ਗੱਲਬਾਤ ਚੰਗੀ, ਪਰ ਦਿਲ ਖੋਲ੍ਹੋ

ਗੱਲਬਾਤ ਚੰਗੀ, ਪਰ ਦਿਲ ਖੋਲ੍ਹੋ

ਗਣਤੰਤਰ ਦਿਵਸ ਦੀਆਂ ਘਟਨਾਵਾਂ ਤੋਂ ਬਾਅਦ ਲੀਹ ਤੋਂ ਲੱਥੀ ਕਿਸਾਨਾਂ ਤੇ ਸਰਕਾਰ ਦੀ ਗੱਲਬਾਤ ਇੱਕ ਵਾਰ ਫੇਰ ਪਟੜੀ ’ਤੇ ਆਈ ਹੈ ਭਲਕੇ ਗੱਲਬਾਤ ਮੁੜ ਹੋਵੇਗੀ ਅਸਲ ’ਚ ਕਿਸਾਨਾਂ ਤੇ ਸਰਕਾਰ ਦੀ ਗੱਲਬਾਤ ਦਾ ਸਿਲਸਿਲਾ 22 ਜਨਵਰੀ ਨੂੰ ਹੀ ਟੁੱਟ ਗਿਆ ਸੀ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਨਹੀਂ ਮੰਨੇ ਸਨ ਤੇ ਸਰਕਾਰ ਕਾਨੂੰਨਾਂ ਨੂੰ ਡੇਢ ਸਾਲ ਲਈ ਰੋਕਣ ਤੋਂ ਵੱਧ ਕੁਝ ਕਰਨ ਲਈ ਤਿਆਰ ਨਹੀਂ ਸੀ ਗਣਤੰਤਰ ਦਿਵਸ ਮੌਕੇ ਜੇਕਰ ਮਾੜੀਆਂ ਘਟਨਾਵਾਂ ਨਾ ਵੀ ਵਾਪਰਦੀਆਂ ਫ਼ਿਰ ਵੀ ਗੱਲਬਾਤ ਸ਼ੁਰੂ ਹੋਣੀ ਮੁਸ਼ਕਿਲ ਸੀ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਲਾਲ ਕਿਲ੍ਹੇ ਦੀਆਂ ਘਟਨਾਵਾਂ ਨੇ ਕਿਸਾਨ ਜਥੇਬੰਦੀਆਂ ਤੇ ਸਰਕਾਰ ਦੋਵਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ ਸਰਕਾਰ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਕਹਾਣੀ ਲਾਲ ਕਿਲ੍ਹੇ ’ਤੇ ਝੰਡੇ ਤੱਕ ਪੁੱਜ ਜਾਵੇਗੀ

ਇਸ ਲਈ ਸਰਕਾਰ ਇਸ ਮਸਲੇ ਨੂੰ ਨਿਬੇੜਨ ਲਈ ਗੰਭੀਰ ਨਜ਼ਰ ਆ ਰਹੀ ਹੈ ਖਾਸ ਕਰਕੇ ਪ੍ਰਧਾਨ ਮੰਤਰੀ ਦਾ ਸਰਵ ਪਾਰਟੀ ਮੀਟਿੰਗ ’ਚ ਇਹ ਕਹਿਣਾ ਕਿ ਕੇਂਦਰੀ ਖੇਤੀ ਮੰਤਰੀ ਵੱਲੋਂ ਕਾਨੂੰਨਾਂ ’ਤੇ ਡੇਢ ਸਾਲ ਦੀ ਰੋਕ ਦੀ ਪੇਸ਼ਕਸ਼ ਬਰਕਰਾਰ ਹੈ

ਕਿਸਾਨਾਂ ਤੇ ਸਰਕਾਰ ਦੀ ਮੀÎਟਿੰਗ ਬਾਰੇ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਦਖ਼ਲ ਦੇ ਕੇ ਮਾਮਲੇ ਪ੍ਰਤੀ ਸਰਕਾਰ ਦੇ ਪੱਖ ਨੂੰ ਸਪੱਸ਼ਟ ਕੀਤਾ ਸੀ ਪ੍ਰਧਾਨ ਮੰਤਰੀ ਦਾ ਇਸ ਮਾਮਲੇ ’ਚ ਬੋਲਣਾ ਨਵੀਆਂ ਸਥਿਤੀਆਂ ਵੱਲ ਸੰਕੇਤ ਕਰਦਾ ਹੈ ਸਰਕਾਰ ਦੇ ਪੱਖ ’ਚ ਗੰਭੀਰਤਾ ਵੀ ਝਲਕਦੀ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਲਾਲ ਕਿਲ੍ਹੇ ਵਾਲੀ ਘਟਨਾ ਦੀ ਕਰੜੀ ਨਿੰਦਿਆਂ ਕੀਤੀ ਹੈ ਤੇ ਖਾਸ ਕਰਕੇ ਇਸ ਦੇ ਮੁਲਜ਼ਮਾਂ ਨੂੰ ਕਿਸਾਨੀ ਅੰਦੋਲਨ ਤੋਂ ਬਾਹਰੀ ਦੱਸਿਆ ਹੈ ਕਿਸਾਨ ਇਸ ਗੱਲ ਤੋਂ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਕਿ ਬਾਹਰੀ ਵਿਅਕਤੀਆਂ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ

ਆਪਣੇ ਬਿਆਨਾਂ ਰਾਹੀਂ ਕਿਸਾਨ ਜਥੇਬੰਦੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਹਿੰਸਾ ਦੇ ਵਿਰੁੁੱਧ ਹਨ ਤੇ ਗੱਲਬਾਤ ਰਾਹੀਂ ਮਸਲੇ ਸੁਲਝਾਉਣਾ ਚਾਹੁੰਦੇ ਹਨ ਲਾਲ ਕਿਲੇ ਦੀ ਘਟਨਾ ਵਾਲੇ ਮੁਲਜ਼ਮਾਂ ਦੀ ਕਿਸਾਨ ਜਥੇਬੰਦੀਆਂ ਖਿਲਾਫ਼ ਬਿਆਨਬਾਜੀ ਵੀ ਉਹਨਾਂ ਦੇ ਮੁੱਖ ਕਿਸਾਨ ਜਥੇਬੰਦੀਆਂ ਤੋਂ ਵੱਖਰੇ ਹੋਣ ਦੀ ਪੁਸ਼ਟੀ ਕਰਦੀ ਹੈ ਕਿਸਾਨ ਤੇ ਸਰਕਾਰ ਦੋਵੇਂ ਧਿਰਾਂ ਕਾਨੂੰਨ-ਪ੍ਰਬੰਧ ਬਾਰੇ ਜਾਣ ਚੁੱਕੀਆਂ ਹਨ ਚੰਗੀ ਗੱਲ ਹੈ ਕਿ ਬਹੁਤ ਛੇਤੀ ਦੋਵੇਂ ਧਿਰਾਂ ਨੇ ਆਪਣੇ ਆਪ ਨੂੰ ਸੰਭਾਲ ਕੇ ਗੱਲਬਾਤ ਦੀ ਪਟੜੀ ’ਤੇ ਲਿਆਂਦਾ ਹੈ

ਪਰ ਆਉਣ ਵਾਲੀ ਮੀਟਿੰਗ ਦਾ ਹਾਲ ਪਹਿਲੀਆਂ 12 ਮੀਟਿੰਗਾਂ ਵਾਲਾ ਨਹੀਂ ਹੋਣਾ ਚਾਹੀਦਾ ਦੋਵਾਂ ਧਿਰਾਂ ਨੂੰ ਦਿਲ ਖੋਲ੍ਹ ਕੇ ਮਾਮਲੇ ਨੂੰ ਸੁਲਝਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਮੀਟਿੰਗ ਸਿਰਫ਼ ਮੀਟਿੰਗ ਲਈ ਨਹੀਂ ਹੁੰਦੀ ਸਗੋਂ ਮੁੱਦੇ ਨੂੰ ਮਹੱਤਵ ਦੇ ਕੇ ਇਮਾਨਦਾਰੀ ਤੇ ਵਿਗਿਆਨਕ ਨਜ਼ਰੀਏ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ ਵਿਦਵਾਨਾਂ, ਵਿਗਿਆਨੀਆਂ ਤੇ ਧੜੱਲੇਦਾਰ ਸਿਆਸੀ ਹਸਤੀਆਂ ਦੇ ਦੇਸ਼ ’ਚ ਕਿਸੇ ਮੁੱਦੇ ਦਾ ਅਣਸੁਲਝੇ ਰਹਿਣਾ ਦੇਸ਼ ਦੀ ਸਾਖ ਦਾ ਵੀ ਸਵਾਲ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.