ਲਖਨਊ, (ਏਜੰਸੀ) ਬਹੁਜਨ ਸਮਾਜ ਪਾਰਟੀ (ਸਪਾ) ਨੇ ਬੁੱਧਵਾਰ ਨੂੰ ਕਾਂਗਰਸ ਨੂੰ ਕਰਾਰਾ ਝਟਕਾ ਦਿੰਦੇ ਹੋਏ ਉਸਦੇ ਤਿੰਨ ਵਿਧਾਇਕਾਂ ਨੂੰ ਆਪਣੇ ‘ਚ ਸ਼ਾਮਲ ਕਰ ਲਿਆ ਬਸਪਾ ਦੇ ਸਮਾਜਵਾਦੀ ਪਾਰਟੀ ਦਾ ਇੱਕ ਵਿਧਾਇਕ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਸਾਬਕਾ ਵਿਧਾਇਕ ਵੀ ਸ਼ਾਮਲ ਹੋਇਆ ਹੈ ਬਸਪਾ ਮਹਾਂਸਕੱਤਰ ਨਸੀਮੁਦੀਨ ਸਿੱਦੀਕੀ ਨੇ ਪੱਤਰਕਾਰਾਂ ਨੂੰ ਦੱਸਾਅ ਕਿ ਕਾਂਗਰਸ ਦੇ ਰਾਮਪੁਰ ਦੀ ਸਵਾਰ ਟਾਂਡਾ ਖੇਤਰ ਤੋਂ ਵਿਧਾਇਕ ਜਵਾਬ ਕਾਜਿਮ ਅਲੀ, ਅਮੇਠੀ ਸੰਸਦੀ ਖੇਤਰ ਦੀ ਤਿਲੋਈ ਵਿਧਾਨਾ ਸਭਾ ਸੀਟ ਦੇ ਡਾ. ਮੁਸਲਿਸ ਖਾਨ , ਬੁਲੰਦਸ਼ਹਿਰ ਦੇ ਸਯਾਨਾ ਸੀਟ ਤੋਂ ਵਿਧਾਇਕ ਦਿਲਨਵਾਜ ਖਾਨ ਬਸਪਾ ‘ਚ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ : ਅਲੋਪ ਹੋ ਗਈ ਝਾਲਰ ਤੇ ਘੁੰਗਰੂਆਂ ਵਾਲੀ ਪੱਖੀ
ਇਸ ਦੇ ਨਾਲ ਹੀ ਮੁਜੱਫਰਨਗਰ ਦੀ ਬੁਢਾਨਾ ਸੀਟ ਤੋਂ ਸਪਾ ਵਿਧਾਇਕ ਨਵਾਜਿਸ਼ ਆਲਮ ਖਾਨ ਨੇ ਵੀ ਬਸਪਾ ਦਾ ਪੱਲਾ ਫੜ ਲਿਆ ਭਾਜਪਾ ਦੇ ਸ਼ਾਹਜਹਾਂਪੁਰ ਤੋਂ ਸਾਬਕਾ ਵਿਧਾਇਕ ਅਵਧੇਸ਼ ਵਰਮਾ ਵੀ ਬਸਪਾ ‘ਚ ਸ਼ਾਮਲਾ ਹੋ ਗਏ ਹਨ ਸਿੱਦੀਕੀ ਨੇ ਬਸਪਾ ‘ਚ ਸ਼ਾਮਲ ਹੋਣ ਵਾਲੇ ਚਾਰਾਂ ਵਿਧਾਇਕਾਂ ਤੇ ਇੱਕ ਸਾਬਕਾ ਵਿਧਾਇਕ ਨੂੰ ਪੱਤਰਕਾਰਾਂ ਦੇ ਸਾਹਮਣੇ ਪੇਸ ਕੀਤਾ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਦੀ ਅਮੇਠੀ ਸੰਸਦੀ ਖੇਤਰ ਦੀ ਤਿਲੋਈ ਤੋਂ ਵਿਧਾਇਕ ਮੁਹੰਮਦ ਮੁਸਲਮ ਖਾਨ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਤੇ ਭੈਣ ਪ੍ਰਿਅੰਕਾ ਵਾਡਰਾ ਚਾਪਲੂਸਾਂ ਤੋਂ ਘਿਰੇ ਹੋਏ ਹਨ ਉਹ ਆਮ ਆਦਮੀ ਦੀ ਗੱਲ ਵੀ ਆਪਣੇ ਚਾਪਲੂਸਾਂ ਦੇ ਜ਼ਰੀਏ ਸੁਣਨਾ ਚਾਹੁੰਦੇ ਹਨ। ਖਾਂ ਨੇ ਕਿਹਾ ਕਿ ਉਨਾਂ੍ਹ ਦੀ ਆਵਾਜ ਕਾਂਗਰਸ ‘ਚ ਦਬ ਗਈ ਸੀ ਇਸ ਲਈ ਉਹ ਪਾਰਟੀ ਛੱਡਣ ਨੂੰ ਮਜਬੂਰ ਹੋਏ ਉਨ੍ਹਾਂ ਨੇ ਬਸਪਾ ਪ੍ਰਧਾਨ ਮਾਇਆਵਤੀ ਨੂੰ ਗਰੀਬਾਂ ਤੇ ਦਲਿਤਾਂ ਦੀ ਅਸਲੀ ਮਸੀਹਾ ਦੱਸਿਆ ਦੂਜੀ ਤਰਫ ਸਿੱਦੀਕੀ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਚੋਣਾਂ ਤੋਂ ਪਹਿਲਾਂ ਦਲ ਬਦਲ ਨਾਰਮਲ ਗੱਲ ਹੈ ਇਸ ਨੂੰ ਚੁਣਾਵੀ ਸਕਿਰਿਅਤਾ ਨਾਲ ਜੋੜਣਾ ਚਾਹੀਦਾ ਹੈ ।