ਅਫਗਾਨਿਸਤਾਨ ’ਚ 967 ਤਾਲੀਬਾਨ ਅੱਤਵਾਦੀ ਢੇਰ

500 ਤੋਂ ਵੱਧ ਜ਼ਖਮੀ

ਕਾਬੁਲ (ਏਜੰਸੀ)। ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ’ਚ ਪਿਛਲੇ ਚਾਰ ਦਿਨਾਂ ਦੌਰਾਨ ਸੁਰੱਖਿਆ ਬਲਾਂ ਦੇ ਅਭਿਆਨਾਂ ’ਚ ਤਾਲੀਬਾਨ ਦੇ 967 ਅੱਤਵਾਦੀ ਮਾਰੇ ਗਏ ਤੇ 500 ਤੋਂ ਵੱਧ ਜ਼ਖਮੀ ਹੋ ਗਏ ਹਨ। ਅਫਗਾਨ ਸਿਕਿਊਰਿਟੀ ਐਂਡ ਡਿਫੈਂਸ ਫੋਰਸੇਜ ਦੇ ਬੁਲਾਰੇ ਜਨਰਲ ਅਜਮਲ ਸ਼ਿਨਵਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ 20 ਸੂਬਿਆਂ ਤੇ 9 ਸ਼ਹਿਰਾਂ ’ਚ ਤਾਲੀਬਾਨ ਦੇ ਖਿਲਾਫ਼ ਸੰਘਰਸ਼ ਜਾਰੀ ਹੈ।

ਉਨ੍ਹਾਂ ਕਿਹਾ ਹਾਲਾਤ ਸੁਧਾਰ ਦੀ ਉਮੀਦ ਹੈ ਇੱਕ ਫੌਜ ਜਨਰਲ ਵਜੋਂ ਮੈਂ ਭਰੋਸਾ ਦਿੰਦਾ ਹਾਂ ਕਿ ਸਾਰੇ ਅਫਗਾਨਿਸਤਾਨੀ ਖੇਤਰਾਂ ਦੀ ਹਿੰਮਤ ਦੇ ਨਾਲ ਰੱਖਿਆ ਕੀਤੀ ਜਾਵੇਗੀ ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ ਪ੍ਰਾਂਤ ਤਖ਼ਰ ਦੇ ਤਾਲੁਕਾਨ ਸ਼ਹਿਰ ਦੇ ਬਾਹਰੀ ਖੇਤਰ ’ਚ ਸੁਰੱਖਿਆ ਬਲਾਂ ਤੇ ਤਾਲੀਬਾਲ ਅੱਤਵਾਦੀਆਂ ਦਰਮਿਆਨ ਸੰਘਰਸ਼ ਦੀ ਸੂਚਨਾ ਮਿਲੀ ਹੈ ਇੱਥੋਂ ਦੇ ਵਾਸੀਆਂ ਨੇ ਮੌਜ਼ੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਤਾਲੀਬਾਨ ਨੇ ਪਿਛਲੇ ਦੋ ਹਫ਼ਤਿਆਂ ਤੋਂ ਸ਼ਹਿਰ ਨੂੰ ਆਪਣੇ ਕੰਟਰੋਲ ’ਚ ਲੈ ਰੱਖਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।