ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਦਾ ਆਇਆ 9ਵਾਂ ਸ਼ਾਹੀ ਪੱਤਰ

    9th Letter of Saint Dr MSG Sachkahoon

    ਸਤਿਕਾਰਯੋਗ,
    ਮਾਤਾ ਜੀ, ਪਿਆਰੇ ਬੱਚਿਓ ਅਤੇ ਟਰੱਸਟ ਪ੍ਰਬੰਧਕ ਸੇਵਾਦਾਰੋ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’
    ਮਾਤਾ ਜੀ ਅਤੇ ਸਾਡੇ ਕਰੋੜਾਂ ਪਿਆਰੇ ਬੱਚਿਓ । ਅਸੀਂ 21 ਦਿਨਾਂ ਦੀ ‘ਫਰਲੋ’ ‘ਗੁਰੂਗ੍ਰਾਮ’ ਆਸ਼ਰਮ ਵਿੱਚ ਜ਼ਰੂਰ ਬਿਤਾਏ ਪਰ ਸਾਡਾ ਧਿਆਨ ਹਮੇਸ਼ਾ ਆਪਣੇ ਕਰੋੜਾਂ ਪਿਆਰੇ ਬੱਚਿਆਂ ਵਿੱਚ ਰਿਹਾ। ਤੁਹਾਡੇ ਸਭ ਦੇ ਦਰਸ਼ਨ ਕਰਨ ਦੀ ਸਾਡੀ ਵੀ ਬਹੁਤ ਇੱਛਾ ਸੀ ਪਰ ‘ਰਜ਼ਾ ਮੇਂ ਰਾਜ਼ੀ ਸੋ ਮਰਦ ਗਾਜੀ।’ ਅਸੀਂ ਪਰਮ ਪਿਤਾ ਪਰਮਾਤਮਾ ਸਤਿਗੁਰ ਸ਼ਾਹ ਸਤਿਨਾਮ ਜੀ ਨੂੰ ਅਰਬਾਂ ਵਾਰ ਸਜਦਾ ਕਰਦੇ ਹਾਂ ਜਿੰਨ੍ਹਾਂ ਨੇ ਸਾਨੂੰ 6 ਕਰੋੜ ਅਜਿਹੇ ਪਿਆਰੇ-ਪਿਆਰੇ ਸ਼ਿਸ਼ ਦਿੱਤੇ ਜਿੰਨ੍ਹਾਂ ਨੇ ਵੀ ਗੁਰੂ ਦੀ ਰਜ਼ਾ ਨੂੰ 100 ਫੀਸਦੀ ਮੰਨਿਆ ਅਤੇ ਆਪਣੇ-ਆਪਣੇ ਘਰਾਂ ਵਿੱਚ ਰਹਿ ਕੇ ‘ਤੜਪ’ ਨਾਲ ਸਿਮਰਨ ਕੀਤਾ। ਸਤਿਗੁਰੂ, ਦਾਤਾ ਤੁਹਾਡੀ ਸਭ ਦੀ ਤੜਫ ਜਰੂਰ ਅਤੇ ਛੇਤੀ ਪੂਰੀ ਕਰਨ। ਸਾਡੇ ਗੁਰੂਗ੍ਰਾਮ ਤੋਂ ਆਉਣ ਤੋਂ ਬਾਅਦ ਤੁਸੀਂ ਗੁਰੂਗ੍ਰਾਮ ਵਿੱਚ ਸਫਾਈ ਮਹਾਂ ਅਭਿਆਨ ਚਲਾ ਕੇ ਸ਼ਰਧਾ ਦੀ ਬੇਮਿਸਾਲ ‘ਮਿਸਾਲ’ ਕਾਇਮ ਕੀਤੀ, ਤੁਹਾਡਾ ਸਤਿਗੁਰੂ ਨਾਲ ਪਿਆਰ ਅਤੇ ਯਕੀਨ ਚੌਗੁਣਾ ਵਧੇ ਅਤੇ ਤੁਹਾਡੀਆਂ ਸਭ ਦੀਆਂ ਝੋਲੀਆਂ, ਸਤਿਗੁਰੂ ਜੀ, ਖੁਸ਼ੀਆਂ ਅਤੇ ਬਰਕਤਾਂ ਨਾਲ ਲਬਾਲਬਾ ਭਰ ਦੇਣ। ਰੂਸ ਅਤੇ ਯੂਕਰੇਨ ਵਿੱਚ ਜੋ ‘ਯੁੱਧ’ ਚੱਲ ਰਿਹਾ ਹੈ, ਪਰਮਾਤਮਾ ਉਸਨੂੰ ਖਤਮ ਕਰਵਾਕੇ, ਉੱਥੇ ਸ਼ਾਂਤੀ ਕਾਇਮ ਕਰਵਾਉਣ, ਇਹੀ ਪ੍ਰਮਾਤਮਾ ਸਤਿਗੁਰੂ ਜੀ ਨੂੰ ਸਾਡੀ ਅਰਦਾਸ ਹੈ।

    ਸਾਡੇ ਕਰੋੜਾਂ ਪਿਆਰੇ ਬੱਚਿਓ, ਤੁਸੀਂ ਸਭ ਵੀ ‘ਯੁੱਧ’ ਰੁਕਵਾਉਣ ਅਤੇ ਸ਼ਾਂਤੀ ਲਈ ਸਤਿਗੁਰੂ ਨੂੰ ਅਰਦਾਸ ਕਰਨਾ। ਸਾਡੇ ਸਾਰੇ ਸੇਵਾਦਾਰ ਅਤੇ ਐਡਮ ਬਲਾਕ ਸੇਵਾਦਾਰ, ਜਸਮੀਤ, ਚਰਨਪ੍ਰੀਤ, ਹਨੀਪ੍ਰੀਤ, ਅਮਰਪ੍ਰੀਤ ਸਭ ਇੱਕ ਹਨ ਅਤੇ ਸਾਡੀਆਂ ਗੱਲਾਂ ’ਤੇ (ਬਚਨਾਂ ’ਤੇ) ਚੱਲਦੇ ਹਨ। ਜਸਮੀਤ, ਚਰਨਪ੍ਰੀਤ, ਹਨੀਪ੍ਰੀਤ ਅਤੇ ਅਮਰਪ੍ਰੀਤ ਚਾਰੇ ਸਾਨੂੰ ਰੋਹਤਕ ਇਕੱਠੇ ਛੱਡਣ ਆਏ ਅਤੇ ਵਾਪਸ ਵੀ ਚਾਰੋਂ ਇਕੱਠੇ ਗਏ। ਸਾਡੇ ਤੋਂ ਜਸਮੀਤ, ਚਰਨਪ੍ਰੀਤ ਅਤੇ ਅਮਰਪ੍ਰੀਤ ਨੇ ਆਗਿਆ ਲਈ ਕਿ ‘ਉੱਚ ਸਿੱਖਿਆ’ ਪ੍ਰਾਪਤੀ ਲਈ ਉਹ ਆਪਣੇ ਬੱਚਿਆਂ ਨਾਲ ਉਹਨਾਂ ਨੂੰ ਪੜ੍ਹਾਉਣ ਜਾਣਗੇ। ਪਿਆਰੀ ਸਾਧ-ਸੰਗਤ ਜੀ ਕਿਸੇ ਦੇ ਵੀ ਬਹਿਕਾਵੇ ਵਿੱਚ ਨਾ ਆਉਣਾ। ਇੱਕ ਗੱਲ ਹੋਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕਦੇ ਵੀ ਕਿਸੇ ਵੀ ਧਰਮ ਦੀ ਨਿੰਦਿਆ, ਬੇਅਦਬੀ ਜਾਂ ਬੁਰਾਈ ਕਰਨੀ ਤਾਂ ਦੂਰ ਅਜਿਹੀ ਕਦੇ ਕਲਪਨਾ ਵੀ ਨਹੀਂ ਕੀਤੀ ਸਗੋਂ ਅਸੀਂ ਤਾਂ ਖੁਦ ਸਰਵ ਧਰਮ ਦਾ ‘ਸਤਿਕਾਰ’ ਕਰਦੇ ਹਾਂ ਅਤੇ ਸਭ ਦਾ ‘ਸਤਿਕਾਰ’ ਕਰਨ ਦੀ ਸਿੱਖਿਆ ਦਿੰਦੇ ਹਾਂ। ਅਪ੍ਰੈਲ ਵਿੱਚ ‘ਸਥਾਪਨਾ ਦਿਵਸ’ ਦਾ ਭੰਡਾਰਾ ਮਨਾਇਆ ਜਾਂਦਾ ਹੈ। ਸਾਨੂੰ ਵਕੀਲਾਂ ਨੇ ਦੱਸਿਆ ਕਿ ਸਾਧ-ਸੰਗਤ ਅਪ੍ਰੈਲ ਮਹੀਨੇ ਵਿੱਚ ਰੋਹਤਕ ਵਿੱਚ ਵੀ ‘ਸਫਾਈ ਮਹਾਂ ਅਭਿਆਨ’ ਕਰਨਾ ਚਾਹੁੰਦੀ ਹੈ। ਤਾਂ ਠੀਕ ਹੈ ਚੇਅਰਪਰਸਨ ਡਾ. ਨੈਨ ਅਤੇ ਜਿੰਮੇਵਾਰ ਪਰਮੀਸ਼ਨ ਲੈ ਕੇ ਇਹ ਸੇਵਾ ਕਰ ਲੈਣ। ਸਾਡੇ ਦਿਲ ਦੇ ਟੁਕੜਿਓ ਅਤੇ ਅੱਖਾਂ ਦੇ ਤਾਰੇ ਸਾਰੇ ਪਿਆਰੇ ਬੱਚਿਓ, ਤੁਸੀਂ ਹਮੇਸ਼ਾ ਵਧ ਚੜ੍ਹਕੇ ਆਸ਼ਰਮ ਵਿੱਚ ਆਉਂਦੇ ਰਹੋ। ਅਸੀਂ ਤੁਹਾਡੇ ਗੁਰੂ ਸੀ, ਹਾਂ ਅਤੇ ਹਮੇਸ਼ਾ ਗੁਰੂ ਰੂਪ ਵਿੱਚ ਬਚਨ ਦਿੰਦੇ ਹਾਂ ਕਿ ਜਿੰਨੀ ਵਾਰ ਤੁਸੀਂ ਆਓਗੇ, ਹਰ ਵਾਰ ਅੱਗੇ ਤੋਂ ਚੌਗੁਣੀ ਖੁਸ਼ੀਆਂ ਅਤੇ ਬਰਕਤਾਂ ਅਸੀਂ ਪਰਮ ਪਿਤਾ ਸਤਿਗੁਰੂ ਜੀ ਤੋਂ ਦਿਵਾਵਾਂਗੇ। ਆਸ਼ੀਰਵਾਦ।
    ਦਾਸਨ ਦਾਸ
    ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
    26 ਮਾਰਚ 2022
    ਐਮਐਸਜੀ9th Letter of Saint Dr MSG

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here