਚ ਘਰੇਲੂ ਉਦਯੋਗਾਂ ਨੂੰ ਉਤਸ਼ਾਹਤ ਕਰਨ ਦੇ ਉਪਾਵਾਂ ਨਾਲ ਮੰਗਲਵਾਰ ਨੂੰ ਸਟਾਕ ਮਾਰਕੀਟ ਵਿਚ ਵੀ ਤੇਜ਼ ਰੈਲੀ ਦੇਖਣ ਨੂੰ ਮਿਲੀ ਅਤੇ ਬੀ ਐਸ ਸੀ ਸੈਂਸੈਕਸ 1335 ਅੰਕ ਚੜ੍ਹ ਕੇ 49,936.49 ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ’ਚ ਵੀ ਅੱਜ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਸ ਦਾ ਇੰਡੈਕਸ 382 ਅੰਕ ਚੜ੍ਹ ਕੇ 14,663.55 ’ਤੇ ਬੰਦ ਹੋਇਆ। ਦੋਵੇਂ ਵੱਡੇ ਸੂਚਕਾਂਕ ਪਿਛਲੇ ਸਾਲ 07 ਅਪ੍ਰੈਲ ਤੋਂ ਬਾਅਦ ਇੰਨੀ ਵੱਡੀ ਉਛਾਲ ਨਹੀਂ ਵੇਖ ਸਕੇ। ਬੀਐਸਈ ਸੈਂਸੈਕਸ ਵੀ ਇੱਕ ਰੋਜ਼ਾ ਦੇ ਉੱਚੇ ਪੱਧਰ 50,154.48 ਦੇ ਪੱਧਰ ’ਤੇ ਪਹੁੰਚ ਗਿਆ ਜਦੋਂ ਕਿ ਇਸਦਾ ਸਭ ਤੋਂ ਹੇਠਲਾ ਪੱਧਰ 49,193.26 ਸੀ।
ਨਿਫਟੀ ਇੰਡੈਕਸ ਦਿਨ ਦੀ ਉਚਾਈ ’ਤੇ 14,731.70 ਰਿਹਾ ਜਦੋਂ ਕਿ ਸਭ ਤੋਂ ਹੇਠਲਾ 14,469.15 ’ਤੇ ਸੀ। ਬੀ ਐਸ ਸੀ ਦਾ ਮਿਡਕੈਪ 1.90 ਫੀਸਦੀ ਵਧਿਆ ਜਦੋਂ ਕਿ ਸਮਾਲਕੈਪ ਵਿਚ 1.57 ਫੀਸਦੀ ਦਾ ਵਾਧਾ ਹੋਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.