ਮੁੰਬਈ ਦੇ ਪ੍ਰਸਿੱਧ ਪੰਜਤਾਰਾ ਸ਼ੈਲੀ ਦੇ ਹੀਰਾਨੰਦਾਨੀ ਹਸਪਤਾਲ ਨਾਲ ਜੁੜੇ ਕਿਡਨੀ ਦੇ ਸੌਦਾਗਰਾਂ ਦੇ ਗਰੋਹ ਦਾ ਪਰਦਾਫਾਸ਼ ਹੋਇਆ ਹੈ ਕਿਡਨੀ ਤੇ ਹੋਰ ਮਨੁੱਖੀ ਅੰਗ ਬਦਲਣ ‘ਚ ਮੁਹਾਰਤ ਪ੍ਰਾਪਤ ਇਸ ਹਸਪਤਾਲ ਦੇ ਸੀਈਓ ਡਾ. ਸੁਜੀਤ ਚਟਰਜੀ ਸਮੇਤ ਪੰਜ ਡਾਕਟਰਾਂ ਨੂੰ ਗੁਰਦੇ ਕੱਢਕੇ ਵੇਚਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਇਹ ਲੋਕ ਫਰਜ਼ੀ ਦਸਤਾਵੇਜਾਂ ਦੇ ਆਧਾਰ ‘ਤੇ ਨਕਲੀ ਰਿਸ਼ਤੇਦਾਰ ਬਣਾਕੇ ਕਿਡਨੀਆਂ ਦੀ ਖਰੀਦੋ -ਫਰੋਖਤ ਕਰਦੇ ਸਨ ਇੱਕ ਕਿਡਨੀ ਬਦਲਣ ਦੀ ਕੀਮਤ 25 ਤੋਂ 30 ਲੱਖ ਰੁਪਏ ਹੁੰਦੀ ਸੀ ਪਰ ਕਿਡਨੀ ਦੇਣ ਵਾਲੇ ਨੂੰ ਸਿਰਫ਼ ਇੱਕ ਤੋਂ ਡੇਢ ਲੱਖ ਰੁਪਏ ਹੀ ਦਿੱਤੇ ਜਾਂਦੇ ਸਨ ਇੱਕ ਕਿਡਨੀਦਾਤਾ ਨੇ ਹੀ ਇੱਕ ਐਨਜੀਓ ਨਾਲ ਮਿਲਕੇ ਇਸ ਦਿਲ ਦਹਿਲਾਉਣ ਵਾਲੇਅ ਕਾਲੇ ਧੰਦੇ ਦੀ ਜਾਣਕਾਰੀ ਪੁਲਿਸ ਨੂੰ ਦੇਕੇ ਪਰਦਾਫਾਸ਼ ਕਰਨ ‘ਚ ਅਹਿਮ ਭੂਮਿਕਾ ਨਿਭਾਈ ਇਸ ਤੋਂ ਪਹਿਲਾਂ ਦਿੱਲੀ ਦੇ ਪੰਜਤਾਰਾ ਮੰਨੇ ਜਾਣ ਵਾਲੇ ਹਸਪਤਾਲ ਅਪੋਲੋ ‘ਚ ਵੀ ਕਿਡਨੀ ਦਾ ਵਪਾਰ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਹੋ ਚੁੱਕਾ ਹੈ ।
ਇਨ੍ਹਾਂ ਘਟਨਾਵਾਂ ਦੇ ਪ੍ਰਗਟ ਹੋਣ ਨਾਲ ਸਾਡੇ ਸਿਹਤ ਤੰਤਰ ਦਾ ਅਣਮਨੁੱਖੀ ਚਿਹਰਾ ਤਾਂ ਬੇਨਕਾਬ ਹੋਇਆ ਹੀ ਹੈ,ਗਰੀਬ ਸਮਾਜ ਦੀ ਲਾਚਾਰੀ ਵੀ ਪ੍ਰਗਟ ਹੋਈ ਹੈ ਹਾਲਾਂਕਿ ਮਨੁੱਖੀ ਅੰਗਾਂ ਦਾ ਕਾਰੋਬਾਰ ਕੋਈ ਨਵੀਂ ਗੱਲ ਨਹੀਂ ਪਰ ਵੱਡੇ ਅਤੇ ਨਾਮੀ ਹਸਪਤਾਲ ਪੈਸੇ ਦੇ ਲਾਲਚ ‘ਚ ਅਜਿਹੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਸ਼ਰਮਨਾਕ ਹੈ ਇਸਤੋਂ ਪਤਾ ਲੱਗਦਾ ਹੈ ਕਿ ਪੈਸੇ ਦੀ ਭੁੱਖ ਡਾਕਟਰੀ ਵਰਗੇ ਪਵਿੱਤਰ ਪੇਸ਼ੇ ਨੂੰ ਗੈਰ ਕਾਨੂੰਨੀ ਬਾਜ਼ਾਰ ‘ਚ ਬਦਲਣ ਦਾ ਕੰਮ ਕਰ ਰਹੀ ਹੈ ।
ਬਿਨਾ ਸ਼ੱਕ ਮਨੁੱਖੀ ਅੰਗ ਬਦਲਣ ਦਾ ਆਧੁਨਿਕ ਇਲਾਜ ਵਿਗਿਆਨ ਦੀ ਇੱਕ ਅਜਿਹੀ ਅਨੋਖੀ ਉਪਲੱਬਧੀ ਹੈ , ਜਿਸਨੇ ਜਿੰਦਗੀ ਦੀ ਆਸ ਗੁਆ ਚੁੱਕੇ ਲੋਕਾਂ ਨੂੰ ਦੁਬਾਰਾ ਨਵਾਂ ਜੀਵਨ ਦੇਣ ਦਾ ਕੰਮ ਕੀਤਾ ਹੈ ਪਰ ਪੈਸੇ ਦੇ ਲਾਲਚੀ ਕੁਝ ਡਾਕਟਰ ਸਮੂਹ ਇਸ ਪਵਿੱਤਰ ਅਤੇ ਜੀਵਨ ਦੇਣ ਵਾਲੇ ਪੇਸ਼ੇ ਨੂੰ ਅਣਮਨੱਖੀ ਚਿਹਰੇ ਵਿੱਚ ਬਦਲਣ ਦਾ ਕੰਮ ਕਰ ਰਹੇ ਹਨ ਇਸ ਲਈ ਵਿਸ਼ਵ ਸਿਹਤ ਸੰਗਠਨ ਨੂੰ ਕਹਿਣਾ ਪਿਆ ਹੈ ਕਿ ‘ਮਨੁੱਖ ਸਰੀਰ ਅਤੇ ਇਸਦੇ ਅੰਗਾਂ ਨੂੰ ਵਪਾਰਕ ਲੈਣ-ਦੇਣ ਦੀ ਚੀਜ਼ ਨਹੀਂ ਬਣਾਇਆ ਜਾ ਸਕਦਾ ਹੈ’ ਜਾਹਿਰ ਹੈ , ਇਸ ‘ਤੇ ਰੋਕ ਲੱਗਣਾ ਲਾਜ਼ਮੀ ਹੈ। ਧਿਆਨ ਯੋਗ ਹੈ ਕਿ ਭਾਰਤ ਸਰਕਾਰ ਨੇ 1994 ‘ਚ ‘ਮਨੁੱਖੀ ਅੰਗ ਬਦਲਨਾ ਕਾਨੂੰਨ’ ਬਣਾਇਆ ਸੀ, ਇਸਦੇ ਮੁਤਾਬਕ ਰੋਗੀ ਦੇ ਕਰੀਬੀ ਖੂਨ ਦਾ ਰਿਸ਼ਤਾ ਰੱਖਣ ਵਾਲਾ ਹੀ ਉਸਨੂੰ ਗੁਰਦਾ, ਜਾਂ ਫੇਫੜਾ ਵਰਗੇ ਜੀਵਨਦਾਈ ਅੰਗ ਦੇ ਸਕਦੇ ਹਨ ਇਸਨੂੰ ਪਰਿਭਾਸ਼ਿਤ ਕਰਦੇ ਹੋਏ ਕਿਹਾ ਗਿਆ ਹੈ ਕਿ ਮਰੀਜ ਦੇ ਮਾਤਾ-ਪਿਤਾ, ਭੈਣ-ਭਰਾ ,ਪੁੱਤ- ਧੀ ਤੇ ਪਤੀ-ਪਤਨੀ ਹੀ ਅੰਗਦਾਨ ਦੇ ਅਧਿਕਾਰੀ ਹਨ ।
ਇਹੀ ਵਜ੍ਹਾ ਸੀ ਕਿ ਕਈ ਵਾਰ ਚਾਹੁੰਦੇ ਹੋਏ ਵੀ ਕੋਈ ਦੂਜਾ ਵਿਅਕਤੀ ਜਰੂਰਤਮੰਦ ਨੂੰ ਅੰਗਦਾਨ ਨਹੀਂ ਕਰ ਸਕਦਾ ਸੀ ਪਰ ਵੱਡੇ ਅਸਪਤਾਲਾਂ ਤੇ ਕੁੱਝ ਐਨਜੀਓ ਦੀ ਮੰਗ ਦੇ ਚਲਦਿਆਂ ਇਸ ਕਾਨੂੰਨ ‘ਚ 1999 , 2001 ਅਤੇ ਫਿਰ 2011 ‘ਚ ਸੋਧਾਂ ਹੋਈਆਂ ਇਨ੍ਹਾਂ ‘ਚ ਅੰਗਦਾਤਾ ਦਾ ਦਾਇਰਾ ਵਧਾ ਦਿੱਤਾ ਗਿਆ ਹੁਣ ਦਾਦਾ – ਦਾਦੀ , ਨਾਨਾ-ਨਾਨੀ ਤੇ ਚਚੇਰੇ,ਮਮੇਰੇ ਤੇ ਮੌਸਰੇ ਰਿਸ਼ਤੇਦਾਰਾਂ ਨੂੰ ਵੀ ਅੰਗਦਾਨ ਕਰਨ ਦੀ ਆਗਿਆ ਦੇ ਦਿੱਤੀ ਗਈ ਇਸ ਤੋਂ ਇਲਾਵਾ ਮਰੀਜ ਦੀ ਦੇਖਭਾਲ ‘ਚ ਲੱਗੇ, ਅਜਿਹੇ ਵਿਅਕਤੀ ਨੂੰ ਵੀ ਅੰਗਦਾਨ ਦੀ ਆਗਿਆ ਦੇ ਦਿੱਤੀ ਗਈ, ਜੋ ਰੋਗੀ ਦਾ ਕਰੀਬੀ ਰਿਸ਼ਤੇਦਾਰ ਨਾ ਹੋਣ ਦੇ ਬਾਵਜੂਦ ਅੰਗਦਾਨ ਕਰ ਸਕਦਾ ਹੈ, ਬਸ਼ਰਤੇ ਪੈਸਾ ਦਾ ਲੈਣ-ਦੇਣ ਨਾ ਹੋਵੇ ਇਸ ਤੋਂ ਇਲਾਵਾ ਹੁਣ ਤੱਕ ਇੱਕ ਗਰੁੱਪ ਦੇ ਖੂਨ ਵਾਲੇ ਜਾਂ ਕੋਸ਼ਿਕਾਵਾਂ ਦੀ ਭਿੰਨਤਾ ਵਰਗੀ ਡਾਕਟਰੀ ਪੇਚੀਦਗੀਆਂ ਦੇ ਚਲਦਿਲਾਂ ਵੀ ਅੰਗਦਾਨ ਦੀ ਇੱਛਾ ਰੱਖਣ ਵਾਲਿਆਂ ਦੀ ਭੂਮਿਕਾ ਸੀਮਤ ਸੀ ।
ਦਰਅਸਲ ਸਾਡੇ ਇੱਥੇ ਲੋੜ ਮੁਤਾਬਕ ਗੁਰਦ ਬਦਲਣ ਦਾ ਕੰਮ ਨਹੀਂ ਹੋ ਪਾ ਰਿਹਾ , ਇਸ ਲਈ ਕਿਡਨੀ ਦਾ ਬਾਜ਼ਾਰ ਫਲ- ਫੁੱਲ ਰਿਹਾ ਹੈ ਹਰ ਇੱਕ ਸਾਲ 21 ਲੱਖ ਭਾਰਤੀਆਂ ਨੂੰ ਕਿਡਨੀ ਦੀ ਜ਼ਰੂਰਤ ਪੈਂਦੀ ਹੈ ਪਰ ਨਿਯਮਾਂ ਮੁਤਾਬਕ 3-4 ਹਜਾਰ ਗੁਰਦੇ ਹੀ ਕਾਨੂੰਨੀ ਢੰਗ ਨਾਲ ਬਦਲੇ ਜਾਂਦੇ ਹਨ ਭਾਵ ਕਿਡਨੀ ਕਾਰੋਬਾਰ ਦਾ ਪੂਰਾ ਨੈੱਟਵਰਕ ਤਿਆਰ ਹੋ ਗਿਆ ਹੈ । ਡਾਕਟਰਾਂ ਦੀ ਛਤਰ ਛਾਇਆ ‘ਚ ਖੂਨ ਦੀ ਅਦਲਾ-ਬਦਲੀ ਕਰਕੇ ਕਿਡਨੀ ਵੇਚਣ ਵਾਲੇ ਨੂੰ ਰੋਗੀ ਦਾ ਖੂਨ ਦਾ ਰਿਸ਼ਤੇਦਾਰ ਸਾਬਤ ਕਰ ਦਿੱਤਾ ਜਾਂਦਾ ਹੈ ਇਹ ਨਮੂਨਿਆਂ ਦੀ ਬਦਲੀਆਂ ਰਿਰਪੋਟਾਂ ਨੂੰ ਹੀ ਮਨਜ਼ੂਰੀ ਦੇਣ ਵਾਲੀ ਸਰਕਾਰੀ ਕਮੇਟੀ ਨੂੰ ਭੇਜਿਆ ਜਾਂਦਾ ਹੈ ।
ਇਹ ਵੀ ਪੜ੍ਹੋ : ਖੇਡ ਕਬੱਡੀ ਦੀ ਬਹੁਪੱਖੀ ਸ਼ਖਸੀਅਤ, ਰਾਜ ਕਕਰਾਲਾ
ਮਰੀਜ ਅਤੇ ਅੰਗਦਾਤਾ ਦੇ ਹੋਰ ਜਰੂਰੀ ਫਰਜ਼ੀ ਦਸਤਾਵੇਜ਼ ਵੀ ਤਿਆਰ ਕਰ ਲਏ ਜਾਂਦੇ ਹਨ ਖਾਨਾਪੂਰਤੀ ਦੀ ਇਸ ਕਾਗਜ਼ੀ ਪ੍ਰਕਿਰਿਆ ‘ਤੇ ਕਮੇਟੀ ਮਨਜੂਰੀ ਦੀ ਮੋਹਰ ਲਾ ਦਿੰਦੀ ਹੈ ਇਨ੍ਹਾਂ ਕਾਨੂੰਨਾਂ ਦੇ ਅਮਲ ਵਿੱਚ ਆਉਣ ਤੋਂ ਬਾਅਦ ਇਹ ਕਦੇ ਦੇਖਣ ਅਤੇ ਸੁਣਨ ‘ਚ ਨਹੀਂ ਆਇਆ ਕਿ ਕਮੇਟੀ ਦੇ ਮੈਬਰਾਂ ਨੇ ਕਦੇ ਰੋਗੀ ਅਤੇ ਅੰਗਦਾਤਾ ਦੇ ਬਲੱਡ ਅਤੇ ਕੋਸ਼ਿਕਾ ਦੇ ਨਮੂਨੇ ਆਪਣੀ ਮੌਜਦੂਗੀ ‘ਚ ਲਏ ਹੋਣ ਅਤੇ ਜਾਂਚ ਤੋਂ ਬਾਅਦ ਮਨਜ਼ੂਰੀ ਦਿੱਤੀ ਹੋਵੇ ਇਸ ਨਾਲ ਇਹ ਸ਼ੱਕ ਵੀ ਪੈਦਾ ਹੁੰਦਾ ਹੈ ਕਿ ਸਰਕਾਰੀ ਕਮੇਟੀ ਦਾ ਵੀ ਹੱਥ ਵੀ ਕਿਸੇ ਨਾ ਕਿਸੇ ਰੂਪ ‘ਚ ਇਸ-ਕਾਲੇ ਕਾਰੋਬਾਰ ਕਰਨ ਵਾਲਿਆਂ ਦੇ ਸਿਰ ‘ਤੇ ਹੈ ।
1990 ਦੇ ਆਉਂਦਿਆਂ-ਆਉਂਦਿਆਂ ਇਹ ਕਾਰੋਬਾਰ ਪੂਰੀ ਤਰ੍ਹਾਂ ਵਪਾਰ ਦਾ ਰੂਪ ਲੈ ਚੁੱਕਿਆ ਸੀ ਕਿਡਨੀ ਬਦਲਣ ਦੇ ਗ਼ੈਰ ਕਾਨੂੰਨੀ ਧੰਦੇ ਨਾਲ ਜੁੜਿਆ ਹੁਣ ਤੱਕ ਦਾ ਸਭ ਤੋਂ ਵੱਡਾ ਕਾਰਨਾਮਾ ਗੁੜਗਾਓਂ ਦੇ ਡਾ. ਅਮਿਤ ਕੁਮਾਰ ਨਾਲ ਜੁੜਿਆ ਹੈ ਇਸਨੇ 10 ਸਾਲਾਂ ‘ਚ 600 ਗੁਰਦਿਆਂ ਦੀ ਸਫਲ ਬਦਲੀ ਕੀਤੀ ਸੀ ਇਸ ਕਾਲੇ ਕਾਰੋਬਾਰ ਦਾ ਜਦੋਂ ਪਰਦਾਫਾਸ਼ ਹੋਇਆ , ਤਾਂ ਪਤਾ ਲੱਗਿਆ ਕਿ ਇਸ ਗਰੋਹ ਦੇ ਤਾਰ ਦਿੱਲੀ , ਮਹਾਂਰਾਸ਼ਟਰ ਅਤੇ ਆਂਧਰਾ ਪ੍ਰਦੇਸ਼ , ਮੱਧ ਪ੍ਰਦੇਸ਼ , ਤਮਿਲਨਾਡੂ , ਤੇਲਗਾਂਨਾ , ਗੁਜਰਾਤ , ਓੜੀਸ਼ਾ , ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਤੱਕ ਜੁੜੇ ਹੋਏ ਸਨ ਬਾਅਦ ‘ਚ ਡਾ. ਅਮਿਤ ਕੁਮਾਰ ਉਰਫ ਕਿਡਨੀ ਕੁਮਾਰ ਨੂੰ ਨੇਪਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ।
ਕੇਂਦਰ ਸਰਕਾਰਾਂ ਵਿਦੇਸ਼ੀ ਪੂੰਜੀ ਨਿਵੇਸ਼ ਦੇ ਲਾਲਚ ‘ਚ ਜਿਸ ਤਰ੍ਹਾਂ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹ ਦਿੰਦੀਆਂ ਰਹੀਆਂ ਹਨ ਉਸਦੀ ਆੜ ‘ਚ ਵੀ ਮਨੁੱਖ ਤਸਕਰੀ ਅਤੇ ਅੰਗ ਬਦਲਣ ਦਾ ਕਾਲਾ ਕਾਰੋਬਾਰ ਪਰਵਾਨ ਚੜ੍ਹ ਰਿਹਾ ਹੈ ਅਜਿਹੀ ਹਾਲਤ ‘ਚ ਮੈਡੀਕਲ ਟੂਰਿਜ਼ਮ ‘ਤੇ ਤਾਂ ਪਾਬੰਦੀ ਲਾਉਣ ਦੀ ਜ਼ਰੂਰਤ ਹੈ ਹੀ , ਆਪਣੀ ਇੱਛਾ ਨਾਲ ਅੰਗਦਾਨ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਤੋੜਨ ਲਈ ਵੀ ਜਾਗਰੂਕਤਾ ਅਭਿਆਨ ਚਲਾਉਣ ਦੀ ਜ਼ਰੂਰਤ ਹੈ ਤਾਂਕਿ ਲੋਕ ਅੰਗਦਾਨ ਲਈ ਖੁਦ ਅੱਗੇ ਆਉਣ।
ਦਰਅਸਲ ਸਾਡੇ ਇੱਥੇ ਆਮਤੌਰ ‘ਤੇ ਇਹ ਧਾਰਨਾ ਪ੍ਰਚਲਤ ਹੈ ਕਿ ਜੇਕਰ ਵਿਅਕਤੀ ਆਪਣੇ ਅੰਗ ਕਿਸੇ ਦੂੱਜੇ ਨੂੰ ਦਾਨ ਦੇਵੇਗਾ ਤਾਂ ਉਸ ਦੀ ਆਪਣੀ ਜਿੰਦਗੀ ਖਤਰੇ ‘ਚ ਪੈ ਜਾਵੇਗੀ ਇਸ ਲਈ ਕਿਉਂ ਜੋਖ਼ਮ ਲਿਆ ਜਾਵੇ? ਇਸ ਨਾਲ ਕੁਝ ਧਾਰਮਿਕ ਤੇ ਸਾਮਾਜਿਕ ਮਾਨਤਾਵਾਂ ਵੀ ਜੁੜੀਆਂ ਹਨ ਕਿਸੇ ਹਾਦਸੇ ਦੌਰਾਨ ਦਿਮਾਗ ਖਤਮ ਹੋ ਜਾਣ ਦੀ ਹਾਲਤ ‘ਚ ਵੀ ਵਿਅਕਤੀ ਦੇ ਪਰਿਵਾਰਕ ਮੈਂਬਰ ਉਸਦਾ ਕੋਈ ਅੰਗ ਦਾਨ ਦੇਣ ਦੀ ਇੱਛਾ ਨਹੀਂ ਜਤਾਉਂਦੇ ਜਦੋਂ ਕਿ ਇਸ ਹਾਲਤ ‘ਚ ਗੁਰਦ, ਦਿਲ , ਫੇਫੜੇ , ਗੁਰਦੇ ਅਤੇ ਅੱਖਾਂ ਵਰਗੇ ਮਹੱਤਵਪੂਰਣ ਅਤੇ ਅਨਮੋਲ ਅੰਗਾਂ ਸਮੇਤ ਸਰੀਰ ਦੇ ਕਰੀਬ ਹੋਰ 37 ਅੰਗ ਤੇ ਉੱਤਕ ਦਾਨ ਕੀਤੇ ਜਾ ਸਕਦੇ ਹਨ ਜੇਕਰ ਦੁਰਘਟਨਾਗ੍ਰਸਤ ਵਿਅਕਤੀ ਦੇ ਅੰਗ ਦਾਨ ਹੋਣ ਲੱਗ ਜਾਣ ਤਾਂ ਸ਼ਾਇਦ ਇਸ ਗ਼ੈਰ ਕਾਨੂੰਨੀ ਵਪਾਰ ‘ਤੇ ਆਪਣੇ ਆਪ ਰੋਕ ਲੱਗ ਜਾਵੇ।
ਪ੍ਰਮੋਦ ਭਾਰਗਵ