(25 ਜਨਵਰੀ ) ਪਵਿੱਤਰ ਦਿਹਾੜੇ ’ਤੇ ਪੂਜਨੀਕ ਗੁਰੂ ਜੀ ਦਾ ਸ਼ਾਹੀ ਪੱਤਰ

Saing Dr. MSG

(25 ਜਨਵਰੀ ) ਪਵਿੱਤਰ ਦਿਹਾੜੇ ’ਤੇ ਪੂਜਨੀਕ ਗੁਰੂ ਜੀ ਦਾ ਸ਼ਾਹੀ ਪੱਤਰ

ਆਦਰਯੋਗ,
ਮਾਤਾ ਜੀ, ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ
ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ
ਮਾਤਾ ਜੀ, ਅਸੀਂ ਸਤਿਗੁਰੂ ਰਾਮ ਜੀ ਦੀ ਕਿਰਪਾ ਨਾਲ ਇੱਥੇ ਠੀਕ ਹਾਂ ਤੇ ਆਪ ਜੀ ਤੇ ਕਰੋੜਾਂ ਸਾਡੇ ਪਿਆਰੇ ਬੱਚਿਆਂ ਦੀ ਚੰਗੀ ਸਿਹਤ ਲਈ ਪਰਮ ਪਿਤਾ ਪਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਹਾਂ ਮਾਤਾ ਜੀ ਜਦੋਂ ਆਪ ਜੀ ਹਸਪਤਾਲ ’ਚ ਬਿਮਾਰ ਸੀ, ਆਪ ਜੀ ਦੇ ਕਾਫ਼ੀ ਮਸ਼ੀਨਾਂ ਵਗੈਰਾ ਲੱਗੀਆਂ ਹੋਈਆਂ ਸਨ, ਜੋ (ਮਸ਼ੀਨਾਂ) ਆਪ ਜੀ ਦੀ ਸਿਹਤ ਨੂੰ ਗੰਭੀਰ ਦੱਸ ਰਹੀਆਂ ਸਨ, ਪਰ ਜਿਉਂ ਹੀ ਅਸੀਂ ਆਪ ਜੀ ਕੋਲ ਆਏ ਤਾਂ ਆਪ ਜੀ ਇਕਦਮ ਉੱਠ ਬੈਠੇ ਤੇ ਮਸ਼ੀਨਾਂ ਵੀ ਸਹੀ ਦੱਸਣ ਲੱਗੀਆਂ, ਸਾਨੂੰ ਬਹੁਤ ਖੁਸ਼ੀ ਹੋਈ ਆਪਣੀ ਜਨਮਦਾਤਾ ਨੂੰ ਖੁਸ਼ ਵੇਖ ਕੇ ਪਰਮ ਪਿਤਾ ਜੀ ਨੇ ਚਾਹਿਆ ਤਾਂ ਅਸੀਂ ਛੇਤੀ ਹੀ ਆਪ ਜੀ ਦੇ ਕੋਲ ਰਹਿ ਕੇ ਆਪ ਜੀ ਦਾ ਪੂਰਾ ਇਲਾਜ ਕਰਵਾਵਾਂਗੇ।

January 25 letter

ਪਵਿੱਤਰ ਦਿਹਾੜੇ ’ਤੇ ਪੂਜਨੀਕ ਗੁਰੂ ਜੀ ਦਾ ਸ਼ਾਹੀ ਪੱਤਰ

ਆਪ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ ਦੇ ਜਨਮ ਦਿਨ 25 ਜਨਵਰੀ ਦੀਆਂ ਬਹੁਤ-ਬਹੁਤ ਵਧਾਈਆਂ ਆਪ ਸਭ (ਪਿਆਰੇ ਬੱਚਿਆਂ)?ਨੂੰ ਬਹੁਤ-ਬਹੁਤ ਖੁਸ਼ੀਆਂ ਮਿਲਣ ਤੇ ਸਭ ਦੀ ਸਭ ਤੋਂ ਵੱਡੀ ਜਾਇਜ਼ ਮੰਗ ਸਤਿਗੁਰੂ ਜੀ ਪੂਰੀ ਕਰਨ।
‘‘25 ਜਨਵਰੀ ਦੋ ਹਜ਼ਾਰ ਇੱਕੀਸ।
ਪ੍ਰਭੂ ਖੁਸ਼ੀਆਂ ਵੋ ਦੇ ਕਿ ਆਪ ਸਭ ਕੀ ਖਿਲ ਜਾਏ ਬੱਤੀਸ।।
ਭੰਡਾਰੇ ਦੇ ਪਵਿੱਤਰ ਦਿਵਸ ’ਤੇ ਤੁਸੀਂ ਮਾਨਵਤਾ ਭਲਾਈ ਦੇ ਕਾਰਜ ਪੂਰੇ ਲਗਨ ਨਾਲ ਕਰੋਗੇ (ਅਸੀਂ ਜੋ ਤੁਹਾਨੂੰ ਦੱਸੇ ਹੋਏ ਹਨ) ਇਸ ਦਾ ਪ੍ਰਣ ਲਓ ਤੇ ਨਾਅਰਾ ਲਾਓ ਇੱਕ ਕਾਰਜ ਮਾਨਵਤਾ ਭਲਾਈ ਦਾ ਕਿ ‘ਅਸੀਂ ਦੋ ਸਾਡੇ ਦੋ ਜਾਂ ਅਸੀਂ ਦੋਵੇਂ ਇੱਕ, ਸਾਡਾ ਇੱਕ ਬੱਚਾ ਹੋਵੇਗਾ’’ ਜੋ ਪ੍ਰਣ ਕਰਨਾ ਚਾਹੁੰਦੇ ਹਨ ਉਹ ਆਪਣੇ ਹੱਥ ਖੜੇ ਕਰਨ, ਨਾਅਰਾ ਲਾਉਣ ਤੇ ਹੱਥ ਹੇਠਾਂ ਕਰ ਲੈਣ ਮਾਲਕ ਤੁਹਾਨੂੰ ਵੱਖਰੀਆਂ ਜਿਹੀਆਂ ਖੁਸ਼ੀਆਂ ਦੇਵੇ।
‘ਸਿਮਰਨ’ ਕੰਪੀਟੀਸ਼ਨ ਕਰਦੇ ਰਹੋ ਤਨ, ਮਨ, ਧਨ ਨਾਲ ਪਰਹਿੱਤ ਪਰਮਾਰਥ ਕਰਦੇ ਰਹੋ, ਸਤਿਗੁਰੂ ਜੀ ਤੁਹਾਡੀ ਜ਼ਰੂਰ-ਜ਼ਰੂਰ ਸੁਣਨਗੇ ਨਿੰਦਾ, ਚੁਗਲੀ, ਬੁਰਾਈਆਂ ਤੇ ਈਰਖਾ ਤੋਂ ਦੂਰ ਰਹੋ।
ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਦੇ ਹੀ ਤੁਹਾਨੂੰ ਸਭ ਨੂੰ ਦੁਆਵਾਂ (ਸ਼ਾਹ ਸਤਿਨਾਮ ਮਸਤਾਨ ਜੀ ਤੋਂ ਮੰਗ ਕੇ) ਦਿੰਦੇ ਹਾਂ ਕਿ ਤੁਸੀਂ ਸਭ ਤੰਦਰੁਸਤ ਤੇ ਸੁੁਖੀ ਰਹੋ ਅਸੀਂ ‘ਗੁਰੂ’ ਰੂਪ ’ਚ ਪਰਮ ਪਿਤਾ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸੰਸਾਰ, ਦੇਸ਼ ’ਚ ਸੁਖ-ਸ਼ਾਂਤੀ ਕਾਇਮ ਰੱਖਣ, ਬਾਕੀ ਪ੍ਰਭੂ ਜੋ ਵੀ ਆਪ ਜੀ ਨੂੰ ਮਨਜ਼ੂਰ ਹੈ ਉਹ ਸਾਨੂੰ ਕਬੂਲ ਹੈ ਅਸੀਂ ਪਹਿਲਾਂ ਵੀ ਚਿੱਠੀਆਂ ’ਚ ਲਿਖਿਆ ਸੀ, ਹੁਣ ਫਿਰ ਗੁਰੂ ਰੂਪ ’ਚ ਲਿਖ ਰਹੇ ਹਾਂ ਕਿ ਸਾਡਾ ਖਿਆਲ ਤੁਹਾਡੇ ਸਭ ਭਾਵ ਸਾਡੇ ਕਰੋੜਾਂ ਪਿਆਰੇ ਬੱਚਿਆਂ ’ਚ ਹੀ ਰਹਿੰਦਾ ਹੈ ਤੇ ਸਦਾ ਰਹੇਗਾ ਤੁਹਾਨੂੰ ਸਭ ਨੂੰ ਬਹੁਤ-ਬਹੁਤ ਤੇ ਪਿਆਰ ਭਰਿਆ ਅਸ਼ੀਰਵਾਦ।
ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
23-1-2021

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.