ਬੰਦ ਹੋਏ 97 ਫੀਸਦੀ ਪੁਰਾਣੇ ਨੋਟ ਬੈਂਕਾਂ ‘ਚ ਜਮ੍ਹਾਂ!
ਨਵੀਂ ਦਿੱਲੀ| ਨੋਟਬੰਦੀ ਦੇ ਐਲਾਨ ਨੂੰ 50 ਦਿਨਾਂ ਤੋਂ ਜ਼ਿਆਦਾ ਦਾ ਸਮਾਂ ਬੀਤਣ ਤੋਂ ਬਾਅਦ ਬਲੂਮਬਰਗ ਦੀ ਇੱਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ 500 ਤੇ 1000 ਦੇ ਬੰਦ ਕੀਤੇ ਗਏ ਨੋਟ ਦਾ 97 ਤੋਂ ਜ਼ਿਆਦਾ ਫੀਸਦੀ ਹਿੱਸਾ ਬੈਂਕਾਂ ‘ਚ ਜਮ੍ਹਾਂ ਹੋ ਚੁੱਕਾ ਹੈ ਹਾਲਾਂਕਿ ਰਿਪੋਰਟ ਵੱਲੋਂ ਪੇਸ਼ ਇਹ ਅੰਕੜੇ ਸਹੀ ਹਨ ਜਾਂ ਫਿਰ ਨਹੀਂ, ਇਸ ਸਬੰਧੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਹੈ ਕੌਮਾਂਤਰੀ ਸੰਸਥਾ ਬਲੂਮਬਰਗ ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ 500 ਰੁਪਏ ਤੇ 1000 ਰੁਪਏ ਦੇ ਬੰਦ ਕੇਤੇ ਗਏ 97 ਫੀਸਦੀ ਨੋਟ ਬੈਂਕਾਂ ‘ਚ ਵਾਪਸ ਆ ਚੁੱਕੇ ਹਨ ਬਲੂਮਬਰਗ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਨੋਟਬੰਦੀ ਤੋਂ ਬਾਅਦ ਬੈਂਕਾਂ ‘ਚ 30 ਦਸੰਬਰ ਤੱਕ 14.97 ਲੱਖ ਕਰੋੜ ਰੁਪਏ ਵਾਪਸ ਆ ਗਏ
ਸਨ ਸਰਕਾਰ ਨੇ ਬੰਦ ਕੀਤੇ ਜਾ ਚੁੱਕੇ ਨੋਟਾਂ ਨੂੰ ਬੈਂਕਾਂ ‘ਚ ਜਮ੍ਹਾਂ ਕਰਾਉਣ ਲਈ 30 ਦਸੰਬਰ ਤੱਕ ਦੀ ਸਮਾਂ ਹੱਦ ਤੈਅ ਕੀਤੀ ਸੀ ਨੋਟਬੰਦੀ ਸਮੇਂ ਦੇਸ਼ ‘ਚ ਪ੍ਰਚਲਿਤ ਕੁੱਲ ਨੋਟਾਂ ‘ਚੋਂ ਲਗਭਗ 86 ਫੀਸਦੀ 500 ਤੇ 1000 ਦੇ ਨੋਟਾਂ ਵਜੋਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਠ ਨਵੰਬਰ ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ